✕
  • ਹੋਮ

ਵਿਰਾਟ ਦੀ ਧਮਾਕੇਦਾਰ ਕਪਤਾਨੀ ਪਾਰੀ

ਏਬੀਪੀ ਸਾਂਝਾ   |  22 Jul 2016 11:53 AM (IST)
1

ਵਿਰਾਟ ਦੇ ਦਮਦਾਰ ਸੈਂਕੜੇ ਦੇ ਆਸਰੇ ਟੀਮ ਇੰਡੀਆ ਨੇ ਪਹਿਲੇ ਦਿਨ 4 ਵਿਕਟ ਗਵਾ ਕੇ 302 ਰਨ ਬਣਾ ਲਏ ਸਨ।

2

3

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ ਦੇ ਪਹਿਲੇ ਦਿਨ ਵਿਰਾਟ ਪਾਰੀ ਖੇਡੀ। ਵਿਰਾਟ ਕੋਹਲੀ ਨੇ ਧਮਾਕੇਦਾਰ ਖੇਡ ਵਿਖਾਇਆ ਅਤੇ ਦਿਨ ਦਾ ਖੇਡ ਖਤਮ ਹੋਣ ਤਕ 143 ਰਨ ਬਣਾ ਕੇ ਨਾਬਾਦ ਰਹੇ।

4

ਵਿਰਾਟ ਕੋਹਲੀ ਉਸ ਵੇਲੇ ਮੈਦਾਨ 'ਤੇ ਪਹੁੰਚੇ ਜਦ ਲੰਚ ਤੋਂ ਠੀਕ ਬਾਅਦ ਪੁਜਾਰਾ 16 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਉਸ ਵੇਲੇ ਟੀਮ ਇੰਡੀਆ ਦਾ ਸਕੋਰ 74 ਰਨ ਤਕ ਪਹੁੰਚਿਆ ਸੀ।

5

ਵਿਰਾਟ ਕੋਹਲੀ ਨੇ ਧਵਨ ਨਾਲ ਮਿਲਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਦੋਨਾ ਨੇ ਮਿਲਕੇ ਤੀਜੇ ਵਿਕਟ ਲਈ 105 ਰਨ ਜੋੜੇ। ਇਸੇ ਦੌਰਾਨ ਵਿਰਾਟ ਕੋਹਲੀ ਨੇ 75 ਗੇਂਦਾਂ 'ਤੇ 5 ਚੌਕੇ ਲਗਾਉਂਦੇ ਹੋਏ ਆਪਣਾ ਅਰਧ-ਸੈਂਕੜਾ ਪੂਰਾ ਕੀਤਾ।

6

ਆਪਣੀ ਇਸ ਪਾਰੀ ਦੌਰਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ 'ਚ 3,000 ਰਨ ਵੀ ਪੂਰੇ ਕੀਤੇ। ਟੀਮ ਇੰਡੀਆ ਇਸੇ ਆਸ 'ਚ ਹੋਵੇਗੀ ਕਿ ਵਿਰਾਟ ਆਪਣੀ ਪਾਰੀ ਨੂੰ ਅੱਗੇ ਵਧਾਉਂਦੇ ਹੋਏ ਟੀਮ ਇੰਡੀਆ ਨੂੰ ਵੱਡੇ ਸਕੋਰ ਤਕ ਪਹੁੰਚਾਉਣ।

7

ਜਲਦੀ ਹੀ ਧਵਨ ਦਾ ਵਿਕਟ ਡਿੱਗਾ ਤਾਂ ਵਿਰਾਟ ਨੇ ਰਹਾਣੇ ਨਾਲ ਮਿਲਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਵਿਰਾਟ ਦਾ ਸੈਂਕੜਾ ਪੂਰਾ ਹੋਣ ਤੋਂ ਪਹਿਲਾਂ ਹੀ ਰਹਾਣੇ 22 ਰਨ ਬਣਾ ਕੇ ਪੈਵਲੀਅਨ ਪਰਤ ਗਏ।

8

ਇਸਤੋਂ ਬਾਅਦ ਵਿਰਾਟ ਨੇ ਆਪਣਾ ਸੈਂਕੜਾ ਪੂਰਾ ਕੀਤਾ। ਕਪਤਾਨ ਵਿਰਾਟ ਨੇ 11 ਚੌਕਿਆਂ ਦੀ ਮਦਦ ਨਾਲ 134 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸੈਂਕੜਾ ਪੂਰਾ ਕੀਤਾ।

9

ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਵਿਰਾਟ ਕੋਹਲੀ ਨੇ 197 ਗੇਂਦਾਂ ਦਾ ਸਾਹਮਣਾ ਕੀਤਾ ਸੀ ਅਤੇ 143 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ। ਵਿਰਾਟ ਨੇ ਆਪਣੀ ਪਾਰਿ ਦੌਰਾਨ 16 ਚੌਕੇ ਠੋਕੇ। ਇਹ ਵਿਰਾਟ ਦੇ ਟੈਸਟ ਕਰੀਅਰ ਦਾ 12ਵਾਂ ਸੈਂਕੜਾ ਹੈ।

10

  • ਹੋਮ
  • ਖੇਡਾਂ
  • ਵਿਰਾਟ ਦੀ ਧਮਾਕੇਦਾਰ ਕਪਤਾਨੀ ਪਾਰੀ
About us | Advertisement| Privacy policy
© Copyright@2026.ABP Network Private Limited. All rights reserved.