ਇੰਟਰਨੈਸ਼ਨਲ ਟੀ-20 ਕ੍ਰਿਕਟ ‘ਚ ਦੌੜਾਂ ਦਾ ਬਾਦਸ਼ਾਹ ਕੌਣ?
ਨਿਊਜ਼ੀਲੈਂਡ ਡੇ ਖਿਡਾਰੀ ਬ੍ਰੈਂਡਮ ਮੈਕੁਲਮ ਇਸ ਲਿਸਟ ‘ਚ ਪੰਜਵੇਂ ਸਥਾਨ ‘ਤੇ ਹਨ। ਉਸ ਨੇ 71 ਟੀ-20 ਮੈਚਾਂ ‘ਚ 35.66 ਦੀ ਔਸਤ ਨਾਲ 2140 ਦੌੜਾਂ ਬਣਾਈਆਂ ਹਨ ਜਿਸ ‘ਚ ਉਨ੍ਹਾਂ ਦੋ ਸੈਂਕੜੇ ਲਾਏ ਹਨ।
Download ABP Live App and Watch All Latest Videos
View In Appਸ਼ੋਇਬ ਮਲਿਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਚੌਥੇ ਨੰਬਰ ‘ਤੇ ਹਨ। ਉਨ੍ਹਾਂ ਨੇ 11 ਮੈਚਾਂ ‘ਚ 2263 ਦੌੜਾਂ ਬਣਾਈਆਂ ਹਨ।
ਇਸ ਲਿਸਟ ‘ਚ ਤੀਜੇ ਸਥਾਨ ‘ਤੇ ਨਿਊਜ਼ੀਲੈਂਡ ਖਿਡਾਰੀ ਮਾਰਟਿਨ ਗਪਿਟਲ ਹਨ। ਉਨ੍ਹਾਂ ਨੇ 78 ਮੈਚਾਂ ‘ਚ 33.57 ਦੀ ਔਸਤ ਨਾਲ 2283 ਦੌੜਾਂ ਬਣਾਈਆਂ ਹਨ। ਮਾਰਟਿਨ ਨੇ ਦੋ ਸੈਂਕੜੇ ਲਾਏ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 105 ਦੌੜਾਂ ਹਨ।
ਵਿਰਾਟ ਕੋਹਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਲਿਸਟ ‘ਚ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਹਨ। ਉਨ੍ਹਾਂ ਨੇ 97 ਮੈਚਾਂ ‘ਚ 2434 ਦੌੜਾਂ ਬਣਾਈਆਂ ਹਨ। ਰੋਹਿਤ ਦੀ ਔਸਤ 32.45 ਹੈ। ਉਸ ਨੇ ਹੁਣ ਤਕ ਚਾਰ ਸੈਂਕੜੇ ਜੜੇ ਹਨ ਤੇ ਸਭ ਤੋਂ ਜ਼ਿਆਦਾ 118 ਦੌੜਾਂ ਦਾ ਸਕੋਰ ਹੈ।
ਵਿਰਾਟ ਕੋਹਲੀ ਨੇ ਇਸ ਮੈਚ ‘ਚ 52 ਗੇਂਦਾਂ ਦਾ ਸਾਹਮਣਾ ਕਰ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 72 ਦੌੜਾਂ ਦੀ ਪਾਰੀ ਖੇਡੀ। ਵਿਰਾਟ ਹੁਣ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ 71 ਟੀ-20 ਮੈਚਾਂ ‘ਚ 2441 ਦੌੜਾਂ ਬਣਾਈਆਂ ਹਨ।
- - - - - - - - - Advertisement - - - - - - - - -