ਚੰਡੀਗੜ੍ਹ: ਕ੍ਰਿਕਟ 'ਚ ਬਹੁਤ ਕਮਾਈ ਹੁੰਦੀ ਹੈ, ਪਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਟਵਿਟਰ ਜ਼ਰੀਏ ਵੀ ਕਰੋੜਾਂ ਰੁਪਏ ਕਮਾ ਰਹੇ ਹਨ। ਕੋਹਲੀ ਟਵਿਟਰ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਉਹ ਆਪਣੇ ਇੱਕ ਟਵੀਟ ਤੋਂ 2.51 ਕਰੋੜ ਰੁਪਏ ਕਮਾਉਂਦੇ ਹਨ।

ਟਵਿਟਰ 'ਤੇ ਕਮਾਈ ਕਰਨ ਦੇ ਮਾਮਲੇ 'ਚ ਦੁਨੀਆ 'ਚ ਪਹਿਲੇ ਨੰਬਰ 'ਤੇ ਪੁਰਤਗਾਲ ਦੇ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਹਨ। ਉਹ ਇੱਕ ਟਵੀਟ ਤੋਂ 6.2 ਕਰੋੜ ਕਮਾਉਂਦੇ ਹਨ। ਬਲੇਚਰ ਵੈੱਬਸਾਈਟ ਮੁਤਾਬਕ ਵਿਰਾਟ ਕੋਹਲੀ 5ਵੇਂ ਨੰਬਰ 'ਤੇ ਹਨ।

ਇਸ ਵੈੱਬਸਾਈਟ ਮੁਤਾਬਕ ਵਿਰਾਟ ਕੋਹਲੀ ਭਾਰਤੀ ਟੀਮ ਲਈ ਰਨ ਮਸ਼ੀਨ ਬਣ ਕੇ ਉੱਭਰੇ ਹਨ। ਉਹ ਰਿਕਾਰਡ ਵੀ ਤੋੜ ਚੁੱਕੇ ਹਨ। ਇਸ ਕਾਰਨ ਉਹ ਦੇਸ਼-ਦੁਨੀਆਂ 'ਚ ਕਾਫੀ ਮਸ਼ਹੂਰ ਹਨ। ਉਹ ਕਈ ਨਾਮੀ ਤੇ ਵੱਡੇ ਬ੍ਰੈਂਡਸ ਨਾਲ ਜੁੜ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦੀ ਕਮਾਈ ਹੋਰ ਵਧੀ ਹੈ।