ਨਵੀਂ ਦਿੱਲੀ - ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ICC ਦੀ ਜਾਰੀ ਨਵੀਆਂ ਟੀ-20 ਰੈਂਕਿੰਗਸ 'ਚ ਬੱਲੇਬਾਜਾਂ ਦੀ ਲਿਸਟ 'ਚ ਟਾਪ 'ਤੇ ਬਣੇ ਹੋਏ ਹਨ। ਸ਼੍ਰੀਲੰਕਾ ਖਿਲਾਫ ਹੋਈ ਟੀ-20 ਸੀਰੀਜ਼ 'ਚ 2 ਮੈਚਾਂ 'ਚ ਸੈਂਕੜੇ ਦੀ ਮਦਦ ਨਾਲ ਕੁਲ 211 ਰਨ ਬਣਾਉਣ ਵਾਲੇ ਮੈਕਸਵੈਲ 16 ਪੋਜੀਸ਼ਨਸ ਦੀ ਲੰਮੀ ਛਾਲ ਮਾਰਦੇ ਹੋਏ ਤੀਜੇ ਨੰਬਰ 'ਤੇ ਪਹੁੰਚ ਗਏ ਹਨ।
27 ਸਾਲ ਦੇ ਮੈਕਸਵੈਲ ਦੀ ਇਹ ਬੈਸਟ ਰੈਂਕਿੰਗ ਹੈ। ਇਸਤੋਂ ਅਲਾਵਾ ਮੈਕਸਵੈਲ ਆਲ-ਰਾਉਂਡਰਸ ਦੀ ਲਿਸਟ 'ਚ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ। ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ 820 ਰੇਟਿੰਗ ਦੇ ਨਾਲ ਬੱਲੇਬਾਜ਼ੀ 'ਚ ਚੋਟੀ 'ਤੇ ਬਣੇ ਹੋਏ ਹਨ। ਉਨ੍ਹਾਂ ਤੋਂ ਬਾਅਦ ਆਸਟ੍ਰੇਲੀਆ ਦੇ ਵਿਸਫੋਟਕ ਬੱਲੇਬਾਜ ਆਰਨ ਫਿੰਚ ਹਨ। ਫਿੰਚ 771 ਰੇਟਿੰਗ ਦੇ ਨਾਲ ਦੂਜੇ ਸਥਾਨ 'ਤੇ ਹਨ। ਮੈਕਸਵੈਲ 763 ਰੇਟਿੰਗ ਦੇ ਨਾਲ ਤੀਜੇ ਨੰਬਰ 'ਤੇ ਪਹੁੰਚ ਗਏ ਹਨ।
ਟਾਪ 10 'ਚ ਇਨ੍ਹਾਂ ਖਿਡਾਰੀਆਂ ਤੋਂ ਅਲਾਵਾ ਹੋਰ ਕਈ ਦਿੱਗਜਾਂ ਦਾ ਨਾਮ ਸ਼ਾਮਿਲ ਹੈ। ਚੌਥੇ ਨੰਬਰ 'ਤੇ ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ ਹਨ। 5ਵੇਂ ਨੰਬਰ 'ਤੇ ਦਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੈਸੀ ਹਨ। 7ਵੇਂ ਨੰਬਰ 'ਤੇ ਇੰਗਲੈਂਡ ਦੇ ਜੋ ਰੂਟ, 8ਵੇਂ ਨੰਬਰ 'ਤੇ ਇੰਗਲੈਂਡ ਦੇ ਐਲੇਕਸ ਹੇਲਸ, 9ਵੇਂ 'ਤੇ ਅਫਗਾਨਿਸਤਾਨ ਦੇ ਮੋਹੰਮਦ ਸ਼ਹਿਜਾਦ ਅਤੇ 10ਵੇਂ ਨੰਬਰ 'ਤੇ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਹਨ। ਟਾਪ 10 'ਚ ਵਿਰਾਟ ਕੋਹਲੀ ਤੋਂ ਅਲਾਵਾ ਹੋਰ ਕੋਈ ਵੀ ਭਾਰਤੀ ਖਿਡਾਰੀ ਨਹੀਂ ਹੈ।