ਗਵਾਸਕਰ ਤੋਂ ਬਾਅਦ ਵਿਰਾਟ ਹਾਸਿਲ ਕਰੇਗਾ ਇਹ ਖਾਸ ਮੁਕਾਮ
ਭਾਰਤੀ ਕ੍ਰਿਕਟ ਇਤਿਹਾਸ 'ਚ ਸਿਰਫ ਸੁਨੀਲ ਗਵਾਸਕਰ ਹੀ ਇੱਕ ਅਜਿਹੇ ਬੱਲੇਬਾਜ ਹਨ ਜੋ 900 ਰੇਟਿੰਗ ਅੰਕਾਂ ਦੇ ਅੰਕੜੇ 'ਚ ਪਹੁੰਚ ਸਕੇ ਸਨ। ਉਨ੍ਹਾਂ ਨੇ 916 ਰੇਟਿੰਗ ਅੰਕ ਹਾਸਿਲ ਕੀਤੇ ਸਨ।
ਹਾਲਾਂਕਿ ਰਵੀਚੰਦਰਨ ਅਸ਼ਵਿਨ ਭਾਰਤ ਵੱਲੋਂ 900 ਅੰਕ ਹਾਸਿਲ ਕਰਨ ਵਾਲੇ ਦੂਜੇ ਕ੍ਰਿਕਟਰ ਹਨ ਪਰ ਉਨ੍ਹਾਂ ਨੇ ਇਹ ਕਮਾਲ ਬਤੌਰ ਗੇਂਦਬਾਜ਼ ਹਾਸਿਲ ਕੀਤਾ ਹੈ।
ਹੁਣ ਵਿਰਾਟ ਦੇ ਕੁਲ 895 ਰੈਟਿੰਗ ਅੰਕ ਹੋ ਗਏ ਹਨ। ਟੈਸਟ ਰੈਂਕਿੰਗ 'ਚ ਵਿਰਾਟ ਦੂਜੇ ਨੰਬਰ 'ਤੇ ਹਨ।
ਫਿਲਹਾਲ ਆਸਟ੍ਰੇਲੀਆ ਦੇ ਕਪਤਾਨ ਸਟੀਵਨ ਸਮਿਥ 933 ਰੇਟਿੰਗ ਅੰਕਾਂ ਨਾਲ ਟੈਸਟ ਬੱਲੇਬਾਜ਼ੀ 'ਚ ਪਹਿਲੀ ਰੈਂਕਿੰਗ 'ਤੇ ਹਨ।
ਬੰਗਲਾਦੇਸ਼ ਖਿਲਾਫ ਇਕਲੌਤੇ ਟੈਸਟ 'ਚ ਦੋਹਰਾ ਸੈਂਕੜਾ ਜੜਨ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ICC ਟੈਸਟ ਰੈਂਕਿੰਗ 'ਚ 20 ਰੈਟਿੰਗ ਅੰਕਾਂ ਦਾ ਫਾਇਦਾ ਹੋਇਆ ਹੈ।
ਆਸਟ੍ਰੇਲੀਆ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ 'ਚ ਵਿਰਾਟ 900 ਅੰਕਾਂ ਦੇ ਜਾਦੂਈ ਅੰਕੜੇ ਨੂੰ ਹਾਸਿਲ ਕਰ ਸਕਦੇ ਹਨ।
ਫਿਲਹਾਲ ਵਿਰਾਟ ਕੋਹਲੀ 895 ਰੇਟਿੰਗ ਅੰਕ 'ਤੇ ਹਨ। ਵਿਸ਼ਵ ਦੇ ਸਿਰਫ 30 ਬੱਲੇਬਾਜ ਹੀ ਹੁਣ ਤਕ 900 ਰੇਟਿੰਗ ਅੰਕਾਂ ਦੇ ਕਲਬ 'ਚ ਆਪਣਾ ਨਾਮ ਸ਼ਾਮਿਲ ਕਰ ਪਾਏ ਹਨ।
ਜੇਕਰ ਵਿਰਾਟ ਆਸਟ੍ਰੇਲੀਆ ਖਿਲਾਫ 900 ਰੇਟਿੰਗ ਅੰਕ ਦਾ ਅੰਕੜਾ ਪਾਰ ਕਰ ਲੈਂਦੇ ਹਨ ਤਾਂ ਗਵਾਸਕਰ ਤੋਂ ਬਾਅਦ ਓਹ ਭਾਰਤ ਦੇ ਸਿਰਫ ਦੂਜੇ ਬੱਲੇਬਾਜ ਹੋਣਗੇ ਜੋ ਅਜਿਹਾ ਕਰਨ 'ਚ ਕਾਮਯਾਬ ਹੋਣਗੇ। ਟੈਸਟ ਕ੍ਰਿਕਟ 'ਚ ਸਭ ਤੋਂ ਜਾਦਾ ਰਨ ਅਤੇ ਸੈਂਕੜੇ ਲਗਾਉਣ ਵਾਲੇ ਸਚਿਨ ਤੇਂਦੁਲਕਰ ਦੀ ਬੈਸਟ ਰੇਟਿੰਗ ਵੀ 898 ਰਹੀ ਸੀ।