ਵਿਰਾਟ ਨੇ ਖੋਲ੍ਹਿਆ ਨਿਊਜ਼ੀਲੈਂਡ ਖਿਲਾਫ ਜਿੱਤ ਦਾ ਭੇਤ
ਕੋਹਲੀ ਨੇ ਕਿਹਾ,ਮੇਰਾ ਟੀਚਾ ਹਰ ਹਾਲਤ ਵਿੱਚ ਟੀਮ ਲਈ ਮੈਚ ਤੇ ਲੜੀ ਜਿੱਤਣਾ ਹੁੰਦਾ ਹੈ ਤੇ ਜੇਕਰ ਮੈਂ ਉਸ ਵਿੱਚ ਨਿਜੀ ਤੌਰ 'ਤੇ ਚੰਗਾ ਪ੍ਰਦਰਸ਼ਨ ਕਰਦਾ ਹਾਂ ਤਾਂ ਇਹ ਬੋਨਸ ਹੁੰਦਾ ਹੈ।
ਕਪਤਾਨ ਨੇ ਕਿਹਾ, ਵਿਕਟ ਸੌਖਾ ਸੀ ਤੇ ਗੇਂਦ ਚੰਗੀ ਤਰ੍ਹਾਂ ਬੱਲੇ 'ਤੇ ਆ ਰਹੀ ਸੀ। ਇਸ ਲਈ ਮੈਨੂੰ ਲੱਗਦਾ ਹੈ ਕਿ ਅਸੀਂ 25 ਦੌੜਾਂ ਘੱਟ ਬਣਾਈਆਂ। ਜ਼ਿਕਰਯੋਗ ਹੈ ਕਿ ਪਿਛਲੇ ਮੈਚ ਦੌਰਾਨ ਕੋਹਲੀ ਸਭ ਤੋਂ ਤੇਜ਼ 9000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ।
ਕੋਹਲੀ ਨੇ ਨਿਊਜ਼ੀਲੈਂਡ ਦੀ ਸ਼ਲਾਘਾ ਕਰਦਿਆਂ ਕਿਹਾ, ਉਨ੍ਹਾਂ ਤਿੰਨਾਂ ਮੈਚਾਂ ਵਿੱਚ ਸਾਨੂੰ ਸਖ਼ਤ ਟੱਕਰ ਦਿੱਤੀ ਤੇ ਸਾਨੂੰ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਲਈ ਮਜਬੂਰ ਕਰ ਦਿੱਤਾ। ਅੱਜ ਆਖਰੀ ਸਮੇਂ ਉਸ ਨੇ ਸਾਰਾ ਦਾਰੋਮਦਾਰ ਗੇਂਦਬਾਜ਼ਾਂ ਦੇ ਸਿਰ ਦੇ ਦਿੱਤਾ ਕਿ ਉਹ ਚਾਹੇ ਜਿਵੇਂ ਦੀ ਮਰਜ਼ੀ ਗੇਂਦਬਾਜ਼ੀ ਕਰਨ। ਇਹੋ ਕਾਰਨ ਸੀ ਕਿ ਮੈਂ ਸ਼ਾਂਤ ਰਿਹਾ ਤੇ ਮੈਨੂੰ ਖੁਸ਼ੀ ਹੈ ਕਿ ਮੁੰਡਿਆਂ ਨੇ ਟੀਮ ਨੂੰ ਜੇਤੂ ਬਣਾਇਆ।
ਭਾਰਤ ਦੇ ਛੇ ਵਿਕਟਾਂ ਦੇ ਨੁਕਸਾਨ 'ਤੇ ਬਣਾਏ 337 ਦੌੜਾਂ ਦੇ ਜਵਾਬ ਵਿੱਚ ਨਿਊਜ਼ੀਲੈਂਡ 7 ਵਿਕਟਾਂ ਦੇ ਨੁਕਸਾਨ 'ਤੇ 331 ਦੌੜਾਂ ਹੀ ਬਣਾ ਸਕੀ, ਪਰ ਆਖ਼ਰੀ ਸਮੇਂ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਸੀ।
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਵਿਰੁੱਧ ਵੱਡੇ ਸਕੋਰ ਵਾਲੇ ਤੀਜੇ ਇੱਕ ਦਿਨਾ ਮੈਚ ਤੋਂ ਬਾਅਦ ਕਿਹਾ ਕਿ ਰੁਮਾਂਚਕ ਮੈਚ ਦੇ ਆਖ਼ਰੀ ਸਮੇਂ ਉਨ੍ਹਾਂ ਸਾਰੀ ਜ਼ਿੰਮੇਵਾਰ ਗੇਂਦਬਾਜ਼ਾਂ ਦੇ ਉੱਪਰ ਛੱਡ ਦਿੱਤਾ, ਜਿਨ੍ਹਾਂ ਨੇ ਆਪਣੀ ਰਣਨੀਤੀ ਮੁਤਾਬਕ ਗੇਂਦਬਾਜ਼ੀ ਕੀਤੀ ਤੇ ਟੀਮ ਨੂੰ ਜਿੱਤ ਦਿਵਾਈ।