ਨਵੀਂ ਦਿੱਲੀ: ਕਪਤਾਨ ਵਿਰਾਟ ਕੋਹਲੀ ਦਸੰਬਰ-2015 ਤੋਂ ਲੈ ਕੇ ਦਸੰਬਰ-2019 ਤਕ ਇੰਟਰਨੈਟ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਕ੍ਰਿਕਟਰ ਰਹੇ ਹਨ। ਉਨ੍ਹਾਂ ਤੋਂ ਬਾਅਦ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ, ਸਚਿਨ ਤੇਂਦੁਲਕਰ, ਹਾਰਦਿਕ ਪਾਂਡਿਆ ਤੇ ਯੁਵਰਾਜ ਸਿੰਘ ਦਾ ਨੰਬਰ ਆਉਂਦਾ ਹੈ। ਐਸਈਐਮਰਸ ਸਟੱਡੀ ਵੱਲੋਂ ਕੋਹਲੀ ਨੂੰ 17.6 ਲੱਖ ਵਾਰ ਸਰਚ ਕੀਤਾ ਗਿਆ ਹੈ।


ਹੋਰ ਖਿਡਾਰੀਆਂ ਨੂੰ ਕਰੀਬ 9.59, 7.33, 4.51, 3.68 ਤੇ 3.48 ਲੱਖ ਵਾਰ ਸਰਚ ਕੀਤਾ ਗਿਆ ਹੈ। ਇਸ ਲਿਸਟ 'ਚ ਇੱਕ ਚੰਗੀ ਗੱਲ ਹੈ ਕਿ ਸਵੀਟ ਸਮਿਥ, ਅਬਰਾਹਮ ਡਿਵੀਲੀਅਰਸ ਤੇ ਕ੍ਰਿਸ ਗੇਲ ਤੋਂ ਇਲਾਵਾ ਟਾਪ-10 'ਚ ਸਿਰਫ ਇੱਕ ਭਾਰਤੀ ਖਿਡਾਰੀ ਹੈ।

ਕ੍ਰਿਕਟ ਭਾਰਤ 'ਚ ਕਾਫੀ ਫੇਮਸ ਹੈ ਪਰ ਹੁਣ ਜਦੋਂ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਟੀਮ ਦੀ ਗੱਲ ਆਈ ਤਾਂ ਇੰਗਲੈਂਡ ਇੱਥੇ ਭਾਰਤੀ ਟੀਮ ਨੂੰ ਮਾਤ ਦੇ ਗਈ। ਇੰਗਲੈਂਡ ਟੀਮ ਨੂੰ 3.51 ਲੱਖ ਵਾਰ ਸਰਚ ਕੀਤਾ ਗਿਆ ਜਦਕਿ ਭਾਰਤੀ ਟੀਮ ਨੂੰ 3.09 ਲੱਖ ਵਾਰ ਸਰਚ ਕੀਤਾ ਗਿਆ।