ਪੂਰੇ 50 ਓਵਰ ਖੇਡ ਗਏ ਵਾਰਨਰ, ਠੋਕ ਦਿੱਤੇ 156 ਰਨ
ਵਾਰਨਰ ਨੇ ਪੂਰੇ 50 ਓਵਰ ਬੱਲੇਬਾਜ਼ੀ ਕੀਤੀ ਅਤੇ ਦਮਦਾਰ ਸੈਂਕੜਾ ਠੋਕ ਆਸਟ੍ਰੇਲੀਆ ਦੀ ਲੜਖੜਾਈ ਪਾਰੀ ਨੂੰ ਸੰਭਾਲਿਆ। ਆਸਟ੍ਰੇਲੀਆ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟ ਗਵਾ ਕੇ 264 ਰਨ ਬਣਾਏ।
ਵਾਰਨਰ ਨੇ 128 ਗੇਂਦਾਂ 'ਤੇ 156 ਰਨ ਦੀ ਪਾਰੀ ਖੇਡੀ। ਵਾਰਨਰ ਦੀ ਪਾਰੀ 'ਚ 13 ਚੌਕੇ ਅਤੇ 4 ਛੱਕੇ ਸ਼ਾਮਿਲ ਸਨ।
ਵਾਰਨਰ ਦੇ ਕਮਾਲ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਆਸਟ੍ਰੇਲੀਆ ਦੇ ਬਾਕੀ 8 ਬੱਲੇਬਾਜ਼ਾਂ ਅਤੇ ਐਕਸਟਰਾਸ ਦਾ ਕੁਲ ਸਕੋਰ 108 ਰਨ ਸੀ। ਇਹ ਵਾਰਨਰ ਦਾ ਸਾਲ 2016 ਦਾ 7ਵਾਂ ਸੈਂਕੜਾ ਹੈ।
ਆਸਟ੍ਰੇਲੀਆ ਦੀ ਟੀਮ ਨੇ 73 ਰਨ ਤਕ ਪਹੁੰਚਦਿਆਂ 19 ਓਵਰਾਂ 'ਚ 4 ਵਿਕਟ ਗਵਾ ਦਿੱਤੇ ਸਨ। ਪਰ ਵਾਰਨਰ ਨੇ ਆਪਣਾ ਵਿਕਟ ਬਚਾ ਕੇ ਰਖਿਆ।
ਇਸ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਰ ਆਸਟ੍ਰੇਲੀਆ ਦੀ ਟੀਮ ਨੂੰ ਜਲਦੀ ਹੀ 2 ਝਟਕੇ ਲੱਗੇ ਅਤੇ ਫਿੰਚ (3) ਅਤੇ ਸਮਿਥ (0) ਬਿਨਾ ਕੋਈ ਕਮਾਲ ਕੀਤੇ ਪੈਵਲੀਅਨ ਪਰਤ ਗਏ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ 3 ਮੈਚਾਂ ਦੀ ਸੀਰੀਜ਼ ਦੇ ਆਖਰੀ ਵਨਡੇ 'ਚ ਵਾਰਨਰ ਨੇ ਧਮਕਾ ਕਰ ਦਿੱਤਾ।
ਵਾਰਨਰ ਨੇ ਟ੍ਰੇਵਿਸ ਹੈਡ (37) ਨਾਲ ਮਿਲਕੇ 5ਵੇਂ ਵਿਕਟ ਲਈ 105 ਰਨ ਦੀ ਪਾਰਟਨਰਸ਼ਿਪ ਕੀਤੀ। ਵਾਰਨਰ ਨੇ ਮੈਚ ਦੀ ਆਖਰੀ ਗੇਂਦ ਤਕ ਬੱਲੇਬਾਜ਼ੀ ਕੀਤੀ ਅਤੇ 50ਵੇਂ ਓਵਰ ਦੀ ਆਖਰੀ ਗੇਂਦ 'ਤੇ ਰਨ ਆਊਟ ਹੋਏ।
ਵਾਰਨਰ ਨੇ ਖੇਡੀ 156 ਰਨ ਦੀ ਪਾਰੀ