ਕੀਰਤੀ ਆਜ਼ਾਦ ਨੇ ਕਿਹਾ,
ਮੈਂ ਉਹ ਸਮਾਂ ਕਿਵੇਂ ਦੱਸ ਸਕਦਾ ਹਾਂ। ਤੁਸੀਂ ਉਸ ਭਾਵਨਾ ਨੂੰ ਕਿਵੇਂ ਬਿਆਨ ਕਰ ਸਕਦੇ ਹੋ ਕਿ ਤੁਸੀਂ ਵਿਸ਼ਵ ਜੇਤੂ ਬਣ ਗਏ ਹੋ। ਉਹ ਵੀ ਲਾਡਰਜ਼ ਦੇ ਮੈਦਾਨ 'ਚ 'ਤੇ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ।ਅਸੀਂ ਡਰੈਸਿੰਗ ਰੂਮ ਚੋਂ ਦਰਸ਼ਕਾਂ ਵੱਲ ਸਿਰਫ ਹੱਥ ਹਿੱਲਾ ਰਹੇ ਸੀ।-
ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ
ਉਸਨੇ ਕਿਹਾ,
ਮੈਂ ਬੱਸ ਆਪਣੀ ਸੀਟ 'ਤੇ ਬੈਠਾ ਸੀ ਅਤੇ ਸੋਚ ਰਿਹਾ ਸੀ ਕਿ ਮੈਂ ਸੁਪਨਾ ਵੇਖ ਰਿਹਾ ਹਾਂ ਜਾਂ ਇਹ ਹਕੀਕਤ ਸੀ। ਇਸ ਤੋਂ ਬਾਅਦ ਮੈਂ ਜਸ਼ਨ ਵਿੱਚ ਹਿੱਸਾ ਲਿਆ। "ਆਜ਼ਾਦ ਅਨੁਸਾਰ ਟਰਾਫੀ ਨੂੰ ਚੁੱਕਣਾ ਭਾਰਤੀ ਕ੍ਰਿਕਟ ਵਿੱਚ ਤਬਦੀਲੀ ਦਾ ਪਲ ਸਾਬਤ ਹੋਇਆ।-
ਕੀਰਤੀ ਆਜ਼ਾਦ ਨੇ ਕਪਿਲ ਦੇਵ ਦੇ ਹੱਥੋਂ ਫੜੇ ਰਿਚਰਡਸ ਦੇ ਕੈਚ ਨੂੰ ਮੈਚ ਦਾ ਫੈਸਲਾਕੁੰਨ ਪਲ ਕਿਹਾ। ਉਸ ਨੇ ਕਿਹਾ,
ਕਪਿਲ ਨੇ ਕਿਹਾ ਸੀ ਕਿ ਆਓ ਆਪਣਾ ਬਿਹਤਰੀਨ ਕ੍ਰਿਕਟ ਖੇਡੀਏ। ਜਿੱਤ ਜਾਂ ਹਾਰਨ ਬਾਰੇ ਨਾ ਸੋਚੀਏ। ਜੇ ਅਸੀਂ ਚੰਗਾ ਖੇਡਦੇ ਹਾਂ ਤਾਂ ਪੈਸਾ ਵਸੂਲ ਹੋ ਜਾਵੇਗਾ।-
ਆਜ਼ਾਦ ਨੇ ਇਹ ਵੀ ਯਾਦ ਕੀਤਾ ਕਿ 183 ਦੌੜਾਂ ਦੇ ਛੋਟੇ ਸਕੋਰ ਤੋਂ ਬਾਅਦ ਡ੍ਰੈਸਿੰਗ ਰੂਮ ਵਿੱਚ ਲੋਕਾਂ ਦਾ ਮੂਡ ਕਿਵੇਂ ਸੀ। ਉਸ ਨੇ ਕਿਹਾ,
ਅਸੀਂ ਸਾਰੇ ਜਾਣਦੇ ਸੀ ਕਿ ਵਿੰਡੀਜ਼ ਦੀ ਟੀਮ ਲਈ ਇਹ ਸਕੋਰ ਜ਼ਿਆਦਾ ਨਹੀਂ ਸੀ। ਕਪਿਲ ਨੇ ਕਿਹਾ ਚਲੋ ਲੜਦੇ ਹਾਂ।ਇਹ ਇੱਕ ਲੜਨ ਲਾਇਕ ਟੀਚਾ ਹੈ। ਅਸੀਂ ਦੌੜਾਂ ਬਣਾ ਚੁੱਕੇ ਹਾਂ ਅਤੇ ਉਨ੍ਹਾਂ ਹਾਲੇ ਬਣਾਉਣੀਆਂ ਹਨ।-
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ