ਲੰਡਨ: ਕੌਮਾਂਤਰੀ ਕ੍ਰਿਕੇਟ ਵਿਸ਼ਵ ਕੱਪ ਦੇ ਦੂਜੇ ਮੈਚ ਵਿੱਚ ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਮਾਤ ਦੇ ਦਿੱਤੀ। ਨੌਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ ’ਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਦੀ ਸਾਰੀ ਟੀਮ ਪਹਿਲਾਂ 105 ਦੌੜਾਂ ਬਣਾ ਕੇ ਆਊਟ ਹੋ ਗਈ ਸੀ ਤੇ ਫਿਰ ਵੈਸਟਇੰਡੀਜ਼ ਨੇ 15 ਓਵਰਾਂ ਤੋਂ ਵੀ ਪਹਿਲਾਂ ਹੀ ਤਿੰਨ ਵਿਕੇਟਾਂ ਗੁਆ ਕੇ ਆਪਣਾ ਟੀਚਾ ਹਾਸਲ ਕਰ ਲਿਆ।
ਓਸ਼ਾਨੇ ਥਾਮਸ ਨੇ ਚਾਰ ਵਿਕੇਟਾਂ ਲਈਆਂ ਤੇ ਕ੍ਰਿਸ ਗੇਲ ਨੇ 34 ਗੇਂਦਾਂ ਉੱਤੇ 50 ਦੌੜਾਂ ਦੀ ਪਾਰੀ ਖੇਡੀ। ਨਿਕੋਲਸ ਪੂਰਨ ਨੇ ਛੱਕੇ ਨਾਲ ਵੈਸਟ ਇੰਡੀਜ਼ ਨੂੰ ਸੱਤ ਵਿਕੇਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ। ਨਿਕੋਲਸ ਪੂਰਨ 19 ਗੇਂਦਾਂ 'ਤੇ 34 ਦੌੜਾਂ ਬਣਾ ਕੇ ਨਾਟਆਊਟ ਪਰਤੇ।
ਪਾਕਿਸਤਾਨ ਦੀ ਪੂਰੀ ਟੀਮ 21.4 ਓਵਰਾਂ ਵਿੱਚ 105 ਦੌੜਾਂ ਉੱਤੇ ਹੋ ਗਈ ਸੀ। ਇਸ ਤੋਂ ਪਹਿਲਾਂ ਜਦੋਂ ਜਿੱਤ ਹਾਲ਼ੇ ਥੋੜ੍ਹੀ ਦੂਰ ਸੀ, ਤਦ ਕ੍ਰਿਸ ਗੇਲ ਆਊਟ ਹੋ ਗਏ ਸਨ। ਮੁਹੰਮਦ ਆਮਿਰ ਦੀ ਗੇਂਦ ਉੱਤੇ ਸ਼ਾਦਾਬ ਨੂੰ ਕੈਚ ਦੇ ਦਿੱਤਾ। ਗੇਲ ਨੇ 35 ਗੇਂਦਾਂ ਉੱਤੇ 50 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਦਾ ਸਕੋਰ 3 ਵਿਕੇਟਾਂ ਉੱਤੇ 77 ਸੀ। ਇਸ ਤੋਂ ਵੀ ਪਹਿਲਾਂ 10ਵੇਂ ਓਵਰ ਤੋਂ ਬਾਅਦ ਵੈਸਟਇੰਡੀਜ਼ ਦਾ ਸਕੋਰ 2 ਵਿਕੇਟਾਂ ਉੱਤੇ 71 ਸੀ। ਕ੍ਰਿਸ ਗੇਲ 49 ਤੇ ਨਿਕੋਲਸ ਪੂਰਨ 6 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਮੌਜੂਦ ਸਨ।
ICC World Cup: ਪਾਕਿਸਤਾਨ ਨੂੰ ਵੈਸਟ ਇੰਡੀਜ਼ ਹੱਥੋਂ ਕਰਾਰੀ ਮਾਤ
ਏਬੀਪੀ ਸਾਂਝਾ
Updated at:
31 May 2019 09:07 PM (IST)
ਪਾਕਿਸਤਾਨ ਦੀ ਪੂਰੀ ਟੀਮ 21.4 ਓਵਰਾਂ ਵਿੱਚ 105 ਦੌੜਾਂ ਉੱਤੇ ਹੋ ਗਈ ਸੀ। ਇਸ ਤੋਂ ਪਹਿਲਾਂ ਜਦੋਂ ਜਿੱਤ ਹਾਲ਼ੇ ਥੋੜ੍ਹੀ ਦੂਰ ਸੀ, ਤਦ ਕ੍ਰਿਸ ਗੇਲ ਆਊਟ ਹੋ ਗਏ ਸਨ। ਮੁਹੰਮਦ ਆਮਿਰ ਦੀ ਗੇਂਦ ਉੱਤੇ ਸ਼ਾਦਾਬ ਨੂੰ ਕੈਚ ਦੇ ਦਿੱਤਾ।
- - - - - - - - - Advertisement - - - - - - - - -