ਮੁੱਕ ਗਈ ਉਡੀਕ !
ਕੁਝ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ ਯੁਵਰਾਜ ਸਿੰਘ ਦਾ ਵਿਆਹ ਚੰਡੀਗੜ੍ਹ 'ਚ ਅਤੇ ਫਿਰ ਰਿਸੈਪਸ਼ਨ ਦਿਸੰਬਰ ਦੇ ਪਹਿਲੇ ਹਫਤੇ 'ਚ ਹੋ ਸਕਦੀ ਹੈ। ਹਾਲਾਂਕਿ ਖਬਰਾਂ ਇਹ ਵੀ ਹਨ ਕਿ ਯੁਵਰਾਜ ਸਿੰਘ ਵਿਆਹ ਬਾਰੇ ਜਲਦੀ ਹੀ ਐਲਾਨ ਕਰ ਸਕਦੇ ਹਨ।
ਕੁਝ ਦਿਨ ਪਹਿਲਾਂ ਵੀ ਅਜਿਹੀਆਂ ਖਬਰਾਂ ਆਈਆਂ ਸਨ ਕਿ ਯੁਵੀ ਦੀ ਮਾਂ ਸ਼ਬਨਮ ਸਿੰਘ ਨੇ ਵਿਆਹ ਦੀਆਂ ਅਫਵਾਹਾਂ 'ਤੇ ਫੁਲਸਟਾਪ ਲਗਾ ਦਿੱਤਾ ਹੈ।
ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੀ ਸਗਾਈ ਬੀਤੇ ਸਾਲ ਨਵੰਬਰ 'ਚ ਹੋਈ ਸੀ। ਪਰ ਵਿਆਹ ਕਦ ਹੋਣਾ ਹੈ ਇਸਦਾ ਖੁਲਾਸਾ ਦੋਨਾ ਨੇ ਅਜੇ ਤਕ ਨਹੀਂ ਕੀਤਾ ਸੀ। ਪਰ ਹੁਣ ਵਿਆਹ ਦੀ ਤਰੀਕ ਬਾਰੇ ਇਨ੍ਹਾਂ ਦੇ ਬਿਆਨ ਆਉਣ ਲੱਗੇ ਹਨ।
ਸਾਲ 2011 ਦੇ ਵਿਸ਼ਵ ਕਪ ਦੇ ਹੀਰੋ ਯੁਵਰਾਜ ਸਿੰਘ ਨੇ ਰੋਮਾਂਚਕ ਅੰਦਾਜ਼ 'ਚ ਹੇਜ਼ਲ ਕੀਚ ਨੂੰ ਪਰਪੋਜ਼ ਕੀਤਾ ਸੀ ਜਿਸਨੂੰ ਹੇਜ਼ਲ ਨੇ ਮਨਜੂਰ ਕਰ ਲਿਆ ਸੀ।
ਪੰਜਾਬ ਦੇ ਪੁੱਤਰ ਦੇ ਵਿਆਹ 'ਚ ਪੰਜਾਬੀ ਰਸਮਾਂ ਵੇਖਣ ਨੂੰ ਮਿਲਣਗੀਆਂ। ਹਾਲਾਂਕਿ ਹੇਜ਼ਲ ਦੀ ਮਾਂ ਯੂ.ਪੀ. ਤੋਂ ਹੈ ਇਸਲਈ ਉਨ੍ਹਾਂ ਦੀ ਪਸੰਦ-ਨਾਪਸੰਦ ਦਾ ਵੀ ਪੂਰਾ ਖਿਆਲ ਰਖਿਆ ਜਾਵੇਗਾ।
ਪਰ ਉਸ ਵੇਲੇ ਖਬਰਾਂ ਸਨ ਕਿ ਯੁਵੀ ਦਾ ਵਿਆਹ ਦਿਸੰਬਰ 'ਚ ਹੋਵੇਗਾ।
ਖਬਰਾਂ ਹਨ ਕਿ ਯੁਵਰਾਜ ਸਿੰਘ ਦੇ ਵਿਆਹ 'ਤੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ।
ਪਰ ਖਬਰਾਂ ਹਨ ਕਿ ਯੁਵਰਾਜ ਸਿੰਘ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਹੈ।
ਕੁਝ ਵੈਬਸਾਈਟਸ 'ਤੇ ਛਪੀਆਂ ਖਬਰਾਂ ਅਨੁਸਾਰ ਯੁਵਰਾਜ ਸਿੰਘ 30 ਨਵੰਬਰ ਨੂੰ ਵਿਆਹ ਕਰਵਾ ਰਹੇ ਹਨ।
ਹਾਲਾਂਕਿ ਯੁਵੀ-ਹੇਜ਼ਲ ਦੇ ਵਿਆਹ ਦੀ ਤਰੀਕ ਨੂੰ ਲੈਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ।
ਯੁਵਰਾਜ ਸਿੰਘ ਨੇ ਪਹਿਲਾਂ ਵਿਸ਼ਵ ਕਪ 'ਚ ਆਪਣਾ ਲੋਹਾ ਮਨਵਾਇਆ ਅਤੇ ਫਿਰ ਕੈਂਸਰ ਵਰਗੀ ਬਿਮਾਰੀ ਨੂੰ ਮਾਤ ਦਿੱਤੀ। ਇਹ ਸਭ ਕਰਨ ਤੋਂ ਬਾਅਦ ਦੇਸ਼ ਦੇ ਹੀਰੋ ਨੇ ਹੇਜ਼ਲ ਕੀਚ ਦਾ ਦਿਲ ਵੀ ਜਿੱਤਿਆ।
ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨਵੰਬਰ 'ਚ ਆਪਣੀ ਮੰਗੇਤਰ ਹੇਜ਼ਲ ਕੀਚ ਨਾਲ ਵਿਆਹ ਕਰਵਾ ਸਕਦੇ ਹਨ।