ਯੁਵਰਾਜ ਸਿੰਘ ਨੇ ਤਸਵੀਰਾਂ ਸ਼ੇਅਰ ਕਰ ਪੁੱਛਿਆ ਕਿਸ ਨੂੰ ਚੁਣੋਗੇ ਗਰਲਫ੍ਰੈਂਡ?
ਏਬੀਪੀ ਸਾਂਝਾ | 23 Jun 2020 03:33 PM (IST)
ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਇੰਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਇੰਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਯੁਵਰਾਜ ਲਾਈਵ ਸੈਸ਼ਨ ਦੇ ਨਾਲ ਨਾਲ ਕਈ ਤਸਵੀਰਾਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹਨ। ਇਸ ਵਾਰ ਯੁਵਰਾਜ ਨੇ ਵਿਰਾਟ ਦੀ ਸੈਨਾ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕਿ ਕ੍ਰਿਕਟ ਫੈਂਸ ਆਪਣੇ ਹਾਸੇ ਨੂੰ ਕਾਬੂ ਨਹੀਂ ਕਰ ਪਾ ਰਹੇ। ਯੁਵਰਾਜ ਨੇ ਸਾਰੇ ਲੰਬੇ ਬਾਲਾੰ ਵਾਲੇ ਭਾਰੀਤ ਕ੍ਰਿਕਟਰਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਫੋਟੋ 'ਚ ਵਿਰਾਟ ਕੋਹਲੀ, ਐਮਐਸ ਧੋਨੀ, ਕੇਐਲ ਰਾਹੁਲ, ਹਾਰਦਿਲ ਪੰਡਿਆ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਤੇ ਹੋਰ ਕ੍ਰਿਕਟਰ ਵੀ ਸ਼ਾਮਲ ਹਨ।ਉਨ੍ਹਾਂ ਕੈਪਸ਼ਨ 'ਚ ਲਿਖਿਆ, "ਤੁਸੀਂ ਆਪਣੀ ਪ੍ਰਮੀਕਾ ਦੇ ਰੂਪ 'ਚ ਕਿਸ ਨੂੰ ਚੁਣੋਗੇ।" ਇਸ ਤੋ ਪਹਿਲਾਂ ਯੁਵਰਾਜ ਨੇ ਰੋਹਿਤ ਸ਼ਰਮਾ ਦੀ ਲੜਕੀ ਦੇ ਅੰਦਾਜ਼ ਵਾਲੀ ਟਿੱਕ ਟੋਕ ਵੀਡੀਓ ਲੋਕਾਂ ਨਾਲ ਸਾਂਝੀ ਕੀਤੀ ਸੀ।