ਡਰਬਨ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਵਨਡੇ 'ਚ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ ਵਾਰਨਰ ਅਤੇ ਫਿੰਚ ਨੇ ਧਮਾਕਾ ਕਰ ਦਿੱਤਾ। ਵਾਰਨਰ ਨੇ ਧਮਾਕੇਦਾਰ ਸੈਂਕੜਾ ਠੋਕਿਆ ਅਤੇ ਫਿੰਚ ਨੇ ਆਤਿਸ਼ੀ ਅਰਧ-ਸੈਂਕੜਾ ਜੜਿਆ।
ਵਾਰਨਰ ਦੀ ਵਾਰਨਿੰਗ
ਪਹਿਲੇ ਦੋ ਮੈਚਾਂ 'ਚ ਹਾਰ ਝੱਲ ਚੁੱਕੀ ਆਸਟ੍ਰੇਲੀਆ ਦੀ ਟੀਮ ਨੇ ਤੀਜੇ ਵਨਡੇ 'ਚ ਦਮਦਾਰ ਸ਼ੁਰੂਆਤ ਕੀਤੀ। ਵਾਰਨਰ ਅਤੇ ਫਿੰਚ ਨੇ ਮਿਲਕੇ ਆਸਟ੍ਰੇਲੀਆ ਲਈ ਪਹਿਲੇ ਵਿਕਟ ਲਈ 13.1 ਓਵਰਾਂ 'ਚ 110 ਰਨ ਦੀ ਪਾਰਟਨਰਸ਼ਿਪ ਕੀਤੀ। ਫਿੰਚ ਨੇ 34 ਗੇਂਦਾਂ 'ਤੇ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 53 ਰਨ ਦੀ ਪਾਰੀ ਖੇਡੀ। ਫਿੰਚ ਦੇ ਆਊਟ ਹੋਣ ਤੋਂ ਬਾਅਦ ਵਾਰਨਰ ਨੇ ਸਮਿਥ ਨਾਲ ਮਿਲਕੇ ਦੂਜੇ ਵਿਕਟ ਲਈ 124 ਰਨ ਦੀ ਪਾਰਟਨਰਸ਼ਿਪ ਕੀਤੀ। ਵਾਰਨਰ ਜਦ ਆਊਟ ਹੋਏ ਤਾਂ ਆਸਟ੍ਰੇਲੀਆ ਦਾ ਸਕੋਰ 234 ਰਨ 'ਤੇ ਪਹੁੰਚਿਆ ਸੀ। ਵਾਰਨਰ ਨੇ 107 ਗੇਂਦਾਂ 'ਤੇ 117 ਰਨ ਦੀ ਪਾਰੀ ਖੇਡੀ। ਵਾਰਨਰ ਦੀ ਪਾਰੀ 'ਚ 13 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।