ਵਿਰਾਟ ਕੋਹਲੀ ਬਾਰੇ ਸਹਿਵਾਗ ਦਾ ਵੱਡਾ ਖੁਲਾਸਾ!
ਏਬੀਪੀ ਸਾਂਝਾ | 14 Nov 2017 04:13 PM (IST)
ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ੀ ਵਿਰੇਂਦਰ ਸਹਿਵਾਗ ਨੇ ਕੈਪਟਨ ਵਿਰਾਟ ਕੋਹਲੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸਹਿਵਾਗ ਨੇ ਕਿਹਾ ਕਿ ਕੈਪਟਨ ਭਾਵੇਂ ਟੀਮ ਦਾ ਮੁਖੀ ਹੁੰਦਾ ਹੈ ਪਰ ਕਈ ਮਾਮਲਿਆਂ 'ਚ ਉਸ ਦੀ ਭੂਮਿਕਾ ਸਿਰਫ ਸਲਾਹ ਦੇਣ ਵਾਲੀ ਹੁੰਦੀ ਹੈ। ਇਹੀ ਕਾਰਨ ਹੈ ਕਿ ਵਿਰਾਟ ਕੋਹਲੀ ਦੇ ਕਹਿਣ ਦੇ ਬਾਵਜੂਦ ਉਹ ਟੀਮ ਇੰਡੀਆ ਦੇ ਕੋਚ ਨਹੀਂ ਬਣ ਸਕੇ। ਸਹਿਵਾਗ ਨੇ ਕਿਹਾ ਕਿ ਕੈਪਟਨ ਦਾ ਟੀਮ ਨਾਲ ਜੁੜੇ ਫੈਸਲਿਆਂ 'ਤੇ ਅਸਰ ਹੁੰਦਾ ਹੈ ਪਰ ਕਈ ਮਾਮਲਿਆਂ ਵਿੱਚ ਉਸ ਦਾ ਫੈਸਲਾ ਆਖਰੀ ਨਹੀਂ ਹੁੰਦਾ। ਕੋਚ ਤੇ ਟੀਮ ਚੁਣਨ ਨੂੰ ਉਸ ਦੀ ਭੂਮਿਕਾ ਸਿਰਫ ਰਾਏ ਦੇਣ ਵਾਲੀ ਰਹੀ ਹੈ। ਵਿਰਾਟ ਕੋਹਲੀ ਚਾਹੁੰਦੇ ਹਨ ਕਿ ਮੈਂ ਭਾਰਤੀ ਟੀਮ ਦਾ ਕੋਚ ਬਣਾ। ਜਦ ਕੋਹਲੀ ਨੇ ਸੰਪਰਕ ਕੀਤਾ ਤਾਂ ਮੈਂ ਐਪਲੀਕੇਸ਼ਨ ਲਾਈ ਸੀ ਪਰ ਮੈਂ ਕੋਚ ਨਹੀਂ ਬਣ ਸਕਿਆ। ਅਜਿਹੇ 'ਚ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਹਰ ਫੈਸਲੇ 'ਚ ਕੈਪਟਨ ਦੀ ਚੱਲਦੀ ਹੈ। ਪਾਕਿਸਤਾਨ ਖਿਲਾਫ 2004 'ਚ ਮੁਲਤਾਨ 'ਚ 309 ਦੌੜਾਂ ਦੀ ਪਾਰੀ ਖੇਡ ਕੇ ਕ੍ਰਿਕਟ 'ਚ ਟ੍ਰਿਪਲ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣਨ ਵਾਲੇ ਸਹਿਵਾਗ ਦਾ ਮੰਨਣਾ ਹੈ ਕਿ ਗੁਆਂਢੀ ਮੁਲਕ ਦੇ ਨਾਲ ਕ੍ਰਿਕਟ ਖੇਡੀ ਜਾਣੀ ਚਾਹੀਦੀ ਹੈ ਪਰ ਇਸ 'ਤੇ ਆਖਰੀ ਫੈਸਲਾ ਸਰਕਾਰ ਦਾ ਹੋਵੇਗਾ। ਉਨ੍ਹਾਂ ਇਸ ਬਾਰੇ ਪੁੱਛੇ ਸਵਾਲ 'ਤੇ ਕਿਹਾ ਕਿ ਇਹ ਸਰਕਾਰ ਨੇ ਤੈਅ ਕਰਨਾ ਹੈ। ਮੇਰਾ ਮੰਨਣਾ ਹੈ ਕਿ ਪਾਕਿਸਤਾਨ ਨਾਲ ਕ੍ਰਿਕਟ ਖੇਡੀ ਜਾਣੀ ਚਾਹੀਦੀ ਹੈ।