ਯੁਵੀ ਦੀ ਰਿਸੈਪਸ਼ਨ 'ਤੇ ਦਿੱਗਜਾਂ ਦੀ ਫੇਰੀ, ਗਲੈਮਰ ਦਾ ਤੜਕਾ
ਇਸ ਖਾਸ ਮੌਕੇ ਯੁਵਰਾਜ ਸਿੰਘ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰਾਂ ਨੇ ਹਿੱਸਾ ਲਿਆ।
ਯੁਵੀ-ਹੇਜ਼ਲ ਦੀ ਰਿਸੈਪਸ਼ਨ 'ਤੇ ਮਹੇਂਦਰ ਸਿੰਘ ਧੋਨੀ, ਹਰਭਜਨ ਸਿੰਘ, ਵਿਰੇਂਦਰ ਸਹਿਵਾਗ, ਸੌਰਵ ਗਾਂਗੁਲੀ, ਕਪਿਲ ਦੇਵ ਅਤੇ ਕਈ ਹੋਰ ਖਿਡਾਰੀ ਤਾਂ ਪਹੁੰਚੇ ਹੀ, ਪਰ ਨਾਲ ਹੀ ਅਰੁਣ ਜੇਟਲੀ ਅਤੇ ਰਾਹੁਲ ਗਾਂਧੀ ਨੇ ਵੀ ਹਾਜਰੀ ਲਵਾਈ।
ਖਾਸ ਗੱਲ ਇਹ ਸੀ ਕਿ ਇਸ ਰਿਸੈਪਸ਼ਨ 'ਤੇ ਖੇਡ, ਬਾਲੀਵੁਡ ਅਤੇ ਰਾਜਨੀਤੀ ਦੇ ਦਿੱਗਜਾਂ ਨੇ ਫੇਰੀ ਪਾਈ।
ਭਾਰਤ ਦੇ ਸਟਾਰ ਕ੍ਰਿਕਟਰ ਅਤੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਪਹਿਲਾਂ ਪੰਜਾਬ ਦੇ ਫਤਹਿਗੜ੍ਹ ਸਾਹਿਬ 'ਚ ਸਿੱਖ ਰੀਤੀ ਰਿਵਾਜਾਂ ਅਨੁਸਾਰ ਅਤੇ ਫਿਰ ਗੋਆ ਦੇ ਮੋਰਝਿਮ 'ਚ ਹੇਜ਼ਲ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾਇਆ।
ਇਸਤੋਂ ਬਾਅਦ ਕੁਝ ਪਾਰਟੀਸ ਹੋਈਆਂ ਅਤੇ ਹੁਣ ਬੁਧਵਾਰ ਨੂੰ ਯੁਵਰਾਜ-ਹੇਜ਼ਲ ਦੇ ਵਿਆਹ ਦਾ ਦਿੱਲੀ ਦੇ ਨਾਲ ਲਗਦੇ ਛਤਰਪੁਰ 'ਚ ਗਰੈਂਡ ਰਿਸੈਪਸ਼ਨ ਵੇਖਣ ਨੂੰ ਮਿਲਿਆ।
ਇਸ ਮੌਕੇ ਯੁਵਰਾਜ ਸਿੰਘ ਗਾਜਰੀ ਰੰਗ ਦੀ ਸ਼ੇਰਵਾਨੀ 'ਚ ਨਜਰ ਆਏ ਜਦਕਿ ਹੇਜ਼ਲ ਕੀਚ (ਗੁਰਬਸੰਤ ਕੌਰ) ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ।
ਹੇਜ਼ਲ ਅਤੇ ਯੁਵੀ ਦੀ ਦੋਸਤ ਅਦਾਕਾਰਾ ਨੋਰਾ ਫਤੇਹੀ ਵੀ ਸੋਨੇ ਰੰਗੇ ਲਹਿੰਗੇ 'ਚ ਖੂਬ ਜਚ ਰਹੀ ਸੀ।
ਬਾਲੀਵੁਡ ਦੀਆਂ ਕਈ ਸ਼ਖਸੀਅਤਾਂ ਵੀ ਇਸ ਗਰੈਂਡ ਰਿਸੈਪਸ਼ਨ ਦਾ ਹਿੱਸਾ ਬਣੀਆਂ। ਭੱਜੀ ਦੇ ਨਾਲ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਵੀ ਮੌਜੂਦ ਸੀ।
ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ ਸਨ।
ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਸਿੱਖ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ।
C