ਵਿਰਾਟ ਨੂੰ ਮਿਲਿਆ ਸੁਪਰਸਟਾਰ ਫੈਨ
Download ABP Live App and Watch All Latest Videos
View In Appਜਦਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ 'ਸਮੈਕ ਡਾਊਨ' ਦਾ ਲੋਗੋ ਵੀ ਨੀਲਾ ਹੈ ਅਤੇ ਇਸ ਕਾਰਨ ਜੌਨ ਸੀਨਾ ਨੇ ਇਹ ਤਸਵੀਰ ਸਾਂਝੀ ਕੀਤੀ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਕਈ ਤਰੀਕਿਆਂ ਨਾਲ ਵੇਖਿਆ ਜਾ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਵੀਰਵਾਰ ਤੋਂ ਸ਼ੁਰੂ ਹੋ ਰਹੇ ਭਾਰਤ ਅਤੇ ਵੈਸਟ ਇੰਡੀਜ਼ ਦੇ ਪਹਿਲੇ ਟੈਸਟ ਤੋਂ ਪਹਿਲਾਂ ਜੌਨ ਸੀਨਾ ਨੇ ਵਿਰਾਟ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।
ਅੱਜ ਨੇਤਾ ਹੋਵੇ ਜਾਂ ਅਭਿਨੇਤਾ, ਹਰ ਕੋਈ ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਦਾ ਮੁਰੀਦ ਹੈ। ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਦੇ ਫੈਨਸ ਦੀ ਕੋਈ ਕਮੀ ਨਹੀਂ ਹੈ।
ਪਰ ਹੁਣ ਇਨ੍ਹਾਂ ਫੈਨਸ 'ਚ ਇੱਕ ਅਜਿਹਾ ਨਾਮ ਜੁੜ ਗਿਆ ਹੈ ਜਿਸਦਾ ਨਾ ਤਾਂ ਭਾਰਤ ਨਾਲ ਕੋਈ ਰਿਸ਼ਤਾ ਹੈ ਅਤੇ ਨਾ ਹੀ ਭਾਰਤੀ ਕ੍ਰਿਕਟ ਨਾਲ ਉਸਦਾ ਕੋਈ ਸੰਬੰਧ ਹੈ।
WWE 'ਚ ਆਪਣੇ ਕਮਾਲ ਨਾਲ ਲੱਖਾਂ ਦਿਲ ਜਿੱਤਣ ਵਾਲੇ ਜੌਨ ਸੀਨਾ ਵੀ ਹੁਣ ਵਿਰਾਟ ਕੋਹਲੀ ਦੇ ਫੈਨ ਹੋ ਗਏ ਹਨ। ਜੌਨ ਸੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਰਾਟ ਦੀ ਤਸਵੀਰ ਸਾਂਝੀ ਕੀਤੀ ਅਤੇ ਸਭ ਨੂੰ ਹੈਰਾਨ ਕਰ ਦਿੱਤਾ। ਜੌਨ ਸੀਨਾ ਅਤੇ ਵਿਰਾਟ ਕੋਹਲੀ ਦਾ ਆਪਸ 'ਚ ਕੋਈ ਡਾਇਰੈਕਟ ਕਨੈਕਸ਼ਨ ਨਹੀਂ ਹੈ।
ਪਰ ਇਸਦੇ ਬਾਵਜੂਦ ਜੌਨ ਸੀਨਾ ਨੇ ਵਿਰਾਟ ਦੀ ਤਸਵੀਰ ਫੈਨਸ ਨਾਲ ਸਾਂਝੀ ਕੀਤੀ। ਵਿਰਾਟ ਕੋਹਲੀ ਦੀ ਜੋ ਤਸਵੀਰ ਜੌਨ ਸੀਨਾ ਨੇ ਸਾਂਝੀ ਕੀਤੀ ਹੈ ਉਸ 'ਚ ਓਹ ਜੋਸ਼ੀਲੇ ਅੰਦਾਜ਼ 'ਚ ਨਜਰ ਆ ਰਹੇ ਹਨ। ਇਸ 'ਚ ਉਨ੍ਹਾਂ ਦੀ ਜਰਸੀ 'ਤੇ ਟੀਮ ਇੰਡੀਆ ਦਾ ਥੀਮ 'ਬਲੀਡ ਬਲੂ' ਵੀ ਲਿਖਿਆ ਹੋਇਆ ਹੈ।
- - - - - - - - - Advertisement - - - - - - - - -