ਵੀਰੇਂਦਰ ਸਹਿਵਾਗ, ਕੋਈ ਇਸ ਖਿਡਾਰੀ ਨੂੰ 'ਮੁਲਤਾਨ ਦਾ ਸੁਲਤਾਨ' ਕਹਿੰਦਾ ਹੈ, ਤੇ ਕੋਈ ਕਹਿੰਦਾ ਹੈ 'ਨਜਫਗੜ ਦਾ ਨਵਾਬ।' ਕੋਈ ਇਸ ਖਿਡਾਰੀ ਨੂੰ ਤੀਹਰੇ ਸੈਂਕੜੇਆਂ ਲਈ ਯਾਦ ਕਰਦਾ ਹੈ ਅਤੇ ਕੋਈ ਯਾਦ ਕਰਦਾ ਹੈ ਵਨਡੇ 'ਚ ਠੋਕੇ ਦੋਹਰੇ ਸੈਂਕੜੇ ਲਈ। ਪਰ ਇੱਕ ਗੱਲ ਪੱਕੀ ਹੈ, ਕਿ ਵੀਰੂ ਦਾ ਨਾਮ ਆਉਂਦੇ ਹੀ ਅੱਜ ਵੀ ਵਧ ਜਾਂਦੀਆਂ ਹਨ ਲੱਖਾਂ ਭਾਰਤੀਆਂ ਦੇ ਦਿਲਾਂ ਦੀਆਂ ਧੜਕਨਾਂ। ਵੀਰੇਂਦਰ ਸਹਿਵਾਗ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। 
  
ਵੀਰੂ - ਮੁਲਤਾਨ ਦਾ ਸੁਲਤਾਨ 
 
ਵੀਰੂ ਚਾਹੇ ਸੰਨਿਆਸ ਦਾ ਐਲਾਨ ਕਰ ਚੁੱਕੇ ਹਨ ਪਰ ਵੀਰੂ ਦੀਆਂ ਖੇਡੀਆਂ ਧਮਾਕੇਦਾਰ ਪਾਰੀਆਂ ਅੱਜ ਵੀ ਹਰ ਕੋਈ ਯਾਦ ਕਰਦਾ ਹੋਵੇਗਾ। ਵੀਰੇਂਦਰ ਸਹਿਵਾਗ ਦੇ ਬੱਲੇ ਤੋਂ ਕਈ ਕਮਾਲ ਦੀਆਂ ਪਾਰੀਆਂ ਨਿਕਲੀਆਂ। ਪਰ ਇਸ ਬੱਲੇਬਾਜ਼ ਦੀ ਪਾਕਿਸਤਾਨ ਖਿਲਾਫ ਮੁਲਤਾਨ 'ਚ ਖੇਡੀ ਪਾਰੀ ਸਭ ਤੋਂ ਯਾਦਗਾਰੀ ਰਹੀ। ਸਹਿਵਾਗ ਦੀ ਇਹ ਪਾਰੀ ਇੰਨੀ ਰੋਮਾਂਚਕ ਸੀ ਕਿ ਹਰ ਕੋਈ ਇਸ ਪਾਰੀ ਦਾ ਮੁਰੀਦ ਹੋ ਗਿਆ। ਮੁਲਤਾਨ 'ਚ ਸਹਿਵਾਗ ਦੇ ਧਮਾਕੇ ਨੇ ਇਸ ਬੱਲੇਬਾਜ਼ ਨੂੰ 'ਮੁਲਤਾਨਦਾ ਸੁਲਤਾਨ' ਦਾ ਖਿਤਾਬ ਹਾਸਿਲ ਕਰਵਾਇਆ। 
  
 
ਮੁਲਤਾਨ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਸਾਲ 2004 ਦੀ ਮਸ਼ਹੂਰ ਸੀਰੀਜ਼ ਦਾ ਪਹਿਲਾ ਟੈਸਟ ਮੈਚ ਖੇਡਿਆ ਗਿਆ। ਇਸ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਹ ਫੈਸਲਾਸਹਿਵਾਗ ਦੇ ਧਮਾਕੇ ਨੇ ਸਹੀ ਵੀ ਸਾਬਿਤ ਕਰ ਦਿੱਤਾ। ਬਤੌਰ ਓਪਨਰ ਬੱਲੇਬਾਜ਼ੀ ਕਰਨ ਉਤਰੇ ਸਹਿਵਾਗ ਨੇ ਟੀਮ ਇੰਡੀਆ ਲਈ ਇਤਿਹਾਸਿਕ ਪਾਰੀ ਖੇਡੀ। ਸਹਿਵਾਗ ਨੇ ਟੈਸਟ ਇਤਿਹਾਸ 'ਚ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਪਹਿਲਾ ਤੀਹਰਾ ਸੈਂਕੜਾ ਠੋਕਿਆ। ਸਹਿਵਾਗ ਨੇ ਮੁਲਤਾਨ ਦੇ ਮੈਦਾਨ ਤੇ ਦਿਵਾਲੀ ਵਰਗਾ ਮਾਹੌਲ ਬਣਾ ਦਿੱਤਾ ਕਿਉਂਕਿ ਲਗਭਗ ਹਰ ਓਵਰ 'ਚ ਚੌਕੇ-ਛੱਕੇ ਪਟਾਕਿਆਂ ਅਤੇ ਆਤਿਸ਼ਬਾਜੀਆਂ ਵਾਂਗ ਵੇਖਣ ਨੂੰ ਮਿਲ ਰਹੇ ਸਨ। 
  
 
ਸਹਿਵਾਗ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਹੀ ਨਾਬਾਦ 228 ਦੌੜਾਂ ਬਣਾ ਲਈਆਂ ਸਨ ਅਤੇ ਫਿਰ ਵੀਰੂ ਨੇ ਦੂਜੇ ਦਿਨ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ। ਵੀਰੂ ਨੇ 375 ਗੇਂਦਾਂ ਤੇ 309 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀ ਪਾਰੀ ਦੌਰਾਨ 39 ਚੌਕੇ ਤੇ 6 ਛੱਕੇ ਵੀ ਠੋਕੇ। ਵੀਰੂ ਜਦ ਆਉਟ ਹੋਏ ਤਾਂ ਭਾਰਤ ਦਾ ਸਕੋਰ 509 ਦੌੜਾਂ ਤੇ ਪਹੁੰਚਿਆ ਸੀ ਅਤੇ ਉਸ ਵੇਲੇ ਤਕ ਭਾਰਤ ਦੇ ਸਕੋਰ ਚੋਂ ਲਗਭਗ 60% ਰਨ ਇਕੱਲੇ ਸਹਿਵਾਗ ਦੇ ਬੱਲੇ ਤੋਂ ਨਿਕਲੇ ਸਨ। ਖਾਸ ਗੱਲ ਇਹ ਸੀ ਕਿ 294 ਦੇ ਸਕੋਰ ਤੇ ਪਹੁੰਚ ਕੇ ਵੀਰੂ ਨੇ ਛੱਕਾ ਜੜ ਕੇ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ ਸੀ। 
 
ਵੀਰੂ ਦੇ ਧਮਾਕੇ ਦੇ ਆਸਰੇ ਭਾਰਤ ਨੇ ਇਹ ਮੈਚ ਪਾਰੀ ਅਤੇ 52 ਦੌੜਾਂ ਦੇ ਫਰਕ ਨਾਲ ਜਿੱਤਿਆ ਸੀ। ਇਸ ਪਾਰੀ ਨੇ ਵੀਰੂ ਨੂੰ 'ਮੁਲਤਾਨ ਦਾ ਸੁਲਤਾਨ' ਬਣਾ ਦਿੱਤਾ। 
  
 
ਕਰੀਬ ਇੱਕ ਦਹਾਕੇ ਤਕ ਵੀਰੂ ਨੇ ਆਪਣੇ ਬੱਲੇ ਨਾਲ ਗੇਂਦਬਾਜਾਂ ਨੂੰ ਖੂਬ ਪਰੇਸ਼ਾਨ ਕੀਤਾ। ਵੀਰੂ ਚਾਹੇ ਹੁਣ ਟੀਮ 'ਚ ਖੇਡਦੇ ਨਜਰ ਨਹੀਂ ਆਉਂਦੇ ਪਰ ਇਤਿਹਾਸ 'ਚ ਵੀਰੂ ਨੂੰ ਹਮੇਸ਼ਾ ਟੀਮ ਦੇ ਸਭ ਤੋਂ ਆਤਿਸ਼ੀ ਓਪਨਰ ਦੇ ਤੌਰ ਤੇ ਯਾਦ ਰਖਿਆ ਜਾਵੇਗਾ।
  
 
ਵੀਰੂ ਬਾਰੇ ਪੂਰੀ ਜਾਣਕਾਰੀ 
 
Full name Virender Sehwag
Born 20 October 1978 (age 37) Najafgarh, Delhi. 
Nickname Viru, Nawab of Najafgarh, Sultan of Multan. 
Height 5 ft 7 in (1.70 m)
Batting style Right-handed
Bowling style Right arm off break 
Role Opening batsman, occasional offspinner
International information
National side
  • India 
Test debut 3–6 November 2001 vs South Africa. 
Last Test 2–5 March 2013 v Australia. 
ODI debut  1 April 1999 v Pakistan. 
Last ODI 3 January 2013 v Pakistan. 
 
T20I debut  1 December 2006 vs South Africa. 
Last T20I 2 October 2012 vs South Africa. 
 
Career statistics
Competition Test ODI FC LA
Matches 104 251    178 324
Runs scored 8,586 8,273   13,459 10,298
Batting Average 49.34 35.05    47.22 34.44
100s/50s 23/32 15/38    38/51 16/55
Top score 319 219     319 219
Balls bowled 3,731 4,392    8,554 5,997
Wickets  40 96     105 142 
 
 
Terms : 
FC (First Class Cricket) 
LA (List A Cricket) 
ODI (One Day Internationals)