ਨਵੀਂ ਦਿੱਲੀ: ਫੋਰਡ ਐਂਡੇਵਰ ਖਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਲਈ ਚੰਗੀ ਖ਼ਬਰ ਹੈ। ਫੋਰਡ ਇੰਡੀਆ ਨੇ ਐਂਡੇਵਰ ਦੀਆਂ ਕੀਮਤਾਂ ਵਿੱਚ 2.82 ਲੱਖ ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਹਾਲਾਂਕਿ ਇਹ ਕਟੌਤੀ ਟਰੈਂਡ ਵੈਰੀਐਂਟ ਵਿੱਚ ਕੀਤੀ ਗਈ ਹੈ। ਟਾਇਟੇਨੀਅਮ ਵੈਰੀਐਂਟ ਦੀਆਂ ਕੀਮਤਾਂ ਵਿੱਚ ਕੋਈ ਬਦਲਾ ਨਹੀਂ ਹੋਇਆ। ਪਿਛਲੇ ਮਹੀਨੇ ਅਗਸਤ ਵਿੱਚ ਵੀ ਫੋਰਡ ਨੇ ਫੀਗੋ ਹੈਚਬੈਕ ਤੇ ਕੰਪੈਕਟ ਸੇਡਾਨ ਐਸਪਾਇਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਸੀ। ਦੋਹਾਂ ਦੀਆਂ ਕੀਮਤਾਂ 91000 ਰੁਪਏ ਤੱਕ ਘਟੀਆਂ ਸਨ।
ਅਟਕਲਾਂ ਹਨ ਕਿ ਕੰਪਨੀ ਨੇ ਇਹ ਕਟੌਤੀ ਐਂਡੇਵਰ ਐਸ.ਯੂ.ਵੀ. ਦੀ ਵਿਕਰੀ ਵਧਾਉਣ, ਤਿਉਹਾਰੀ ਸੀਜ਼ਨ ਦਾ ਫਾਇਦਾ ਉਠਾਉਣ ਤੇ ਨਵੰਬਰ ਵਿੱਚ ਆਉਣ ਵਾਲੀ ਨਵੀਂ ਟੋਇਟਾ ਫਾਰਚੂਨਰ ਨੂੰ ਟੱਕਰ ਦੇਣ ਲਈ ਕੀਤੀ ਹੈ। ਕੀਮਤਾਂ ਵਿੱਤ ਇੰਨੀ ਵੱਡੀ ਕਟੌਤੀ ਕਰਨ ਤੋਂ ਬਾਅਦ ਇਹ ਆਪਣੇ ਸੈਗਮੈਂਟ ਵਿੱਚ ਬਹੁਤ ਅਫੋਰਡੇਬਲ ਐਸ.ਯੂ.ਵੀ. ਬਣ ਗਈ ਹੈ। ਇਸ ਸੈਗਮੈਂਟ ਵਿੱਚ ਇਸ ਦਾ ਮੁਕਾਬਲਾ ਪਜ਼ੇਰੋ ਸਪੋਰਟ, ਫਾਰਚੂਨਰ, ਸੈਂਟਾ-ਫੇ ਤੇ ਹੌਂਡਾ ਦੀ ਸੀ.ਆਰ-ਵੀ ਨਾਲ ਹੈ।
ਇਸ ਤਰ੍ਹਾਂ ਹੈ ਪੁਰਾਣੀ ਤੇ ਨਵੀਆਂ ਕੀਮਤ ਵੈਰੀਐਂਟ
2.2 ਟਰੈਂਡ - 4×2 ਮੈਨੁਅਲ - 25,008,00 25,008,00-
2.2 ਟਰੈਂਡ -4×4 ਮੈਨੁਅਲ - 26,608,00 23,780,00 - 2.82 ਲੱਖ ਰੁਪਏ।
2.2 ਟਰੈਂਡ - 4×2 ਆਟੋਮੈਟਿਕ - 25,508,00 23,78,000 - 1.72 ਲੱਖ ਰੁਪਏ।
2.2 ਟਾਈਟੇਨਿਯਮ - 4×2 ਆਟੋਮੈਟਿਕ - 27,508,00 27,508,00 -
3.2 ਟਰੈਂਡ - 4×4 ਆਟੋਮੈਟਿਕ - 27,658,00 25,930,00 - 1.72 ਲੱਖ ਰੁਪਏ
3.2 ਟਾਈਟੇਨਿਯਮ - 4×4 ਆਟੋਮੈਟਿਕ - 29,768,00 29,768,00 -
ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਫੋਰਡ ਐਡੇਵਰ ਟਰੈਂਡ 4X4 ਮੈਨੁਅਲ ਅਤੇ 4X2 ਆਟੋਮੈਟਿਕ ਵੈਰੀਐਂਟ ਦੀ ਕੀਮਤ ਬੇਸ ਵਰਜ਼ਨ ਟਰੈਂਡ 4X2 ਤੋਂ ਵੀ ਘੱਟ ਹੋ ਗਏ ਹਨ।