ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਇਸ ਸਮੇਂ ਪੂਰੀ ਦੁਨੀਆਂ ਵਿੱਚ ਕ੍ਰਿਕਟ ਟੂਰਨਾਮੈਂਟ ਰੁਕ ਗਏ ਹਨ। ਆਈਪੀਐਲ ਦੇ 13 ਵੇਂ ਸੀਜ਼ਨ 'ਤੇ ਵੀ ਕੋਰੋਨਾਵਾਇਰਸ ਦੇ ਖ਼ਤਰੇ ਦੇ ਬੱਦਲ ਛਾਏ ਹੋਏ ਹਨ। ਫਿਲਹਾਲ ਆਈਪੀਐਲ 2020 ਨੂੰ 29 ਮਾਰਚ ਤੋਂ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪਰ ਗੰਭੀਰ ਸਥਿਤੀ ਦੇ ਬਾਵਜੂਦ ਆਈਪੀਐਲ ਦੇ ਸੰਗਠਨ ਇਸ ਬਾਰੇ ਕੁਝ ਨਹੀਂ ਕਹੀ ਰਹੇ। ਮਹੇਂਦਰ ਸਿੰਘ ਧੋਨੀ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਚੋਂ ਇੱਕ ਰਹੇ ਹਨ ਇਸ ਦੇ ਨਾਲ ਹੀ ਉਨ੍ਹਾਂ ਦੀ ਕ੍ਰਿਕਟ ਮੈਦਾਨ ‘ਚ ਵਾਪਸੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।
ਪਿਛਲੇ ਸਾਲ ਇੰਗਲੈਂਡ ‘ਚ ਹੋਏ ਵਨਡੇ ਵਰਲਡ ਕੱਪ ਤੋਂ ਧੋਨੀ ਨੇ ਕ੍ਰਿਕਟ ਦੇ ਮੈਦਾਨ ਤੋਂ ਦੂਰੀ ਬਣਾਈ ਰੱਖੀ ਹੈ। ਧੋਨੀ ਨੂੰ ਹਾਲ ਹੀ ਵਿੱਚ ਬੀਸੀਸੀਆਈ ਦੀ ਕੇਂਦਰੀ ਸਮਝੌਤਾ ਸੂਚੀ ਚੋਂ ਵੀ ਬਾਹਰ ਕਰ ਦਿੱਤਾ ਸੀ। ਇਸਦੇ ਨਾਲ ਹੀ ਇਹ ਸਾਫ ਹੋ ਰਿਹਾ ਸੀ ਕਿ ਧੋਨੀ ਟੀਮ ਦੀ ਭਵਿੱਖ ਦੀ ਯੋਜਨਾ ਦਾ ਹਿੱਸਾ ਨਹੀਂ ਹਨ।
ਰਿਸ਼ਭ ਪੰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਰਕੇ ਧੋਨੀ ਇਸ ਸਾਲ ਆਸਟਰੇਲੀਆ ‘ਚ ਹੋਏ ਟੀ-20 ਵਿਸ਼ਵ ਕੱਪ ‘ਚ ਵਾਪਸੀ ਦੀਆਂ ਉਮੀਦਾਂ ਜਾਗ ਗਈਆਂ ਸੀ। ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਨਵੰਬਰ ਵਿੱਚ ਕਿਹਾ ਸੀ ਕਿ ਧੋਨੀ ਨੂੰ ਅਗਲੇ ਸਾਲ ਵਿਸ਼ਵ ਕੱਪ ਲਈ ਇੱਕ ਆਪਸ਼ਨ ਵਜੋਂ ਰੱਖਿਆ ਗਿਆ ਹੈ। ਹਾਲਾਂਕਿ, ਧੋਨੀ ਦੀ ਚੋਣ ਇਸ ਸਾਲ ਦੇ ਆਈਪੀਐਲ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗੀ।
ਹੁਣ ਜੇ ਆਈਪੀਐਲ ਦਾ 13 ਵਾਂ ਸੀਜ਼ਨ ਕੋਰੋਨਾਵਾਇਰਸ ਕਾਰਨ ਮੁਲਤਵੀ ਕਰ ਦਿੱਤਾ ਗਿਆ ਤਾਂ ਧੋਨੀ ਦੀ ਟੀਮ ਵਿੱਚ ਵਾਪਸੀ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ।
ਆਈਪੀਐਲ ਦਾ ਟੱਲਣਾ, ਧੋਨੀ ਦੀ ਵਾਪਸੀ ‘ਤੇ ਲਾ ਸਕਦਾ ਗ੍ਰਹਿਣ
ਏਬੀਪੀ ਸਾਂਝਾ
Updated at:
17 Mar 2020 08:38 PM (IST)
ਧੋਨੀ 9 ਮਹੀਨੇ ਤੋਂ ਟੀਮ ਇੰਡੀਆ ‘ਚ ਆਪਣੀ ਥਾਂ ਨਹੀਂ ਬਣਾ ਸਕੇ। ਧੋਨੀ ਨੂੰ ਟੀਮ ‘ਚ ਵਾਪਸੀ ਕਰਨ ਲਈ ਆਪਣਾ ਫਾਰਮ ਸਾਬਤ ਕਰਨ ਦੀ ਜ਼ਰੂਰਤ ਹੈ। ਪਰ ਕੋਰੋਨਾਵਾਇਰਸ ਕਰਕੇ ਹੁਣ ਉਨ੍ਹਾਂ ਨੂੰ ਇਹ ਮੌਕਾ ਨਹੀਂ ਮਿਲ ਰਿਹਾ।
- - - - - - - - - Advertisement - - - - - - - - -