✕
  • ਹੋਮ

ਢਿੱਡ ਦੀ ਸਰਜਰੀ ਦੇ ਚਲਦੇ ਹਸਪਤਾਲ 'ਚ ਯੋਗਰਾਜ ਸਿੰਘ

ਏਬੀਪੀ ਸਾਂਝਾ   |  28 Jul 2016 01:27 PM (IST)
1

ਜਲਦੀ ਹੀ ਯੋਗਰਾਜ ਸਿੰਘ ਆਪਣੀ ਫਿਲਮ 25 ਕਿੱਲੇ ਆਪਣੇ ਪੁਰਾਣੇ ਰੋਭਦਾਰ ਅੰਦਾਜ਼ 'ਚ ਫਿਲਮੀ ਪਰਦੇ 'ਤੇ ਗਰਜਦੇ ਨਜਰ ਆਉਣਗੇ। ਪਰ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਠੀਕ ਹੋਇਆ ਵੇਖਣਾ ਚਾਹੁੰਦੇ ਹਨ।

2

ਹਾਲਾਂਕਿ ਯੁਵਰਾਜ ਸਿੰਘ ਹੁਣ ਤਕ ਯੋਗਰਾਜ ਸਿੰਘ ਦਾ ਪਤਾ ਲੈਣ ਨਹੀਂ ਪੁੱਜੇ। ਬੀਤੇ ਦਿਨੀ ਇੰਗਲੈਂਡ 'ਚ ਛੁੱਟੀ ਮਨਾਉਣ ਗਏ ਹੋਏ ਯੁਵਰਾਜ ਸਿੰਘ ਦੇ ਵੀਰਵਾਰ ਨੂੰ ਆਪਣੇ ਪਿਤਾ ਦਾ ਹਾਲ ਪੁੱਛਣ ਮਿਲਣ ਆਉਣ ਦੀਆਂ ਖਬਰਾਂ ਜਰੂਰ ਹਨ।

3

ਖਬਰਾਂ ਇਹ ਵੀ ਹਨ ਕਿ ਯੋਗਰਾਜ ਸਿੰਘ ਦੀ ਹਾਲਤ ਅਚਾਨਕ ਵਿਗੜੀ ਸੀ। ਸੋਮਵਾਰ ਨੂੰ ਯੋਗਰਾਜ ਸਿੰਘ ਨੇ ਚੰਡੀਗੜ੍ਹ 'ਚ ਆਪਣੀ ਆਉਣ ਵਾਲੀ ਫਿਲਮ 25 ਕਿੱਲੇ ਦੀ ਪ੍ਰਮੋਸ਼ਨ ਲਈ ਗੁੱਗੂ ਗਿੱਲ ਦੇ ਨਾਲ ਇੱਕ ਪ੍ਰੈਸ ਕਾਨਫਰੈਂਸ 'ਚ ਹਿੱਸਾ ਲਿਆ ਸੀ ਅਤੇ ਉਸ ਵੇਲੇ ਉਨ੍ਹਾਂ ਦੀਆਂ ਗੱਲਾਂ ਤੋਂ ਨਹੀਂ ਲੱਗਾ ਕਿ ਓਹ ਕਿਸੇ ਕਿਸਮ ਦੀ ਬਿਮਾਰੀ ਨਾਲ ਜੂਝ ਰਹੇ ਹਨ।

4

ਯੋਗਰਾਜ ਸਿੰਘ ਦੇ ਸਰਜਰੀ ਪੰਚਕੁਲਾ ਦੇ ਐਲਕਮਿਸਟ ਹਸਪਤਾਲ 'ਚ ਹੋਈ। ਯੋਗਰਾਜ ਸਿੰਘ ਦੇ ਫੈਨ ਹੀ ਉਮੀਦ ਕਰ ਰਹੇ ਹਨ ਕਿ ਓਹ ਜਲਦੀ ਤੋਂ ਜਲਦੀ ਠੀਕ ਹੋਣ।

5

ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦੀ ਗੰਭੀਰ ਹਲਾਤਾਂ 'ਚ ਸਰਜਰੀ ਕੀਤੀ ਗਈ ਅਤੇ ਇਹ ਸਰਜਰੀ ਲਗਭਗ 4 ਘੰਟੇ ਤਕ ਚੱਲੀ। ਯੋਗਰਾਜ ਸਿੰਘ ਨੂੰ ਢਿੱਡ 'ਚ ਉਠਦੇ ਦਰਦ ਕਾਰਨ ਕਾਫੀ ਪਰੇਸ਼ਾਨੀ ਹੋ ਰਹੀ ਸੀ।

6

ਢਿੱਡ ਨਾਲ ਜੁੜੀ ਗੰਭੀਰ ਸਮੱਸਿਆ ਨਾਲ ਜੋਜਝ ਰਹੇ ਯੋਗਰਾਜ ਸਿੰਘ ਦੀ ਮੰਗਲਵਾਰ ਨੂੰ ਸਰਜਰੀ ਹੋਈ। ਯੋਗਰਾਜ ਸਿੰਘ ਦੇ ਹਾਲਤ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ।

7

ਪੰਜਾਬੀ ਫਿਲਮੀ ਪਰਦੇ ਦਾ ਕਾਮਯਾਬ ਚੇਹਰਾ ਅਤੇ ਭਾਰਤ ਲਈ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਿਕਟ ਖੇਡ ਚੁੱਕੇ ਯੋਗਰਾਜ ਸਿੰਘ ਦੀ ਸਰਜਰੀ ਹੋਈ ਹੈ।

8

  • ਹੋਮ
  • ਖੇਡਾਂ
  • ਢਿੱਡ ਦੀ ਸਰਜਰੀ ਦੇ ਚਲਦੇ ਹਸਪਤਾਲ 'ਚ ਯੋਗਰਾਜ ਸਿੰਘ
About us | Advertisement| Privacy policy
© Copyright@2026.ABP Network Private Limited. All rights reserved.