ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਨੇ ਆਪਣੀ ਪ੍ਰੈੱਸ ਕਾਨਫਰੰਸ ‘ਚ ਲੋਕਾਂ ਨੂੰ ਕੈਸ਼ ਦੀ ਜਗ੍ਹਾ ਡਿਜ਼ੀਟਲ ਪੈਮੇਂਟ ਅਪਨਾਉਣ ਤੇ ਇਸ ਦੇ ਇਸਤੇਮਾਲ ਨੂੰ ਹੁਲਾਰਾ ਦੇਣ ਦੀ ਅਪੀਲ ਕੀਤੀ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੱਲ੍ਹ ਹੀ ਇੱਕ ਪੀਸੀ ‘ਚ ਕਿਹਾ ਕਿ ਆਰਬੀਆਈ ਸਲਾਹ ਦਿੰਦਾ ਹੈ ਕਿ ਲੋਕ ਭੀੜ-ਭਾੜ ਵਾਲੀ ਥਾਂ ‘ਤੇ ਜਾਣ ਤੋਂ ਬਚਣ ਤੇ ਕੈਸ਼ ਦੀ ਬਜਾਏ ਡਿਜ਼ੀਟਲ ਜਾਂ ਆਨਲਾਈਨ ਪੈਮੇਂਟ ਨੂੰ ਅਪਨਾਉਣ।


ਇਹ ਵੀ ਪੜ੍ਹੋ:

ਕੋਰੋਨਾ ਨੇ ਕੀਤੀ ਫ਼ਿਲਮ ਇੰਡਸਟਰੀ 'ਫਲੌਪ', ਵਿਹਲੇ ਹੋ ਘਰ ਬੈਠੇ ਸਿਤਾਰੇ

ਇਸ ਤੋਂ ਇਲਾਵਾ ਸ਼ਹਿਰ ਜਾ ਕੇ ਕੈਸ਼ ਦਾ ਇਸਤੇਮਾਲ ਕਰਨ ਤੋਂ ਬੇਹਤਰ ਹੈ ਕਿ ਘਰ ਤੋਂ ਹੀ ਮੋਬਾਈਲ, ਇੰਟਰਨੈੱਟ, ਇੰਟਰਨੈੱਟ ਬੈਂਕਿੰਗ ਜਾਂ ਕਾਰਡਸ ਜ਼ਰੀਏ ਪੈਮੇਂਟ ਕਰ ਸਕਦੇ ਹੋ। ਆਰਬੀਆਈ ਨੇ ਇਹ ਵੀ ਲਿਖਿਆ ਕਿ ਕੋਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਸੰਪਰਕ ਘੱਟ ਕੀਤਾ ਜਾਣਾ ਤੇ ਜਨਤਕ ਥਾਵਾਂ ‘ਤੇ ਘੱਟ ਜਾਣ ਦੀ ਜ਼ਰੂਰਤ ਹੈ। ਲਿਹਾਜਾ ਲੋਕ ਘਰ ਤੋਂ ਹੀ ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ, ਕਾਰਡਸ ਆਦਿ ਜ਼ਰੀਏ ਪੈਮੇਂਟ ਕਰ ਸਕਦੇ ਹੋ।

ਇਹ ਵੀ ਪੜ੍ਹੋ: