ਕੋਲਕਾਤਾ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਈਡਨ ਗਾਰਡਨਸ ਦੇ ਮੈਦਾਨ 'ਤੇ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਵਿਰਾਟ ਕੋਹਲੀ ਇੱਕ ਵੱਖਰੇ ਅੰਦਾਜ਼ 'ਚ ਨਜਰ ਆਏ। ਕੋਲਕਾਤਾ ਟੈਸਟ ਦੇ ਤੀਜੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਸਵੱਛ ਭਾਰਤ ਅਭਿਆਨ ਦੇ ਤਹਿਤ ਸਫਾਈ ਕੀਤੀ।
ਗਾਂਧੀ ਜਯੰਤੀ ਅਤੇ ਸਵੱਛ ਭਾਰਤ ਅਭਿਆਨ ਦੀ ਦੂਜੀ ਵਰ੍ਹੇ ਗੰਡ ਦੇ ਖਾਸ ਮੌਕੇ 'ਤੇ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਅਤੇ BCCI ਪ੍ਰਧਾਨ ਅਨੁਰਾਹ ਠਾਕੁਰ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਅਭਿਆਨ 'ਚ ਆਪਣਾ ਯੋਗਦਾਨ ਪਾਇਆ। ਦੋਨਾ ਨੇ ਈਡਨ ਗਾਰਡਨਸ ਮੈਦਾਨ ਦੇ ਸਿਟਿੰਗ ਏਰੀਆ 'ਚ ਝਾੜੂ ਲਗਾ ਕੇ ਦੇਸ਼ ਨੂੰ ਸਾਫ ਰੱਖਣ ਦਾ ਸੁਨੇਹਾ ਦਿੱਤਾ।
ਦੇਸ਼ ਨੂੰ ਸਾਫ ਰੱਖਣ ਦੇ ਸੁਨੇਹੇ ਵਾਲੇ ਇਸ ਵੀਡੀਓ ਨੂੰ BCCI ਨੇ ਆਪਣੇ ਟਵਿਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।