Women Cricket: ਵੈਸਟਇੰਡੀਜ਼ ਦੀ ਤੇਜ਼ ਗੇਂਦਬਾਜ਼ ਸ਼ਮੀਲੀਆ ਕੋਨੇਲ ਸ਼ੁੱਕਰਵਾਰ ਨੂੰ ਮਹਿਲਾ ਵਿਸ਼ਵ ਕੱਪ ਮੈਚ 'ਚ ਬੰਗਲਾਦੇਸ਼ ਦੀ ਪਾਰੀ ਦੌਰਾਨ ਜ਼ਮੀਨ 'ਤੇ ਡਿੱਗ ਗਈ ਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ। ਉਸ ਦੇ ਅਚਾਨਕ ਡਿੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਬੰਗਲਾਦੇਸ਼ ਦੀ ਪਾਰੀ ਦੇ 47ਵੇਂ ਓਵਰ ਦੌਰਾਨ ਜਦੋਂ ਉਹ ਫੀਲਡਿੰਗ ਕਰਦੇ ਸਮੇਂ ਹੇਠਾਂ ਡਿੱਗ ਗਈ ਤਾਂ ਉਸ ਦੇ ਸਾਥੀ ਖਿਡਾਰੀ ਉਸ ਵੱਲ ਭੱਜੇ। ਬਾਅਦ ਵਿੱਚ, ਕੋਨੇਲ ਖੁਦ ਆਪਣੇ ਪੇਟ 'ਤੇ ਹੱਥ ਰੱਖ ਕੇ ਐਂਬੂਲੈਂਸ ਵਿੱਚ ਦਾਖਲ ਹੋਈ।
ਹਸਪਤਾਲ ਲਿਜਾਣ ਤੋਂ ਪਹਿਲਾਂ ਮੈਡੀਕਲ ਟੀਮ ਨੇ ਮੈਦਾਨ 'ਤੇ ਹੀ ਉਸ ਦੀ ਜਾਂਚ ਕੀਤੀ, ਜਿਸ ਕਾਰਨ ਕੁਝ ਸਮੇਂ ਲਈ ਖੇਡ ਵੀ ਰੋਕ ਦਿੱਤੀ ਗਈ। ਹਾਲਾਂਕਿ ਬਾਅਦ ਵਿੱਚ ਵੈਸਟਇੰਡੀਜ਼ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਲਿਆ।ਮਹੱਤਵਪੂਰਨ ਗੱਲ ਇਹ ਹੈ ਕਿ ਵੈਸਟਇੰਡੀਜ਼ ਦੇ ਸਪਿਨਰਾਂ ਨੇ ਅਜੀਬ ਪਲਾਂ ਵਿੱਚ ਆਪਣਾ ਧੀਰਜ ਬਣਾਈ ਰੱਖਿਆ ਤੇ ਘੱਟ ਸਕੋਰ ਦਾ ਸਫਲਤਾਪੂਰਵਕ ਬਚਾਅ ਕਰਦੇ ਹੋਏ ਆਪਣੀ ਟੀਮ ਨੂੰ ਮਹਿਲਾ ਵਿਸ਼ਵ ਕੱਪ ਕ੍ਰਿਕਟ ਵਿੱਚ ਬੰਗਲਾਦੇਸ਼ ਉੱਤੇ ਚਾਰ ਦੌੜਾਂ ਦੀ ਰੋਮਾਂਚਕ ਜਿੱਤ ਦਿਵਾਈ।
Women's World Cup 2022: ਮੈਚ ਦੌਰਾਨ ਹਾਦਸਾ! ਵੈਸਟਇੰਡੀਜ਼ ਦੀ ਖਿਡਾਰਨ ਅਚਾਨਕ ਮੈਦਾਨ 'ਤੇ ਡਿੱਗੀ
ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦੀ ਗਈ ਵੈਸਟਇੰਡੀਜ਼ ਦੀ ਟੀਮ ਸਟੈਫਨੀ ਕੈਂਪਬੈਲ ਦੇ ਅਜੇਤੂ ਅਰਧ ਸੈਂਕੜੇ ਦੇ ਬਾਵਜੂਦ 50 ਓਵਰਾਂ ਵਿੱਚ ਨੌਂ ਵਿਕਟਾਂ ’ਤੇ 140 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਨੂੰ ਆਖ਼ਰੀ ਓਵਰ ਵਿੱਚ ਜਿੱਤ ਲਈ ਅੱਠ ਦੌੜਾਂ ਦੀ ਲੋੜ ਸੀ ਪਰ ਉਸ ਦੀ ਸਿਰਫ਼ ਇੱਕ ਵਿਕਟ ਬਚੀ ਸੀ। ਅੰਤ 'ਚ ਉਸ ਦੀ ਟੀਮ 49.3 ਓਵਰਾਂ 'ਚ 136 ਦੌੜਾਂ 'ਤੇ ਆਊਟ ਹੋ ਗਈ।
ਪੰਜ ਮੈਚਾਂ ਵਿੱਚ ਵੈਸਟਇੰਡੀਜ਼ ਦੀ ਇਹ ਤੀਜੀ ਜਿੱਤ ਹੈ, ਜਿਸ ਨਾਲ ਭਾਰਤ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਬੰਗਲਾਦੇਸ਼ ਨੂੰ ਚਾਰ ਮੈਚਾਂ ਵਿੱਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।