ਨਵੀਂ ਦਿੱਲੀ - 'ਦ ਕਪਿਲ ਸ਼ਰਮਾ ਸ਼ੋਅ' 'ਚ ਫਿਲਮੀ ਹਸਤੀਆਂ ਤਾਂ ਆਮ ਤੌਰ 'ਤੇ ਵੇਖਣ ਨੂੰ ਮਿਲਦੀਆਂ ਹੀ ਹਨ। ਪਰ ਨਾਲ ਹੀ ਹੁਣ ਇਸ ਸ਼ੋਅ 'ਤੇ ਖਿਡਾਰੀਆਂ ਦਾ ਆਉਣ-ਜਾਣ ਵੀ ਲੱਗਿਆ ਰਹਿੰਦਾ ਹੈ। ਕਪਿਲ ਦੇ ਸ਼ੋਅ 'ਤੇ ਲੇਟੈਸਟ ਐਂਟਰੀ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤੀ। ਯੁਵੀ ਨੇ ਮੰਗੇਤਰ ਹੇਜ਼ਲ ਕੀਚ ਨਾਲ ਕਪਿਲ ਸ਼ਰਮਾ ਦੇ ਸ਼ੋਅ 'ਚ ਸ਼ਿਰਕਤ ਕੀਤੀ ਅਤੇ ਦੋਨਾ ਨੇ ਖੂਬ ਮਸਤੀ ਕੀਤੀ।
ਯੁਵਰਾਜ ਸਿੰਘ ਨੇ ਆਪਣੇ ਫੈਨਸ ਨੂੰ ਇਹ ਸ਼ੋਅ ਵੇਖਣ ਲਈ ਸੁਨੇਹਾ ਵੀ ਦਿੱਤਾ ਅਤੇ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਯੁਵਰਾਜ ਸਿੰਘ ਨੇ ਆਪਣੇ ਫੇਸਬੁਕ ਪੇਜ 'ਤੇ ਆਪਣੀ ਅਤੇ ਹੇਜ਼ਲ ਕੀਚ ਦੀ ਤਸਵੀਰ ਸਾਂਝੀ ਕੀਤੀ ਅਤੇ ਦੱਸਿਆ ਕਿ ਦੋਨਾ ਨੇ ਕਪਿਲ ਦੇ ਸ਼ੋਅ 'ਤੇ ਖੂਬ ਮਸਤੀ ਕੀਤੀ ਹੈ ਅਤੇ ਇਹ ਸ਼ੋਅ 24 ਸਿਤੰਬਰ ਨੂੰ ਆਵੇਗਾ।
Dinner time after Kapil's show! What a laugh! Enjoy it on the 24th 9pm, Saturday #doitagain #ywcfashio
ਯੁਵਰਾਜ ਸਿੰਘ ਦੀ ਫੈਸ਼ਨ ਲਾਈਨ 'YWC ਫੈਸ਼ਨ' ਦਾ ਹਾਲ 'ਚ ਲਾਜਵਾਬ ਲੌਂਚ ਹੋਇਆ ਸੀ। ਇਸ ਲੌਂਚ ਪਾਰਟੀ 'ਤੇ ਸਿਤਾਰਿਆਂ ਦੀ ਝੜੀ ਲੱਗੀ ਹੋਈ ਸੀ ਅਤੇ ਕਈ ਦਿੱਗਜ ਬਾਲੀਵੁਡ ਹਸਤੀਆਂ ਅਤੇ ਕ੍ਰਿਕਟਰ ਇਸ ਸ਼ਾਮ ਦਾ ਹਿੱਸਾ ਬਣੇ ਸਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਯੁਵੀ ਆਪਣੇ ਬਰੈਂਡ ਬਾਰੇ ਦਰਸ਼ਕਾਂ ਨੂੰ ਵਧੇਰੇ ਜਾਣਕਾਰੀ ਦੇਣ ਅਤੇ ਇਸਦੀ ਪਰਮੋਸ਼ਨ ਲਈ ਕਪਿਲ ਦੇ ਸ਼ੋਅ 'ਤੇ ਪਹੁੰਚੇ ਹੋਣ। ਪਰ ਇੱਕ ਗਲ ਪੱਕੀ ਹੈ ਕਿ ਯੁਵੀ-ਹੇਜ਼ਲ ਅਤੇ ਕਪਿਲ ਦੀ ਟੀਮ ਦਾ ਸ਼ੋਅ ਯੁਵੀ ਦੇ ਫੈਨਸ ਮਿਸ ਨਹੀਂ ਕਰਨਗੇ।