ਧੋਨੀ ਨਾਲ ਨਹੀਂ ਹੋਈ 20 ਕਰੋੜ ਦੀ ਠੱਗੀ ?
ਟੀਮ ਇੰਡੀਆ ਦੇ ਵਨਡੇ ਅਤੇ ਟੀ-20 ਕਪਤਾਨ ਮਹੇਂਦਰ ਸਿੰਘ ਧੋਨੀ ਇਨ੍ਹੀਂ ਦਿਨੀ ਕ੍ਰਿਕਟ ਤੋਂ ਦੂਰ ਆਰਾਮ ਫਰਮਾ ਰਹੇ ਹਨ। ਪਰ ਉਨ੍ਹਾਂ ਦੇ ਆਰਾਮ ਦੇ ਰੰਗ 'ਚ ਇੱਕ ਆਸਟ੍ਰੇਲੀਆ ਦੀ ਕੰਪਨੀ ਭੰਗ ਪਾ ਰਹੀ ਹੈ। ਇਸ ਕੰਪਨੀ ਨੂੰ ਲੈਕੇ ਧੋਨੀ ਪਰੇਸ਼ਾਨ ਹਨ।
Download ABP Live App and Watch All Latest Videos
View In Appਇਹ ਕੰਪਨੀ ਨਿਯਮਿਤ ਤੌਰ ਤੋਂ ਪੈਸਿਆਂ ਦਾ ਭੁਗਤਾਨ ਕਰਨ 'ਚ ਨਾਕਾਮ ਰਹੀ ਹੈ। ਧੋਨੀ ਦੇ ਬੱਲੇ ਦੇ ਕਰਾਰ ਨੂੰ ਵੀ ਸ਼ਾਮਿਲ ਕਰ ਲਿਆ ਜਾਵੇ ਤਾਂ ਰਾਇਲਟੀ ਦੀ ਕੀਮਤ ਨੂੰ ਮਿਲਾ ਕੇ ਇਹ ਰਾਸ਼ੀ 20 ਕਰੋੜ ਤੋਂ ਵੀ ਵੱਧ ਦੀ ਬਣ ਜਾਵੇਗੀ।
ਖਬਰਾਂ ਹਨ ਕਿ ਕੁਨਾਲ ਸ਼ਰਮਾ ਦੀ ਸਪੋਰਟਸ ਕੰਪਨੀ ਸਪਾਰਟਨ ਸਪੋਰਟਸ ਨੇ ਹੁਣ ਤਕ ਕਰਾਰ ਤੋਂ ਬਾਅਦ 4 ਕਿਸ਼ਤਾਂ ਦਾ ਭੁਗਤਾਨ ਕੀਤਾ ਹੈ।
ਮਾਮਲਾ ਸੁਲਝਿਆ ਤਾਂ ਨਹੀਂ ਬਲਕਿ ਹੋਰ ਵੀ ਉਲਝ ਗਿਆ ਹੈ। ਆਸਟ੍ਰੇਲੀਆ ਦੀ ਖੇਡ ਕੰਪਨੀ ਸਪਾਰਟਨ ਨੇ ਹੁਣ ਆਪਣੇ ਨਵੇਂ ਬਿਆਨ 'ਚ ਕਿਹਾ ਹੈ ਕਿ ਧੋਨੀ ਅਤੇ ਰੀਤੀ ਸਪੋਰਟਸ ਵੱਲੋਂ ਦਿੱਤੇ ਗਏ ਬਿਆਨ ਗਲਤ ਹਨ। ਸਪਾਰਟਨ ਦੇ ਪ੍ਰਬੰਧਕ ਕੁਨਾਲ ਸ਼ਰਮਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਤੇ ਕੰਟਰੈਕਟ ਨੂੰ ਬਰੀਕੀ ਨਾਲ ਵੇਖ ਰਹੇ ਹਨ ਅਤੇ ਕਿਸੇ ਵੀ ਕਿਸਮ ਦੀ ਕਾਹਲੀ ਨਹੀਂ ਕਰਨਾ ਚਾਹੁੰਦੇ।
ਧੋਨੀ ਨਾਲ ਕਰਾਰ ਕਰਨ ਵਾਲੇ ਇੱਕ ਬ੍ਰੈਂਡ 'ਸਪਾਰਟਨ ਸਪੋਰਟਸ ਨੇ ਉਨ੍ਹਾਂ ਨਾਲ 20 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ। ਖਬਰਾਂ ਸਨ ਕਿ ਆਸਟ੍ਰੇਲੀਆ ਦੇ ਸਪਾਰਟਨ ਸਪੋਰਟਸ ਨਾਲ ਧੋਨੀ ਦਾ 13 ਕਰੋੜ ਰੁਪਏ ਤੋਂ ਵੱਧ ਦਾ ਸਪਾਂਸਰਸ਼ਿਪ ਕਰਾਰ ਅਤੇ 3 ਸਾਲ ਦਾ ਬੱਲੇ ਦਾ ਕਰਾਰ ਡੁਬਦਾ ਨਜਰ ਆ ਰਿਹਾ ਹੈ।
ਇਸਤੋਂ ਅਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਧੋਨੀ ਨਾਲ ਰਿਸ਼ਤਾ ਵੀ ਵਿਗਾੜਨਾ ਨਹੀਂ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਅਰੁਣ ਪਾਂਡੇ ਨੇ ਅਜਿਹਾ ਬਿਆਨ ਪਹਿਲੀ ਵਾਰ ਨਹੀਂ ਦਿੱਤਾ ਹੈ ਅਤੇ ਜਲਦੀ ਹੀ ਇਸਦਾ ਹਲ ਕੱਡ ਲਿਆ ਜਾਵੇਗਾ।
ਰੀਤੀ ਸਪੋਰਟਸ ਦੇ ਮਾਲਿਕ ਅਰੁਣਾ ਪਾਂਡੇ ਤੋਂ ਜਦ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਕਿ 'ਸਭ ਕੁਝ ਠੀਕ ਨਹੀਂ ਹੈ ਪਰ ਉਮੀਦ ਹੈ ਕਿ ਜਲਦੀ ਹੀ ਮਸਲੇ ਨੂੰ ਸੁਲਝਾ ਲਿਆ ਜਾਵੇਗਾ।'
- - - - - - - - - Advertisement - - - - - - - - -