ਇਸ ਸੀਰੀਜ਼ ਤੋਂ ਟੀਮ ਇੰਡੀਆ ਨੂੰ ਹੋ ਸਕਦਾ ਹੈ ਨੁਕਸਾਨ ?
ਜੇਕਰ ਟੀਮ ਇੰਡੀਆ ਵੈਸਟ ਇੰਡੀਜ਼ ਨੂੰ 3-0 ਨਾਲ ਹਰਾਉਂਦੀ ਹੈ ਤਾਂ ਟੀਮ ਨੂੰ ਫਾਇਦਾ ਹੋਵੇਗਾ। ਪਰ ਜੇਕਰ ਭਾਰਤੀ ਟੀਮ ਨੇ ਸੀਰੀਜ਼ 2-0 ਜਾਂ 3-1 ਦੇ ਫਰਕ ਨਾਲ ਜਿੱਤੀ ਤਾਂ ਟੀਮ ਨੂੰ 2 ਅੰਕਾਂ ਦਾ ਨੁਕਸਾਨ ਹੋਵੇਗਾ। ਜੇਕਰ ਟੀਮ ਇੰਡੀਆ ਨੇ ਸੀਰੀਜ਼ 'ਚ ਵੱਡੀ ਜਿੱਤ ਦਰਜ ਕੀਤੀ ਤਾਂ ਟੀਮ ਨੂੰ 1 ਅੰਕ ਮਿਲੇਗਾ।
Download ABP Live App and Watch All Latest Videos
View In Appਦੂਜੇ ਪਾਸੇ ਜੇਕਰ 7ਵੇਂ ਸਥਾਨ 'ਤੇ ਟਿਕੀ ਹੋਈ ਵੈਸਟ ਇੰਡੀਜ਼ ਦੀ ਟੀਮ 2-0 ਜਾਂ 3-1 ਨਾਲ ਜਿੱਤ ਦਰਜ ਕਰਦੀ ਹੈ ਤਾਂ ਟੀਮ ਨੂੰ 14 ਅੰਕਾਂ ਦਾ ਫਾਇਦਾ ਹੋਵੇਗਾ। ਜੇਕਰ ਵੈਸਟ ਇੰਡੀਜ਼ ਦੀ ਟੀਮ ਸੀਰੀਜ਼ ਡਰਾਅ ਵੀ ਕਰ ਲੈਂਦੀ ਹੈ ਤਾਂ ਭਾਰਤੀ ਟੀਮ ਚੌਥੇ ਸਥਾਨ 'ਤੇ ਖਿਸਕ ਜਾਵੇਗੀ।
ਲਿਸਟ 'ਚ ਦੂਜੇ ਨੰਬਰ 'ਤੇ ਟੀਮ ਇੰਡੀਆ ਹੈ। ਭਾਰਤੀ ਟੀਮ ਦੇ ਖਾਤੇ 'ਚ 112 ਅੰਕ ਹਨ। ਪਾਕਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਵੀ 111 ਅਤੇ 108 ਅੰਕਾਂ ਨਾਲ ਤੀਜੇ ਅਤੇ ਚੌਥੇ ਸਥਾਨ 'ਤੇ ਟਿਕੀਆਂ ਹੋਈਆਂ ਹਨ। ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਨੂੰ ਚੋਟੀ 'ਤੇ ਬਣੀਆਂ ਰਹਿਣ ਲਈ ਵੱਡੀਆਂ ਜਿੱਤਾਂ ਦਰਜ ਕਰਨ ਦੀ ਲੋੜ ਹੈ।
ਹਾਲਾਂਕਿ ਇਹ ਕਾਰਨਾਮਾ ਕਰਨਾ ਆਸਾਨ ਨਹੀਂ ਰਹਿਣ ਵਾਲਾ। ਫਿਲਹਾਲ ਆਸਟ੍ਰੇਲੀਆ ਨੇ ਨੰਬਰ 1 'ਤੇ ਕਬਜਾ ਕੀਤਾ ਹੋਇਆ ਹੈ। ਆਸਟ੍ਰੇਲੀਆ 118 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ।
ਟੀਮ ਇੰਡੀਆ ਨੇ ਆਖਰੀ ਵਾਰ ਇਸੇ ਸਾਲ ਫਰਵਰੀ 'ਚ ਟੈਸਟ ਮੈਚਾਂ 'ਚ ਨੰਬਰ 1 ਰੈਂਕਿੰਗ ਹਾਸਿਲ ਕੀਤੀ ਸੀ।
ਵੈਸਟ ਇੰਡੀਜ਼ ਖਿਲਾਫ ਖੇਡੀ ਜਾਣ ਵਾਲੀ 4 ਟੈਸਟ ਮੈਚਾਂ ਦੀ ਸੀਰੀਜ਼ ਟੀਮ ਇੰਡੀਆ ਲਈ ਬੇਹਦ ਅਹਿਮ ਰਹਿਣ ਵਾਲੀ ਹੈ। ਇਸ ਸੀਰੀਜ਼ 'ਚ ਟੀਮ ਇੰਡੀਆ ਕੋਲ ਨੰਬਰ 1 ਦਾ ਖਿਤਾਬ ਆਪਣੇ ਨਾਮ ਕਰਨ ਦਾ ਮੌਕਾ ਹੈ।
ਇੱਕ ਪਾਸੇ ਪਾਕਿਸਤਾਨੀ ਕਰਕਟ ਟੀਮ ਇੰਗਲੈਂਡ ਨਾਲ ਭਿੜ ਰਹੀ ਹੈ ਤਾਂ ਦੂਜੇ ਪਾਸੇ ਟੀਮ ਇੰਡੀਆ ਦੀ ਟੱਕਰ ਵੈਸਟ ਇੰਡੀਜ਼ ਨਾਲ ਹੋਣ ਜਾ ਰਹੀ ਹੈ। ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਿਚਾਲੇ ਵੀ ਟੈਸਟ ਸੀਰੀਜ਼ ਖੇਡੀ ਜਾਣੀ ਹੈ।
ਅਗਲੇ ਕੁਝ ਮਹੀਨੇ ਲਗਾਤਾਰ ਟੈਸਟ ਕ੍ਰਿਕਟ ਖੇੜਿਆਂ ਜਾਣਾ ਹੈ। ਇਸੇ ਕਾਰਨ ਇੱਕ ਵਾਰ ਫਿਰ ਤੋਂ ਟੈਸਟ ਕ੍ਰਿਕਟ ਦੀ ਬਾਦਸ਼ਾਹਤ ਦੀਆਂ ਗੱਲਾਂ ਹੋਣ ਲੱਗੀਆਂ ਹਨ।
- - - - - - - - - Advertisement - - - - - - - - -