ਅਹਿਮਦਾਬਾਦ: ਭਾਰਤ ‘ਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੇ ਕਈ ਵੱਡੇ ਕਦਮ ਚੁੱਕੇ ਹਨ। ਗੁਜਰਾਤ ਸਰਕਾਰ ਨੇ ਸਿਰਫ ਅਹਿਦਾਬਾਦ ‘ਚ ਹੀ ਜਨਤਕ ਥਾਂਵਾਂ ‘ਤੇ ਥੁੱਕਣ ਵਾਲਿਆਂ ਤੋਂ ਇੱਕ ਹੀ ਦਿਨ ‘ਚ 6.22 ਲੱਖ ਰੁਪਏ ਵਸੂਲ ਕੀਤੇ ਹਨ। ਮਨਪਾ ਦੇ ਅਧਿਕਾਰੀਆਂ ਨੇ ਕੁੱਲ 1,244 ਲੋਕਾਂ ਤੋਂ ਇਹ ਜੁਰਮਾਨਾ ਵਸੂਲਿਆ ਹੈ।


ਪ੍ਰਤੀ ਵਿਅਕਤੀ 500 ਤੋਂ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਗਿਆ ਹੈ। ਗੁਜਰਾਤ ਸਰਕਾਰ ਨੇ ਕੋਰੋਨਾਵਾਇਰਸ ਕਾਰਨ 16 ਤੋਂ 29 ਮਾਰਚ ਤੱਕ ਸੂਬੇ ਦੇ ਤਮਾਮ ਸਕੂਲ-ਕਾਲੇਜ, ਮਾਲ, ਚਿੜਿਆਘਰ ਤੇ ਧਾਰਮਿਕ ਥਾਂਵਾਂ ਆਦਿ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।


ਉੱਥੇ ਹੀ ਅਹਿਮਦਾਬਾਦ ਮਹਾਨਗਰ ਪਾਲਿਕਾ ਨੇ ਵੀ ਕੋਰੋਨਾਵਾਇਰਸ ਦੀ ਰੋਕਥਾਮ ਲਈ ਕਈ ਵਿਸ਼ੇਸ਼ ਕਦਮ ਚੁੱਕੇ ਹਨ। ਇੱਥੇ ਥਾਂ-ਥਾਂ ਥੁੱਕਣ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ। ਇਸ ਲਈ ਮਨਪਾ ਨੇ 278 ਟੀਮਾਂ ਦਾ ਗਠਨ ਕੀਤਾ ਹੈ। ਇਨ੍ਹਾਂ ਟੀਮਾਂ ਨੂੰ ਸ਼ਹਿਰ ਦੇ ਵੱਖ-ਵੱਖ ਯੋਨਾਂ ‘ਚ ਤਾਇਨਾਤ ਕੀਤਾ ਗਿਆ ਹੈ।


ਇਹ ਵੀ ਪੜ੍ਹੋ:

ਨੋਟਾਂ ਨਾਲ ਵੀ ਕੋਰੋਨਾਵਾਇਰਸ ਫੈਲਣ ਦਾ ਡਰ? ਆਰਬੀਆਈ ਨੇ ਦਿੱਤੀ ਨਵੀਂ ਸਲਾਹ