ਨਵੀਂ ਦਿੱਲੀ - 'ਦ ਕਪਿਲ ਸ਼ਰਮਾ ਸ਼ੋਅ' 'ਚ ਫਿਲਮੀ ਹਸਤੀਆਂ ਤਾਂ ਆਮ ਤੌਰ 'ਤੇ ਵੇਖਣ ਨੂੰ ਮਿਲਦੀਆਂ ਹੀ ਹਨ। ਪਰ ਨਾਲ ਹੀ ਹੁਣ ਇਸ ਸ਼ੋਅ 'ਤੇ ਖਿਡਾਰੀਆਂ ਦਾ ਆਉਣ-ਜਾਣ ਵੀ ਲੱਗਿਆ ਰਹਿੰਦਾ ਹੈ। ਕਪਿਲ ਦੇ ਸ਼ੋਅ 'ਤੇ ਲੇਟੈਸਟ ਐਂਟਰੀ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤੀ। ਯੁਵੀ ਨੇ ਮੰਗੇਤਰ ਹੇਜ਼ਲ ਕੀਚ ਨਾਲ ਕਪਿਲ ਸ਼ਰਮਾ ਦੇ ਸ਼ੋਅ 'ਚ ਸ਼ਿਰਕਤ ਕੀਤੀ ਅਤੇ ਦੋਨਾ ਨੇ ਖੂਬ ਮਸਤੀ ਕੀਤੀ। ਖਾਸ ਗੱਲ ਇਹ ਹੈ ਕਿ ਸ਼ੋਅ 'ਚ ਯੁਵੀ ਨੇ ਆਪਣੀ ਮੰਗੇਤਰ ਹੇਜ਼ਲ ਕੀਚ ਨਾਲ ਪਹਿਲੀ ਡੇਟ ਦਾ ਰਾਜ਼ ਵੀ ਖੋਲਿਆ ਅਤੇ ਆਪਣੇ ਸ਼ੁਰੂ ਕੀਤੇ ਨੂੰ ਬਰੈਂਡ 'YouWe Can' ਬਾਰੇ ਵੀ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ। ਯੁਵਰਾਜ ਸਿੰਘ ਦੇ ਫੈਨਸ ਨੂੰ ਇਹ ਸ਼ੋਅ ਯਕੀਨੀ ਤੌਰ 'ਤੇ ਬੇਹਦ ਪਸੰਦ ਆਇਆ ਹੋਵੇਗਾ। ਯੁਵੀ ਦੇ ਫੈਨਸ ਨੂੰ ਯੁਵੀ ਦੀ 'ਲਵ-ਲਾਈਫ' ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਇਸ ਸ਼ੋਅ 'ਚ ਮਿਲ ਗਏ। 


 

ਯੁਵਰਾਜ ਸਿੰਘ ਦੀ ਫੈਸ਼ਨ ਲਾਈਨ 'YWC ਫੈਸ਼ਨ' ਦਾ ਹਾਲ 'ਚ ਲਾਜਵਾਬ ਲੌਂਚ ਹੋਇਆ ਸੀ। ਇਸ ਲੌਂਚ ਪਾਰਟੀ 'ਤੇ ਸਿਤਾਰਿਆਂ ਦੀ ਝੜੀ ਲੱਗੀ ਹੋਈ ਸੀ ਅਤੇ ਕਈ ਦਿੱਗਜ ਬਾਲੀਵੁਡ ਹਸਤੀਆਂ ਅਤੇ ਕ੍ਰਿਕਟਰ ਇਸ ਸ਼ਾਮ ਦਾ ਹਿੱਸਾ ਬਣੇ ਸਨ। ਯੁਵੀ ਨੇ ਕਪਿਲ ਨੂੰ ਆਪਣੇ ਬਰੈਂਡ ਬਾਰੇ ਵੀ ਦੱਸਿਆ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਕਿਵੇਂ ਇਸ ਬਰੈਂਡ ਤੋਂ ਹੋਣ ਵਾਲਾ ਫਾਇਦਾ ਕੈਂਸਰ ਪੀੜਤਾਂ ਲਈ ਵਰਤਿਆ ਜਾਵੇਗਾ। ਜਦ ਕਪਿਲ ਨੇ ਪੁਛਿਆ ਕਿ ਬਰੈਂਡ ਦਾ ਕੋਈ ਸਟੋਰ ਖੋਲਿਆ ਹੈ, ਤਾਂ ਯੁਵੀ ਨੇ ਦੱਸਿਆ ਕਿ ਸਟੋਰ ਖੋਲਣ ਦਾ ਉਨ੍ਹਾਂ ਦਾ ਮਨ ਚੰਡੀਗੜ੍ਹ ਦਾ ਹੈ ਅਤੇ ਸਾਲ ਦੇ ਅੰਤ ਤਕ ਓਹ ਚੰਡੀਗੜ੍ਹ 'ਚ ਇੱਕ ਸਟੋਰ ਖੋਲ ਸਕਦੇ ਹਨ। 



 

ਯੁਵਰਾਜ ਸਿੰਘ ਨੇ ਇਸ ਸ਼ੋਅ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਨੂੰ ਹੇਜ਼ਲ ਕੀਚ ਨੂੰ ਡੇਟ 'ਤੇ ਲੈ ਜਾਣ ਲਈ 3 ਸਾਲ ਇੰਤਜ਼ਾਰ ਕਰਨਾ ਪਿਆ ਸੀ। ਯੁਵੀ ਨੇ ਦੱਸਿਆ ਕਿ ਹੇਜ਼ਲ ਕੀਚ ਕੌਫੀ ਲਈ ਮੰਨ ਜਾਂਦੀ ਸੀ ਪਰ ਜਿਸ ਦਿਨ ਮਿਲਣਾ ਹੁੰਦਾ ਸੀ ਤਾਂ ਓਹ ਆਪਣਾ ਫੋਨ ਬੰਦ ਕਰ ਦਿੰਦੀ ਸੀ। ਇਸਤੋਂ ਬਾਅਦ ਯੁਵੀ ਨੇ ਹੇਜ਼ਲ ਨੂੰ ਇੱਕ ਦੋਸਤ ਜਰੀਏ ਮਿਲਣ ਦੀ ਕੋਸ਼ਿਸ਼ ਕੀਤੀ। ਕੁਝ ਸਮਾਂ ਇਕੱਠੇ ਬਿਤਾਉਣ ਤੋਂ ਬਾਅਦ ਹੇਜ਼ਲ ਨੇ ਯੁਵੀ ਦਾ ਪਰਪੋਜ਼ ਮਨਜੂਰ ਕਰ ਲਿਆ। 





 

ਇਸਤੋਂ ਪਹਿਲਾਂ ਯੁਵਰਾਜ ਸਿੰਘ ਨੇ ਜਦ ਇਸ ਸ਼ੋਅ ਦਾ ਸ਼ੂਟ ਕੀਤਾ ਸੀ ਤਾਂ ਉਸਤੋਂ ਬਾਅਦ ਯੁਵਰਾਜ ਸਿੰਘ ਨੇ ਆਪਣੇ ਫੈਨਸ ਨੂੰ ਇਹ ਸ਼ੋਅ ਵੇਖਣ ਲਈ ਸੁਨੇਹਾ ਵੀ ਦਿੱਤਾ ਸੀ ਅਤੇ ਆਪਣੀ ਅਤੇ ਮੰਗੇਤਰ ਹੇਜ਼ਲ ਕੀਚ ਦੀ ਫੈਨਸ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ। ਯੁਵਰਾਜ ਸਿੰਘ ਨੇ ਆਪਣੇ ਫੇਸਬੁਕ ਪੇਜ 'ਤੇ ਆਪਣੀ ਅਤੇ ਹੇਜ਼ਲ ਕੀਚ ਦੀ ਤਸਵੀਰ ਸਾਂਝੀ ਕੀਤੀ ਅਤੇ ਦੱਸਿਆ ਸੀ ਕਿ ਇਹ ਸ਼ੋਅ 24 ਸਿਤੰਬਰ ਨੂੰ ਆਵੇਗਾ। 



 




 





Dinner time after Kapil's show! What a laugh! Enjoy it on the 24th 9pm, Saturday #doitagain #ywcfashion 
🏽
🏻