ਕੋਹਲੀ ਨੇ ਇਨ੍ਹਾਂ ਸਿਰ ਬੰਨ੍ਹਿਆ ਜਿੱਤ ਦਾ ਸਿਹਰਾ
ਤਿੰਨ ਮੈਚਾਂ ਦੀ ਟੀ20 ਸੀਰੀਜ਼ ਵਿੱਚ ਭਾਰਤ ਹੁਣ 1-0 ਨਾਲ ਅੱਗੇ ਹੈ। ਇਸ ਦਾ ਅਗਲਾ ਮੁਕਾਬਲਾ 21 ਤਾਰੀਖ ਨੂੰ ਸੈਂਚੂਰੀਅਨ ਵਿੱਚ ਖੇਡਿਆ ਜਾਵੇਗਾ।
ਅੰਤਿਮ ਓਵਰਾਂ ਵਿੱਚ ਦੱਖਣੀ ਅਫਰੀਕਾ ਦੀ ਗੇਂਦਬਾਜ਼ੀ ਦੀ ਸ਼ਲਾਘਾ ਕਰਦਿਆਂ ਕਿ ਤੁਹਾਨੂੰ ਆਖ਼ਰੀ ਓਵਰਾਂ ਵਿੱਚ ਗੇਂਦਬਾਜ਼ੀ ਲਈ ਦੱਖਣੀ ਅਫਰੀਕਾ ਦੀ ਤਾਰੀਫ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਟੀ-20 ਵਿੱਚ ਅਜਿਹਾ ਕਰਨ ਦੀ ਕੋਸ਼ਿਸ਼ ਵਿੱਚ ਸੀ। ਇਹ ਸਾਡਾ ਸਭ ਤੋਂ ਸੰਤੁਲਿਤ ਪ੍ਰਦਰਸ਼ਨ ਸੀ।
ਮੈਚ ਵਿੱਚ ਪ੍ਰਦਰਸ਼ਨ ਬਾਰੇ ਕੋਹਲੀ ਨੇ ਕਿਹਾ ਕਿ ਇਹ ਬੱਲੇਬਾਜ਼ੀ ਲਈ ਚੰਗਾ ਮੌਕਾ ਸੀ। ਰੋਹਿਤ (ਸ਼ਰਮਾ) ਤੇ ਸ਼ਿਖਰ (ਧਵਨ) ਦੀ ਸਿਖਰਲੇ ਕ੍ਰਮ ਦੀ ਬੱਲੇਬਾਜ਼ੀ ਵਿੱਚ ਸ਼ਾਨਦਾਰ ਰਹੇ। ਇਹ ਪੂਰੀ ਤਰ੍ਹਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਸੀ ਤੇ ਅਖੀਰ ਵਿੱਚ ਭੁਵੀ (ਭੁਵਨੇਸ਼ਵਰ ਕੁਮਾਰ) ਨੇ (ਪੰਜ ਵਿਕਟਾਂ ਝਟਕਾ ਕੇ) ਆਪਣਾ ਅਨੁਭਵ ਦਿਖਾ ਦਿੱਤਾ। ਇਹ ਜਿੱਤ ਪੂਰੀ ਤਰ੍ਹਾਂ ਨਾਲ ਟੀਮ ਦੇ ਯਤਨ ਸਦਕਾ ਸੰਭਵ ਹੋਇਆ।
ਟੀਮ ਇੰਡੀਆ ਦਾ ਕਪਤਾਨ ਵੀ ਇਸ ਜਿੱਤ ਤੋਂ ਸੰਤੁਸ਼ਟ ਹੈ ਤੇ ਉਨ੍ਹਾਂ ਇਸ ਜਿੱਚ ਦਾ ਸਿਹਰਾ ਟੀਮ ਦੇ ਸਿਰ ਬੰਨ੍ਹਿਆ ਹੈ।
ਟੈਸਟ ਵਿੱਚ ਬੇਸ਼ੱਕ ਹੀ ਭਾਰਤੀ ਟੀਮ 2-1 ਨਾਲ ਹਾਰ ਗਈ ਸੀ, ਪਰ ਇਸ ਤੋਂ ਬਾਅਦ ਇੱਕ ਦਿਨਾ ਤੇ ਹੁਣ ਟੀ-20 ਵਿੱਚ ਭਾਰਤੀ ਟੀਮ ਨੇ ਬੇਜੋੜ ਪ੍ਰਦਰਸ਼ਨ ਕਰਦਿਆਂ ਪਹਿਲਾ ਮੁਕਾਬਲਾ 28 ਦੌੜਾਂ ਜਿੱਤ ਲਿਆ।