ਮੁੰਬਈ : ਗੋਦਰੇਜ ਗਰੁੱਪ ਦੀ ਟਿਕਾਊ ਖਪਤਕਾਰ ਉਤਪਾਦ ਬਣਾਉਣ ਵਾਲੀ ਕੰਪਨੀ ਗੋਦਰੇਜ ਅਪਲਾਈਸੰਜ ਲਾਗਤ ਖਰਚ ਵਧਾਉਣ ਦੇ ਕਾਰਨ ਆਪਣੀਆਂ ਫਰਿੱਜਾਂ ਤੇ ਏਅਰ ਕੰਡੀਸ਼ਨਰਾਂ ਦੀ ਕੀਮਤ 'ਚ ਤਿੰਨ ਤੋਂ ਛੇ ਫ਼ੀਸਦੀ ਦਾ ਇਜਾਫ਼ਾ ਕਰਨ ਵਾਲੀ ਹੈ।
ਕੰਪਨੀ ਦੇ ਕਾਰੋਬਾਰੀ ਮੁਖੀ ਤੇ ਉਪ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਵਸਤੂਆਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਆਖਰ 'ਚ ਸਾਨੂੰ ਵੀ ਰੇਟ ਮੁੜ ਤੈਅ ਕਰਨੇ ਹੋਣਗੇ। ਅਸੀਂ ਨਿਸ਼ਚਿਤ ਤੌਰ 'ਤੇ ਰੇਟ ਵਧਾਉਣ ਵਾਲੇ ਹਾਂ। ਨਵੰਬਰ ਤੇ ਦਸੰਬਰ ਦੌਰਾਨ ਇਹ ਕੀਤਾ ਜਾਵੇਗਾ।
ਫਰਿੱਜਾਂ ਤੇ ਏਅਰ ਕੰਡੀਸ਼ਨਰਾਂ 'ਤੇ ਸਭ ਤੋਂ ਜਿਆਦਾ ਅਸਰ ਹੋਵੇਗਾ ਤੇ ਤੁਹਾਨੂੰ ਇਸ ਦੇ ਰੇਟ 'ਚ 3 ਤੋਂ 6 ਫ਼ੀਸਦੀ ਦਾ ਵਾਧਾ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਰੇਟ 'ਚ ਸੋਧ ਇਸ ਚੀਜ਼ 'ਤੇ ਨਿਰਭਰ ਕਰੇਗਾ ਕਿ ਕਿਸੇ ਉਤਪਾਦ ਦੀ ਸ਼੍ਰੇਣੀ 'ਚ ਕਿਸ ਤਰ੍ਹਾਂ ਦੇ ਕੱਚੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ।