ਨਵੀਂ ਦਿੱਲੀ: ਮੋਟੋਰੋਲਾ ਨੇ ਭਾਰਤ 'ਚ ਮੋਟੋ X4 ਲਾਂਚ ਕਰ ਦਿੱਤਾ ਹੈ। ਇਹ ਮੋਟੋਰੋਲਾ ਦੀ ਐਕਸ ਸੀਰੀਜ਼ ਦਾ ਨਵਾਂ ਸਮਾਰਟਫੋਨ ਫਲਿਪਕਾਰਟ 'ਤੇ ਮੌਜੂਦ ਹੈ। ਇਸ ਸਮਾਰਟਫੋਨ 'ਚ ਡੁਅਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ IP68 ਸਰਟੀਫਾਇਡ ਹੈ। ਇਸ ਦਾ ਮਤਲਬ ਇਹ ਹੈ ਕਿ ਵਾਟਰ ਪਰੂਫ ਫੋਨ ਹੋਵੇਗਾ। ਇਸ ਦੇ ਦੋ ਮਾਡਲ 3 ਜੀਬੀ ਰੈਮ 32 ਜੀਬੀ ਸਟੋਰੇਜ਼ ਤੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਲਾਂਚ ਕੀਤੇ ਗਏ ਹਨ।
ਮੋਟੋ X4 ਦੀ ਕੀਮਤ ਭਾਰਤ 20,999 ਰੁਪਏ ਰੱਖੀ ਗਈ ਹੈ। ਇਸ ਦੇ 3 ਜੀਬੀ ਰੈਮ ਵਾਲੇ ਮਾਡਲ ਦੀ ਕੀਮਤ 20,999 ਤੇ 4 ਜੀਬੀ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੋਵੇਗੀ। ਇਹ ਸੁਪਰ ਬਲੈਕ ਤੇ ਸਟਰਲਿੰਗ ਬਲੂ ਕਲਰ 'ਚ ਮੌਜੂਦ ਹੈ। 13 ਨਵੰਬਰ ਸੋਮਵਾਰ ਰਾਤ ਤੋਂ ਇਹ ਵਿਕਰੀ ਲਈ ਮੌਜੂਦ ਹੈ।
ਮੋਟੋ X4 ਖਰੀਦਣ 'ਤੇ ਜੇਕਰ ਤੁਸੀਂ ਐਕਸਚੇਂਜ ਆਫਰ ਲੈਂਦੇ ਹੋ ਤਾਂ ਇਸ 'ਤੇ ਛੂਟ ਵੀ ਮਿਲੇਗੀ। ਜੇਕਰ ਇਹ ਮੋਟੋ ਫੋਨ ਨੂੰ ਐਕਸਚੇਂਜ ਕੀਤਾ ਜਾਵੇ ਤਾਂ ਇਹ 3000 ਰੁਪਏ ਦਾ ਡਿਸਕਾਉਂਟ ਮਿਲੇਗਾ। ਇਸ ਤੋਂ ਇਲਾਵਾ 10 ਫੀਸਦੀ ਕ੍ਰੈਡਿਟ ਕਾਰਡ-ਡੈਬਿਟ ਕਾਰਡ ਯੂਜ਼ਰ ਨੂੰ ਵੀ ਡਿਸਕਾਉਂਟ ਦਿੱਤਾ ਜਾਵੇਗਾ।
ਡੁਅਲ ਸਿਮ ਵਾਲਾ X4 ਇੰਡ੍ਰਾਇਟ 7.1 ਨੌਗਟ ਓ.ਐਸ. 'ਤੇ ਚੱਲਦਾ ਹੈ। ਇਸ 'ਚ 5.2 ਇੰਚ ਦੀ ਸਕਰੀਨ ਹੈ। ਇਸ ਦੀ ਰੈਜ਼ਲਿਊਸ਼ਨ 1080x1920 ਪਿਕਸਲ ਹੈ। ਡਿਸਪਲੇ 'ਤੇ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਸ 'ਚ 2.2GHz ਔਕਟਾ ਕੋਰ ਸਨੈਪਡ੍ਰੈਗਨ 630 ਚਿਪਸੈਟ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਭਾਰਤ ਦਾ ਪਹਿਲਾ ਸਮਾਰਟਫੋਨ ਹੈ ਜੋ ਨਵੇਂ ਸਨੈਪਡ੍ਰੈਗਨ 630 ਚਿੱਪ ਪ੍ਰੋਸੈਸਰ ਨਾਲ ਹੈ। ਇਸ 'ਚ 4 ਜੀਬੀ ਰੈਮ ਦਿੱਤੀ ਗਈ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡੁਅਲ ਕੈਮਰਾ ਸੈਟਅਪ ਹੈ। ਪ੍ਰਾਇਮਰੀ ਲੈਂਸ 12 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਅਲਟ੍ਰਾ ਵਾਇਡ ਐਂਗਲ ਦੇ ਨਾਲ 8 ਮੈਗਾਪਿਕਸਲ ਦਾ ਦੂਜਾ ਲੈਂਸ ਦਿੱਤਾ ਗਿਆ ਹੈ। ਫ੍ਰੰਟ ਫੇਸਿੰਗ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 16 ਮੈਗਾਪਿਕਸਲ ਹੈ।
ਮੋਟੋ X4 ਦੇ 32 ਜੀਬੀ ਤੇ 64 ਜੀਬੀ ਮਾਡਲ ਦੀ ਮੈਮਰੀ 2 ਟੀਬੀ ਤੱਕ ਵਧਾਈ ਜਾ ਸਕਦੀ ਹੈ। ਇਸ 'ਚ 4G VoLTE, ਬਲੂਟੁਥ, ਵਾਈ-ਫਾਈ, ਜੀਪੀਐਸ, ਐਫਐਮ ਰੇਡੀਓ ਦਿੱਤੇ ਗਏ ਹਨ। ਬੈਟਰੀ ਵੀ 3000 ਐਮਏਐਚ ਦੀ ਹੈ।