✕
  • ਹੋਮ

ਯਾਦਵ-ਲਾਡ ਦੇ ਧਮਾਕੇਦਾਰ ਸੈਂਕੜੇ

ਏਬੀਪੀ ਸਾਂਝਾ   |  18 Sep 2016 12:02 PM (IST)
1

ਸਿਦੇਸ਼ ਲਾਡ ਨੇ ਵੀ ਦਮਦਾਰ ਬੱਲੇਬਾਜ਼ੀ ਕਰਦਿਆਂ 99 ਗੇਂਦਾਂ 'ਤੇ 100 ਰਨ ਦੀ ਪਾਰੀ ਖੇਡੀ।

2

3

ਰੋਹਿਤ ਸ਼ਰਮਾ 18 ਰਨ ਬਣਾ ਕੇ ਆਊਟ ਹੋ ਗਏ।

4

ਸੂਰਿਆਕੁਮਾਰ ਯਾਦਵ ਨੇ ਨਿਊਜ਼ੀਲੈਂਡ ਖਿਲਾਫ ਧਮਾਕੇਦਾਰ ਸੈਂਕੜਾ ਜੜ ਮੁੰਬਈ ਦੀ ਟੀਮ ਨੂੰ ਪਹਿਲੀ ਪਾਰੀ 'ਚ ਵੱਡੀ ਲੀਡ ਹਾਸਿਲ ਕਰਵਾਈ। ਮੁੰਬਈ ਅਤੇ ਨਿਊਜ਼ੀਲੈਂਡਰਸ ਦਦੀ ਟੀਮ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਯਾਦਵ ਨੇ 86 ਗੇਂਦਾਂ 'ਤੇ 103 ਰਨ ਦੀ ਪਾਰੀ ਖੇਡੀ।

5

ਲਾਡ ਦੀ ਪਾਰੀ 'ਚ 8 ਚੌਕੇ ਅਤੇ 7 ਛੱਕੇ ਸ਼ਾਮਿਲ ਸਨ। ਨਿਊਜ਼ੀਲੈਂਡ ਲਈ ਇਸ਼ ਸੋਢੀ ਨੇ 20 ਓਵਰਾਂ 'ਚ 132 ਰਨ ਦੇਕੇ 2 ਵਿਕਟ ਹਾਸਿਲ ਕੀਤੇ।

6

7

ਨਿਊਜ਼ੀਲੈਂਡ ਦੀ ਟੀਮ ਨੇ ਆਪਣੀ ਪਹਿਲੀ ਪਾਰੀ 7 ਵਿਕਟਾਂ 'ਤੇ 324 ਰਨ ਬਣਾ ਕੇ ਐਲਾਨੀ ਸੀ। ਜਵਾਬ 'ਚ ਮੁੰਬਈ ਦੀ ਟੀਮ ਨੇ ਪਹਿਲੀ ਪਾਰੀ 'ਚ 8 ਵਿਕਟ ਗਵਾ ਕੇ 464 ਰਨ ਬਣਾ ਕੇ ਪਾਰੀ ਐਲਾਨੀ। ਮੁੰਬਈ ਨੂੰ ਪਹਿਲੀ ਪਾਰੀ 'ਚ 140 ਰਨ ਦੀ ਲੀਡ ਹਾਸਿਲ ਹੋ ਗਈ।

8

86 ਗੇਂਦਾਂ 'ਤੇ 103 ਰਨ ਦਾ ਧਮਾਕਾ

9

ਮੁੰਬਈ ਦੀ ਟੀਮ ਨੂੰ ਪਹਿਲਾ ਝਟਕਾ ਬਿਨਾ ਖਾਤਾ ਖੋਲੇ ਹੀ ਲੱਗਿਆ ਸੀ ਪਰ ਫਿਰ ਕੌਸਤਭ ਪਵਾਰ ਅਤੇ ਜਾਫਰ ਨੇ ਮਿਲਕੇ ਮੁੰਬਈ ਦੀ ਪਾਰੀ ਨੂੰ ਸੰਭਾਲਿਆ ਅਤੇ ਦੂਜੇ ਵਿਕਟ ਲਈ 107 ਰਨ ਦੀ ਪਾਰਟਨਰਸ਼ਿਪ ਕੀਤੀ। ਪਵਾਰ ਨੇ 100 ਰਨ ਦੀ ਪਾਰੀ ਖੇਡੀ। ਪਰ ਫਿਰ ਯਾਦਵ ਮੈਦਾਨ 'ਤੇ ਪਹੁੰਚ ਗਏ ਅਤੇ ਯਾਦਵ ਨੇ ਚੌਕੇ-ਛੱਕਿਆਂ ਦੀ ਅਜੇਹੀ ਬਰਸਾਤ ਕੀਤੀ ਕਿ ਕੀਵੀ ਗੇਂਦਬਾਜ਼ ਵੇਖਦੀ ਹੀ ਰਹਿ ਗਏ। ਯਾਦਵ ਨੇ 86 ਗੇਂਦਾਂ 'ਤੇ 103 ਰਨ ਬਣਾਏ। ਯਾਦਵ ਦੀ ਪਾਰੀ 'ਚ 9 ਚੌਕੇ ਅਤੇ 8 ਛੱਕੇ ਸ਼ਾਮਿਲ ਸਨ।

10

ਇਸ ਮੈਚ 'ਚ ਰੋਹਿਤ ਸ਼ਰਮਾ ਨੇ ਨਿਰਾਸ਼ ਕੀਤਾ।

  • ਹੋਮ
  • ਖੇਡਾਂ
  • ਯਾਦਵ-ਲਾਡ ਦੇ ਧਮਾਕੇਦਾਰ ਸੈਂਕੜੇ
About us | Advertisement| Privacy policy
© Copyright@2026.ABP Network Private Limited. All rights reserved.