ਮੋਰਝਿਮ - ਭਾਰਤ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਗੋਆ ਦੇ ਮੋਰਝਿਮ 'ਚ ਹੇਜ਼ਲ ਕੀਚ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾ ਲਿਆ। ਇਸ ਖਾਸ ਮੌਕੇ ਯੁਵਰਾਜ ਸਿੰਘ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰਾਂ ਨੇ ਹਿੱਸਾ ਲਿਆ। ਗੋਆ 'ਚ ਵਿਆਹ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਹੋਈ ਕਾਕਟੇਲ ਪਾਰਟੀ 'ਚ ਯੁਵੀ-ਹੇਜ਼ਲ ਨੇ ਖੂਬ ਐਂਜੌਏ ਕੀਤਾ।
ਵਿਆਹ ਤੋਂ ਬਾਅਦ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਯੁਵਰਾਜ ਨੇ ਹੇਜ਼ਲ ਨਾਲ ਕੇਕ ਕਟ ਕੇ ਕੀਤੀ। ਇਸ ਦੌਰਾਨ ਦੋਨਾ ਨੇ ਅਜਿਹਾ ਡਾਂਸ ਪਰਫਾਰਮੈਂਸ ਦਿੱਤਾ ਕਿ ਹਰ ਕੋਈ ਵੇਖਦਾ ਰਹਿ ਗਿਆ। ਇਹ ਵਿਆਹ ਤੋਂ ਬਾਅਦ ਦੋਨਾ ਦਾ ਪਹਿਲਾ ਡਾਂਸ ਪਰਫਾਰਮੈਂਸ ਸੀ। ਦੋਨਾ ਨੇ ਇੱਕ ਅੰਗਰੇਜ਼ੀ ਗੀਤ 'ਤੇ ਰੋਮਾਂਟਿਕ ਡਾਂਸ ਕੀਤਾ। ਯੁਵੀ ਅਤੇ ਹੇਜ਼ਲ ਡਾਂਸ ਕਰਦੇ ਹੋਏ ਇੱਕ-ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾਕੇ ਵੇਖ ਰਹੇ ਸਨ ਅਤੇ ਇੱਕ ਦੂਜੇ ਤੋਂ ਨਜਰ ਹੀ ਨਹੀਂ ਹਟਾ ਰਹੇ ਸਨ। ਪਾਰਟੀ 'ਚ ਮੌਜੂਦ ਹਰ ਕੋਈ ਦੋਨਾ ਦਾ ਡਾਂਸ ਅਤੇ ਪਿਆਰ ਵੇਖ ਹੈਰਾਨ ਸੀ। ਯੁਵੀ ਸਕਾਈ ਬਲੂ ਰੰਗ ਦੇ ਸੂਟ 'ਚ ਸਨ ਅਤੇ ਹੇਜ਼ਲ ਕਰੀਮ ਰੰਗ ਦੇ ਈਵਨਿੰਗ ਗਾਊਨ 'ਚ ਸੀ। ਬੇਹਦ ਖੂਬਸੂਰਤ ਲਗ ਰਹੀ ਹੇਜ਼ਲ ਕੀਚ (ਗੁਰਬਸੰਤ ਕੌਰ) 'ਤੇ ਹਰ ਕਿਸੇ ਦੀਆਂ ਨਜਰਾਂ ਟਿਕੀਆਂ ਸਨ।