ਐਂਟੀਗੁਆ ਟੈਸਟ 'ਚ ਭਾਰਤ - 302/4
ਜਾਰੀ ਰਿਹਾ ਵਿਰਾਟ ਦਾ ਜਲਵਾ
Download ABP Live App and Watch All Latest Videos
View In Appਰਹਾਣੇ 22 ਰਨ ਬਣਾ ਕੇ ਆਊਟ ਹੋਏ। ਦਿਨ ਦਾ ਖੇਡ ਖਤਮ ਹੋਣ ਤਕ ਰਵੀਚੰਦਰਨ ਅਸ਼ਵਿਨ 22 ਰਨ ਬਣਾ ਕੇ ਵਿਰਾਟ ਕੋਹਲੀ ਨਾਲ ਮੈਦਾਨ 'ਤੇ ਡਟੇ ਹੋਏ ਸਨ। ਵੈਸਟ ਇੰਡੀਜ਼ ਲਈ ਦੇਵੇਂਦਰ ਬਿਸ਼ੂ ਨੇ 27 ਓਵਰਾਂ 'ਚ 108 ਰਨ ਦੇਕੇ 3 ਵਿਕਟ ਝਟਕੇ।
ਇਸਤੋਂ ਬਾਅਦ ਮੈਦਾਨ 'ਤੇ ਇੱਕਠੇ ਹੋ ਗਏ ਧਵਨ ਅਤੇ ਕਪਤਾਨ ਵਿਰਾਟ। ਦੋਨਾ ਨੇ ਮਿਲਕੇ ਤੀਜੇ ਵਿਕਟ ਲਈ ਤੇਜ਼ੀ ਨਾਲ 105 ਰਨ ਜੋੜੇ। ਇਸੇ ਦੌਰਾਨ ਧਵਨ ਅਤੇ ਵਿਰਾਟ ਨੇ ਆਪਣੇ ਅਰਧ-ਸੈਂਕੜੇ ਵੀ ਪੂਰੇ ਕੀਤੇ। ਜਦ ਭਾਰਤ ਦਾ ਸਕੋਰ 179 ਰਨ 'ਤੇ ਪਹੁੰਚਿਆ ਤਾਂ ਟੀਮ ਇੰਡੀਆ ਨੂੰ ਤੀਜਾ ਝਟਕਾ ਲੱਗਾ। ਸ਼ਿਖਰ ਧਵਨ 84 ਰਨ ਦੀ ਪਾਰੀ ਖੇਡ ਆਪਣਾ ਵਿਕਟ ਗਵਾ ਬੈਠੇ।
ਵਿਰਾਟ-ਧਵਨ ਦਾ ਧਮਾਕਾ
ਟੀਮ ਇੰਡੀਆ ਨੂੰ ਕਪਤਾਨ ਵਿਰਾਟ ਕੋਹਲੀ ਨੇ ਦਿਨ ਦਾ ਖੇਡ ਖਤਮ ਹੋਣ ਤਕ 302 ਰਨ ਤਕ ਪਹੁੰਚਾ ਦਿੱਤਾ। ਟੀਮ ਇੰਡੀਆ ਦੇ ਕਪਤਾਨ ਨੇ ਦਿਨ ਦਾ ਖੇਡ ਖਤਮ ਹੋਣ ਤਕ 143 ਰਨ ਬਣਾ ਲਾਏ ਸਨ। ਵਿਰਾਟ ਨੇ ਆਪਣੀ ਪਾਰੀ ਦੌਰਾਨ 16 ਚੌਕੇ ਠੋਕੇ। ਭਾਰਤ ਨੂੰ ਦਿਨ ਦਾ ਚੌਥਾ ਝਟਕਾ ਅਜਿੰਕਿਆ ਰਹਾਣੇ ਦੇ ਰੂਪ 'ਚ ਲੱਗਾ।
ਮੈਚ ਦੇ 6ਵੇਂ ਓਵਰ 'ਚ ਮੁਰਲੀ ਵਿਜੈ ਗੈਬਰੀਅਲ ਦਾ ਸ਼ਿਕਾਰ ਬਣੇ। ਮੁਰਲੀ ਵਿਜੈ 7 ਰਨ ਬਣਾ ਕੇ ਆਊਟ ਹੋ ਗਏ। ਇਸਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਧਵਨ ਨਾਲ ਮਿਲਕੇ ਪਾਰੀ ਨੂੰ ਸੰਭਾਲਿਆ। ਦੋਨਾ ਨੇ ਮਿਲਕੇ ਦੂਜੇ ਵਿਕਟ ਲਈ 60 ਰਨ ਜੋੜੇ। ਲੰਚ ਤੋਂ ਠੀਕ ਬਾਅਦ ਪੁਜਾਰਾ ਗਲਤ ਸ਼ਾਟ ਖੇਡ ਬੈਠੇ ਅਤੇ 16 ਰਨ ਬਣਾ ਕੇ ਪੈਵਲੀਅਨ ਪਰਤ ਗਏ।
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਇਸ ਮੈਚ 'ਚ 2 ਫਿਰਕੀਬਾਜ਼ਾਂ ਅਤੇ 3 ਤੇਜ਼ ਗੇਂਦਬਾਜਾਂ ਦੇ ਨਾਲ ਉਤਰੀ। ਸਟੂਅਰਟ ਬਿੰਨੀ ਅਤੇ ਜਡੇਜਾ ਨੂੰ ਟੀਮ ਤੋਂ ਬਾਹਰ ਬਿਠਾਇਆ ਗਿਆ ਅਤੇ ਉਮੇਸ਼ ਯਾਦਵ ਨੂੰ ਟੀਮ 'ਚ ਜਗ੍ਹਾ ਮਿਲੀ। ਮੁਰਲੀ ਵਿਜੈ ਅਤੇ ਸ਼ਿਖਰ ਧਵਨ ਨੇ ਸ਼ੁਰੂਆਤੀ ਓਵਰਾਂ 'ਚ ਸੰਭਲ ਕੇ ਖੇਡਣਾ ਸ਼ੁਰੂ ਕੀਤਾ।
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਧਮਾਕੇ ਦੇ ਆਸਰੇ ਟੀਮ ਇੰਡੀਆ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ ਦੇ ਪਹਿਲੇ ਦਿਨ ਦਮਦਾਰ ਸ਼ੁਰੂਆਤ ਕੀਤੀ।
ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਦਿਨ ਦਾ ਖੇਡ ਖਤਮ ਹੋਣ ਤਕ 4 ਵਿਕਟ ਗਵਾ ਕੇ 302 ਰਨ ਬਣਾ ਲਏ ਸਨ।
- - - - - - - - - Advertisement - - - - - - - - -