Russia Ukraine War: ਦੋ ਪ੍ਰਮੁੱਖ ਅਮਰੀਕੀ ਨਿਰਮਾਤਾ ਬੋਇੰਗ (Boeing) ਤੇ ਫੋਰਡ (Ford) ਮੋਟਰ ਨੇ ਰੂਸ ਵਿੱਚ ਆਪਣੀਆਂ ਵਪਾਰਕ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਦੋਵਾਂ ਕੰਪਨੀਆਂ ਨੇ ਇਹ ਕਦਮ ਯੂਕਰੇਨ 'ਤੇ ਹਮਲੇ ਖਿਲਾਫ ਚੁੱਕਿਆ ਹੈ।

ਬੋਇੰਗ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਮਾਸਕੋ ਦਫਤਰ ਵਿੱਚ ਵੱਡੇ ਕਾਰਜਾਂ ਨੂੰ ਰੋਕ ਦਿੱਤਾ ਹੈ ਤੇ ਯੂਕਰੇਨ ਦੇ ਕੀਵ ਵਿੱਚ ਇੱਕ ਹੋਰ ਦਫਤਰ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਸਨੇ ਰੂਸੀ ਏਅਰਲਾਈਨਾਂ ਨੂੰ ਪਾਰਟਸ, ਰੱਖ-ਰਖਾਅ ਤੇ ਤਕਨੀਕੀ ਸਹਾਇਤਾ ਸੇਵਾਵਾਂ ਪ੍ਰਦਾਨ ਕਰਨਾ ਬੰਦ ਕਰ ਦਿੱਤਾ ਹੈ।

ਹਾਲ ਹੀ ਦੇ ਦਿਨਾਂ 'ਚ ਦੁਨੀਆ ਭਰ ਦੇ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਲਗਾਈਆਂ ਹਨ। ਫੋਰਡ, ਜਿਸ ਦੇ ਇੱਕ ਸਮੇਂ ਰੂਸ ਵਿੱਚ ਤਿੰਨ ਪਲਾਂਟ ਸਨ, ਨੇ ਹਮਲੇ ਦੇ ਕਾਰਨ ਰੂਸ ਵਿੱਚ ਆਪਣੇ ਬਾਕੀ ਕਾਰਜਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਕੰਪਨੀ ਨੇ ਕਿਹਾ, "ਫੋਰਡ ਯੂਕਰੇਨ ਦੇ ਹਮਲੇ ਦੇ ਨਤੀਜੇ ਵਜੋਂ ਸ਼ਾਂਤੀ ਤੇ ਸਥਿਰਤਾ ਲਈ ਖਤਰੇ ਨੂੰ ਲੈ ਕੇ ਡੂੰਘੀ ਚਿੰਤਤ ਹੈ। ਸਥਿਤੀ ਨੇ ਸਾਨੂੰ ਰੂਸ ਵਿੱਚ ਆਪਣੇ ਕਾਰਜਾਂ ਦਾ ਮੁੜ ਮੁਲਾਂਕਣ ਕਰਨ ਲਈ ਮਜਬੂਰ ਕੀਤਾ ਹੈ।"


 











ਉਧਰ, ਯੂਕਰੇਨ-ਰੂਸ ਜੰਗ ਵਿਚਾਲੇ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣਾ ਪਹਿਲਾ ਸਟੇਟ ਆਫ਼ ਦ ਯੂਨੀਅਨ (ਸੋਟੂ) ਸੰਬੋਧਨ ਦਿੱਤਾ। ਯੂਕਰੇਨ ਬਾਰੇ ਬਾਈਡਨ ਨੇ ਕਿਹਾ ਕਿ 6 ਦਿਨ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗਲਤ ਫੈਸਲਾ ਲਿਆ ਸੀ। ਰੂਸ ਨੇ ਸੋਚਿਆ ਸੀ ਕਿ ਅਸੀਂ ਯੂਕਰੇਨ ਨੂੰ ਤਬਾਹ ਕਰਾਂਗੇ ਪਰ ਯੂਕਰੇਨ ਦੇ ਲੋਕਾਂ ਨੇ ਰੂਸ ਨੂੰ ਕਰਾਰਾ ਜਵਾਬ ਦਿੱਤਾ। ਯੂਕਰੇਨ ਦੇ ਲੋਕਾਂ ਨੇ ਹਿੰਮਤ ਦਿਖਾਈ ਹੈ। ਅਮਰੀਕਾ ਯੂਕਰੇਨ ਦੇ ਲੋਕਾਂ ਨਾਲ ਖੜ੍ਹਾ ਹੈ।

ਬਾਈਡਨ ਨੇ ਕਿਹਾ, ''ਰੂਸ ਨੇ ਦੁਨੀਆ ਦੀ ਨੀਂਹ ਹਿਲਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰੂਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਅਸੀਂ ਰੂਸ 'ਤੇ ਆਰਥਿਕ ਪਾਬੰਦੀਆਂ ਲਗਾ ਰਹੇ ਹਾਂ। ਸਿਰਫ ਅਮਰੀਕਾ ਹੀ ਨਹੀਂ, ਦੁਨੀਆ ਦੇ ਕਈ ਦੇਸ਼ ਯੂਕਰੇਨ ਨਾਲ ਖੜ੍ਹੇ ਹਨ।'' ਇਸ ਦੌਰਾਨ ਬਾਈਡਨ ਨੇ ਐਲਾਨ ਕੀਤਾ ਕਿ ਅਮਰੀਕਾ ਰੂਸ ਲਈ ਆਪਣਾ ਏਅਰਬੇਸ ਬੰਦ ਕਰ ਰਿਹਾ ਹੈ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ