✕
  • ਹੋਮ

ਵਿਰਾਟ ਕੋਹਲੀ ਸਚਿਨ ਤੋਂ ਇੱਕ ਕਦਮ ਅੱਗੇ

ਏਬੀਪੀ ਸਾਂਝਾ   |  26 Aug 2017 05:46 PM (IST)
1

ਹਾਲਾਂਕਿ ਮੈਚ ਜਿੱਤਣ ਦੀ ਪ੍ਰਤੀਸ਼ਤਤਾ ਦੇ ਮਾਮਲੇ 'ਚ ਵਿਰਾਟ ਕੋਹਲੀ ਇਨਾਂ ਸਭ ਦਿਗਜਾਂ ਤੋਂ ਉਪਰ ਹੈ। ਕੋਹਲੀ ਦੀ ਇਕ ਦਿਨਾਂ 'ਚ ਜਿੱਤ ਪ੍ਰਤੀਸ਼ਤਤਾ 77.41 ਹੈ।

2

ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲਾ ਕਪਤਾਨ ਕਪਿਲ ਦੇਵ ਇਸ ਸੂਚੀ 'ਚ 39 ਜਿੱਤ ਦੇ ਨਾਲ ਪੰਜਵੇਂ ਸਥਾਨ 'ਤੇ ਹੈ।

3

ਚੌਥੇ ਸਥਾਨ 'ਤੇ (42) ਮੈਚ ਜਿੱਤਣ ਤੋਂ ਬਾਅਦ ਰਾਹੁਲ ਦ੍ਰਵਿੜ ਹੈ।

4

ਤੀਜੇ ਸਥਾਨ 'ਤੇ ਇਸ ਸੂਚੀ 'ਚ 76 ਮੈਚ ਜਿੱਤਣ ਵਾਲਾ ਸੌਰਵ ਗਾਂਗੂਲੀ ਹੈ।

5

ਦੂਜੇ ਸਥਾਨ 'ਤੇ 90 ਮੈਚ ਜਿੱਤਣ ਵਾਲਾ ਮੁਹੰਮਦ ਅਜਹਰੁਦੀਨ ਸ਼ਾਮਿਲ ਹੈ।

6

ਇਹ ਸੂਚੀ 'ਚ ਪਹਿਲੇ ਸਥਾਨ 'ਤੇ ਹੁਣ ਵੀ 110 ਇਕ ਰੋਜ਼ਾ ਮੈਚ ਜਿੱਤਣ ਦੇ ਨਾਲ ਐਮਐਸ ਧੋਨੀ ਸ਼ਾਮਿਲ ਹੈ।

7

ਹਾਲਾਂਕਿ ਅਜੇ ਇਸ ਸੂਚੀ 'ਚ ਵਿਰਾਟ ਕੋਹਲੀ ਤੋਂ ਅੱਗੇ ਪੰਜ ਸਾਬਕਾ ਭਾਰਤੀ ਕਪਤਾਨ ਮੌਜੂਦ ਹੈ।

8

ਸਚਿਨ ਨੇ 73 ਮੈਚਾਂ 'ਚ ਭਾਰਤ ਦੀ ਕਪਤਾਨੀ ਕਰਦੇ ਹੋਏ 23 ਮੈਚਾਂ 'ਚ ਜਿੱਤ ਹਾਸਿਲ ਕੀਤੀ ਸੀ,ਜਦਕਿ ਵਿਰਾਟ ਨੇ ਮਹਿਜ਼ 32ਵੇਂ ਵਨਡੇ ਮੁਕਾਬਲੇ 'ਚ ਇਹ ਕਾਰਨਾਮਾ ਕਰ ਦਿਖਾਇਆ ਹੈ।

9

ਸ਼੍ਰੀਲੰਕਾ ਖਿਲਾਫ਼ ਜਿੱਤ ਨਾਲ ਕਪਤਾਨ ਵਿਰਾਟ ਕੋਹਲੀ ਦੇ ਕਰੀਅਰ ਦੀ ਇਕ ਰੋਜ਼ਾ ਮੈਚਾਂ 'ਚ 24ਵੀਂ ਜਿੱਤ ਹੈ। ਇਸ ਜਿੱਤ ਨਾਲ ਇਕ ਰੋਜ਼ਾ ਮੈਚਾਂ 'ਚ ਕਪਤਾਨੀ ਕਰਦੇ ਹੋਏ ਕੋਹਲੀ ਸਚਿਨ ਤੇਂਦੁਲਕਰ ਤੋਂ ਅੱਗੇ ਨਿਕਲ ਗਿਆ ਹੈ।

10

ਇਸ ਰੋਮਾਂਚਕ ਮੁਕਾਬਲੇ 'ਚ ਇਕ ਅਜਿਹਾ ਰਿਕਾਰਡ ਬਣਿਆ ਜੋ ਦੋਵਾਂ ਮੈਚ ਜਿਤਾਉਣ ਵਾਲਿਆਂ ਨੇ ਨਹੀਂ ਸਗੋਂ ਕਿਸੇ ਹੋਰ ਖਿਡਾਰੀ ਦੇ ਨਾਮ ਦਰਜ ਹੋਇਆ।

11

ਵੀਰਵਾਰ ਨੂੰ ਖੇਡੇ ਗਏ ਭਾਰਤ ਬਨਾਮ ਸ਼੍ਰੀਲੰਕਾ ਦੂਜੇ ਇਕ ਦਿਨਾਂ ਮੁਕਾਬਲੇ 'ਚ ਧੋਨੀ ਤੇ ਭੁਵਨੇਸ਼ਵਰ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਭਾਰਤ ਨੂੰ ਜਿੱਤ ਦਾ ਰਸਤਾ ਦਿਖਾਇਆ।

  • ਹੋਮ
  • ਖੇਡਾਂ
  • ਵਿਰਾਟ ਕੋਹਲੀ ਸਚਿਨ ਤੋਂ ਇੱਕ ਕਦਮ ਅੱਗੇ
About us | Advertisement| Privacy policy
© Copyright@2026.ABP Network Private Limited. All rights reserved.