✕
  • ਹੋਮ

ਸਾਨੀਆ ਦੇ ਟਵੀਟ ਤੋਂ ਬਾਅਦ ਬਵਾਲ !

ਏਬੀਪੀ ਸਾਂਝਾ   |  21 Sep 2016 12:05 PM (IST)
1

2

ਟਵੀਟ 'ਚ ਸਾਨੀਆ ਨੇ ਲਿਖਿਆ ਕਿ ਇੱਕ ਜ਼ਹਿਰੀਲੇ ਆਦਮੀ ਖਿਲਾਫ ਜਿੱਤਣ ਦਾ ਇੱਕੋ ਤਰੀਕਾ ਹੈ ਕਿ ਖੇਡਿਆ ਹੀ ਨਾ ਜਾਵੇ। ਇਸ ਟਵੀਟ ਤੋਂ ਬਾਅਦ ਟੈਨਿਸ ਜਗਤ 'ਚ ਬਵਾਲ ਜਿਹਾ ਮਚ ਗਿਆ ਹੈ।

3

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਇਨ੍ਹੀਂ ਦਿਨੀ ਆਪਣੇ ਟਵੀਟ ਕਾਰਨ ਸੁਰਖੀਆਂ 'ਚ ਹੈ। ਹਾਲ 'ਚ ਸਾਨੀਆ ਨੇ ਭਾਰਤੀ ਟੈਨਿਸ ਦੇ ਦਿੱਗਜ ਖਿਡਾਰੀ ਖਿਲਾਫ ਭੜਾਸ ਕਡਦੇ ਹੋਏ ਇੱਕ ਟਵੀਟ ਕੀਤਾ ਸੀ।

4

ਟੈਨਿਸ ਪ੍ਰੇਮੀ ਇੱਕੋ ਸਵਾਲ ਪੁੱਛ ਰਹੇ ਹਨ ਕਿ ਆਖਿਰ ਸਾਨੀਆ ਨੇ ਜ਼ਹਿਰੀਲਾ ਕਿਹਾ ਕਿਸਨੂੰ ?

5

6

ਟੈਨਿਸ ਦੇ ਜਾਣਕਾਰਾਂ ਅਨੁਸਾਰ ਸਾਨੀਆ ਨੇ ਇਹ ਟਵੀਟ ਦਿੱਗਜ ਖਿਡਾਰੀ ਲੀਐਂਡਰ ਪੇਸ ਬਾਰੇ ਕੀਤਾ ਹੈ। ਪੇਸ ਨੇ ਸਾਨੀਆ ਦੇ ਟਵੀਟ ਤੋਂ ਪਹਿਲਾਂ ਰੀਓ ਓਲੰਪਿਕਸ ਦੌਰਾਨ ਸਾਨੀਆ-ਬੋਪੰਨਾ ਦੀ ਮਿਕਸਡ ਡਬਲਸ ਜੋੜੀ 'ਤੇ ਸਵਾਲ ਖੜੇ ਕੀਤੇ ਸਨ ਅਤੇ ਕਿਹਾ ਸੀ ਕਿ ਜੇਕਰ ਇਸਤੋਂ ਬੇਹਤਰ ਜੋੜੀ ਬਣਾਈ ਗਈ ਹੁੰਦੀ ਤਾਂ ਭਾਰਤ ਨੂੰ ਮੈਡਲ ਹਾਸਿਲ ਹੋ ਸਕਦਾ ਸੀ।

7

ਰੋਹਨ ਬੋਪੰਨਾ ਦਾ ਟਵੀਟ

8

ਪੇਸ ਦਾ ਇਸ਼ਾਰਾ ਇਸੇ ਗੱਲ ਵਲ ਸੀ ਕਿ ਸਾਨੀਆ-ਬੋਪੰਨਾ ਦੀ ਜਗ੍ਹਾ ਜੇਕਰ ਸਾਨੀਆ-ਪੇਸ ਦੀ ਜੋੜੀ ਮੈਦਾਨ 'ਚ ਉਤਰੀ ਹੁੰਦੀ ਤਾਂ ਭਾਰਤ ਲਈ ਬੇਹਤਰ ਹੁੰਦਾ।

9

ਸ਼ਾਹਰੁਖ ਖਾਨ ਨਾਲ ਸਾਨੀਆ ਮਿਰਜ਼ਾ ਦੀ ਇੱਕ ਤਸਵੀਰ

10

ਪਰੀਨਿਤੀ ਚੋਪੜਾ ਨਾਲ ਸਾਨੀਆ ਮਿਰਜ਼ਾ ਦੀ ਤਸਵੀਰ

11

ਸਾਨੀਆ ਮਿਰਜ਼ਾ ਦਾ ਟਵੀਟ

12

Sania Mirza ‏@MirzaSania Sep 18 The ONLY way to win with a toxic person, is not to play!!! #karmaiswatching #zenmode ????????

13

Rohan Bopanna ‏@rohanbopanna Sep 18 At it again!! ...the usual ploy to stay in the news by slanging fellow players in media. #Patriotism

14

ਪੇਸ ਨੇ ਕਿਹਾ ਕਿ ਪਿਛਲੇ 4 ਸਾਲ 'ਚ 4 ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਵਧ ਉਨ੍ਹਾਂ ਨੂੰ ਮਿਕਸਡ ਡਬਲਸ ਜੋੜੀ ਬਣਾਉਣ ਲਈ ਹੋਰ ਕੀ ਉਪਲਬਧੀ ਹਾਸਿਲ ਕਰਨ ਦੀ ਲੋੜ ਸੀ।

15

ਪੇਸ ਦੇ ਇਸ ਬਿਆਨ ਤੋਂ ਬਾਅਦ ਸਾਨੀਆ ਨੇ ਟਵੀਟ ਕਰਕੇ ਜਵਾਬ ਦਿੱਤਾ। ਰੋਹਨ ਬੋਪੰਨਾ ਨੇ ਵੀ ਟਵੀਟ ਕਰ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ।

  • ਹੋਮ
  • ਖੇਡਾਂ
  • ਸਾਨੀਆ ਦੇ ਟਵੀਟ ਤੋਂ ਬਾਅਦ ਬਵਾਲ !
About us | Advertisement| Privacy policy
© Copyright@2026.ABP Network Private Limited. All rights reserved.