ਵਾਰਨਰ 179 ਰਨ ਬਣਾ ਕੇ ਆਊਟ, ਪਹਿਲੇ ਵਿਕਟ ਲਈ ਰਿਕਾਰਡ ਪਾਰਟਨਰਸ਼ਿਪ
ਟਰੇਵਿਸ ਹੈਡ 100 ਰਨ ਬਣਾ ਕੇ ਨਾਬਾਦ ਸਨ।
ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਐਡੀਲੇਡ 'ਚ ਖੇਡੇ ਜਾ ਰਹੇ ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਵਾਰਨਰ ਨੇ ਧਮਾਕਾ ਕਰ ਦਿੱਤਾ।
ਵਾਰਨਰ ਨੇ 128 ਗੇਂਦਾਂ 'ਤੇ 179 ਰਨ ਦੀ ਪਾਰੀ ਖੇਡੀ। ਵਾਰਨਰ ਦੀ ਪਾਰੀ 'ਚ 19 ਚੌਕੇ ਅਤੇ 5 ਛੱਕੇ ਸ਼ਾਮਿਲ ਸਨ।
ਵਾਰਨਰ ਨੇ ਆਪਣਾ ਅਰਧ-ਸੈਂਕੜਾ 34 ਗੇਂਦਾਂ 'ਤੇ ਅਤੇ ਫਿਰ ਸੈਂਕੜਾ 78 ਗੇਂਦਾਂ 'ਤੇ ਪੂਰਾ ਕੀਤਾ। ਇਸਤੋਂ ਬਾਅਦ ਵਾਰਨਰ ਨੇ ਚੌਕੇ-ਛੱਕਿਆਂ ਦੀ ਵਰਖਾ ਜਾਰੀ ਰਖਦਿਆਂ ਆਪਣਾ 150 ਰਨ ਦਾ ਸਕੋਰ 107 ਗੇਂਦਾਂ 'ਤੇ ਪੂਰਾ ਕਰ ਲਿਆ।
ਆਖਰੀ ਅਪਡੇਟ ਤਕ ਆਸਟ੍ਰੇਲੀਆ ਨੇ 42 ਓਵਰਾਂ 'ਚ 2 ਵਿਕਟ ਗਵਾ ਕੇ 289 ਰਨ ਬਣਾ ਲਏ ਸਨ।
ਵਾਰਨਰ ਨੇ ਪਾਕਿਸਤਾਨ ਖਿਲਾਫ ਦਮਦਾਰ ਸੈਂਕੜਾ ਜੜਿਆ। ਵਾਰਨਰ 179 ਰਨ ਬਣਾ ਕੇ ਆਊਟ ਹੋਏ। ਵਾਰਨਰ ਕੋਲ ਦੋਹਰਾ ਸੈਂਕੜਾ ਜੜਨ ਦਾ ਮੌਕਾ ਸੀ ਪਰ ਵਾਰਨਰ ਇਹ ਖਾਸ ਕਾਮਯਾਬੀ ਆਪਣੇ ਨਾਮ ਕਰਨ 'ਚ ਨਾਕਾਮ ਰਹੇ।
ਵਾਰਨਰ ਦੇ ਧਮਾਕੇ ਦਾ ਅੰਦਾਜਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਪਾਰੀ 'ਚ 106 ਰਨ ਚੌਕੇ-ਛੱਕਿਆਂ ਨਾਲ ਹੀ ਬਣੇ।
ਵਾਰਨਰ ਨੇ ਹੈਡ ਨਾਲ ਮਿਲਕੇ ਪਹਿਲੇ ਵਿਕਟ ਲਈ 284 ਰਨ ਦੀ ਪਾਰਟਨਰਸ਼ਿਪ ਕੀਤੀ। ਇਹ ਵਨਡੇ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਓਪਨਿੰਗ ਪਾਰਟਨਰਸ਼ਿਪ ਹੈ। ਆਸਟ੍ਰੇਲੀਆ ਲਈ ਇਹ ਸਭ ਤੋਂ ਵੱਡੀ ਓਪਨਿੰਗ ਪਾਰਟਨਰਸ਼ਿਪ ਸਾਬਿਤ ਹੋਈ।