Dharmendra: 70 ਅਤੇ 80 ਦੇ ਦਹਾਕੇ 'ਚ ਧਰਮਿੰਦਰ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਦਿੱਖ ਕਾਰਨ ਫਿਲਮ ਇੰਡਸਟਰੀ ਅਤੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਨੇ 'ਸ਼ੋਲੇ', 'ਚੁਪਕੇ-ਚੁਪਕੇ', 'ਸੀਤਾ ਔਰ ਗੀਤਾ', 'ਧਰਮਵੀਰ' ਅਤੇ 'ਮੇਰਾ ਗਾਓਂ ਮੇਰਾ ਦੇਸ਼' ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਇਕ ਵਾਰ ਆਊਟਡੋਰ ਸ਼ੂਟਿੰਗ ਦੌਰਾਨ ਧਰਮਿੰਦਰ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ ਸਨ। ਉਸ ਸਮੇਂ ਕਰੀਬ 200 ਨਾਰਾਜ਼ ਪਿੰਡ ਵਾਸੀਆਂ ਨੇ ਧਰਮਿੰਦਰ ਨੂੰ ਘੇਰ ਲਿਆ। ਹਾਲਾਂਕਿ, ਅਦਾਕਾਰ ਨੇ ਪੂਰੇ ਮਾਮਲੇ ਨੂੰ ਸਮਝਦਾਰੀ ਨਾਲ ਨਜਿੱਠਿਆ।


ਦਰਅਸਲ, ਸਾਲ 1985 'ਚ ਧਰਮਿੰਦਰ ਫਿਲਮ 'ਕਰਿਸ਼ਮਾ ਕੁਦਰਤ ਕਾ' ਦੀ ਸ਼ੂਟਿੰਗ ਕਰ ਰਹੇ ਸਨ, ਜਿਸ 'ਚ ਮਿਥੁਨ ਚੱਕਰਵਰਤੀ, ਸ਼ਕਤੀ ਕਪੂਰ, ਜੂਨੀਅਰ ਮਹਿਮੂਦ ਅਤੇ ਰਤੀ ਅਗਨੀਹੋਤਰੀ ਵੀ ਅਹਿਮ ਭੂਮਿਕਾਵਾਂ 'ਚ ਸਨ। ਇਸ ਫਿਲਮ ਦੀ ਸ਼ੂਟਿੰਗ ਇੱਕ ਪਿੰਡ ਵਿੱਚ ਹੋ ਰਹੀ ਸੀ। ਇਸ ਕਿੱਸੇ ਦਾ ਜ਼ਿਕਰ ਕਰਦੇ ਹੋਏ ਜੂਨੀਅਰ ਮਹਿਮੂਦ ਨੇ ਇਕ ਇੰਟਰਵਿਊ 'ਚ ਕਿਹਾ ਸੀ, ਫਿਲਮ ਯੂਨਿਟ ਦੇ ਸਾਰੇ ਲੋਕ ਹੋਟਲ 'ਚ ਸਨ, ਜਦੋਂ ਪਿੰਡ ਵਾਲਿਆਂ ਨੇ ਹੋਟਲ ਨੂੰ ਘੇਰ ਲਿਆ। ਉਦੋਂ ਗੁੱਸੇ 'ਚ ਆਏ ਕਰੀਬ 200 ਲੋਕ ਹੱਥਾਂ 'ਚ ਹਥਿਆਰ ਲੈ ਕੇ ਹੋਟਲ 'ਚ ਰੁਕੇ ਸਾਰੇ ਸੈਲਾਨੀਆਂ ਨੂੰ ਮਾਰਨ ਲਈ ਆਏ।









ਮੀਡੀਆ ਰਿਪੋਰਟਾਂ ਮੁਤਾਬਕ ਹੋਟਲ 'ਚ ਠਹਿਰੇ ਇਕ ਸੈਲਾਨੀ ਵਲੋਂ ਉਸ ਪਿੰਡ ਦੀ ਇਕ ਲੜਕੀ ਨਾਲ ਛੇੜਛਾੜ ਕੀਤੀ ਗਈ, ਜਿਸ ਕਾਰਨ ਸਾਰੇ ਪਿੰਡ ਵਾਲੇ ਗੁੱਸੇ 'ਚ ਆ ਗਏ ਅਤੇ ਸੈਲਾਨੀ ਨੂੰ ਮਾਰਨ ਤੱਕ ਪਹੁੰਚ ਗਏ। ਜਦੋਂ ਧਰਮਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਪਿੰਡ ਵਾਸੀਆਂ ਦੇ ਵਿੱਚ ਗਿਆ ਅਤੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ। ਜੂਨੀਅਰ ਮਹਿਮੂਦ ਨੇ ਦੱਸਿਆ ਕਿ ਇੰਨੀ ਭੀੜ ਦੇਖ ਕੇ ਹਰ ਕੋਈ ਡਰ ਗਿਆ ਸੀ ਪਰ ਧਰਮਿੰਦਰ ਉੱਥੇ ਇਕੱਲੇ ਹੀ ਗਏ ਅਤੇ ਲੋਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੀ ਫਿਲਮ ਯੂਨਿਟ ਨਾਲ ਅਜਿਹਾ ਕੁਝ ਕੀਤਾ ਹੈ ਤਾਂ ਉਹ ਪਿੰਡ ਵਾਸੀਆਂ ਦਾ ਵੀ ਸਾਥ ਦੇਣਗੇ। ਧਰਮਿੰਦਰ ਨੇ ਆਪਣੇ ਸ਼ਬਦਾਂ ਨਾਲ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ ਸੀ। ਜੂਨੀਅਰ ਮਹਿਮੂਦ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਧਰਮਿੰਦਰ ਨੂੰ ਪਛਾਣਿਆ ਹੀ ਨਹੀਂ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਸਟਾਰ ਨੂੰ ਦੇਖ ਕੇ ਲੋਕ ਸ਼ਾਂਤ ਹੋਏ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ