News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਅਕਸ਼ਰ ਪਟੇਲ ਨੂੰ ਮਿਲੀ ਵੱਡੀ ਕਾਮਯਾਬੀ

Share:
ਨਵੀਂ ਦਿੱਲੀ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ ਵਨਡੇ ਸੀਰੀਜ਼ ਤੋਂ ਬਾਅਦ ICC ਨੇ ਨਵੀਂ ਗੇਂਦਬਾਜ਼ੀ ਰੈਂਕਿੰਗ ਜਾਰੀ ਕਰ ਦਿੱਤੀ ਹੈ। ਟੀਮ ਇੰਡੀਆ ਲਈ ਸੀਰੀਜ਼ 'ਚ ਕੀਤਾ ਚੰਗੇ ਪ੍ਰਦਰਸ਼ਨ ਸਦਕਾ ਟੀਮ ਦੇ ਫਿਰਕੀ ਗੇਂਦਬਾਜ਼ ਅਕਸ਼ਰ ਪਟੇਲ ਨੂੰ ਰੈਂਕਿੰਗ 'ਚ ਫਾਇਦਾ ਹੋਇਆ ਹੈ। ਅਕਸ਼ਰ ਪਟੇਲ ਨੇ 5 ਸਥਾਨਾਂ ਦੀ ਛਾਲ ਮਾਰਦੇ ਹੋਏ ਟਾਪ 10 'ਚ ਐਂਟਰੀ ਕਰ ਲਈ ਹੈ। ਫਿਲਹਾਲ ਅਕਸ਼ਰ ਪਟੇਲ 9ਵੇਂ ਨੰਬਰ 'ਤੇ ਹਨ। 
12800  prv_fbe59_1477823764
 
ਅਮਿਤ ਮਿਸ਼ਰਾ ਨੇ ਵੀ ਸੀਰੀਜ਼ 'ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ 15 ਵਿਕਟ ਝਟਕੇ ਅਤੇ ਅਮਿਤ ਮਿਸ਼ਰਾ ਨੇ 25 ਸਥਾਨਾਂ ਦੀ ਬੇਹਤਰੀ ਨਾਲ ਰੈਂਕਿੰਗ 'ਚ 12ਵਾਂ ਸਥਾਨ ਹਾਸਿਲ ਕਰ ਲਿਆ ਹੈ। ICC ਦੀ ਵਨਡੇ ਰੈਂਕਿੰਗ 'ਚ ਅਕਸ਼ਰ ਪਟੇਲ ਅਤੇ ਅਮਿਤ ਮਿਸ਼ਰਾ ਭਾਰਤ ਦੇ ਟਾਪ ਰੈਂਕਿੰਗ ਵਾਲੇ ਗੇਂਦਬਾਜ਼ ਬਣ ਕੇ ਉਭਰੇ ਹਨ। 
axar  axarptifile-m
 
ਨਿਊਜ਼ੀਲੈਂਡ ਦੇ ਟਰੈਂਟ ਬੋਲਟ ਰੈਂਕਿੰਗ 'ਚ ਅਜੇ ਵੀ ਚੋਟੀ 'ਤੇ ਕਾਬਿਜ਼ ਹਨ। ਬੋਲਟ ਤੋਂ ਅਲਾਵਾ ਨਿਊਜ਼ੀਲੈਂਡ ਦੇ ਮੈਟ ਹੈਨਰੀ ਵੀ ਟਾਪ 10 'ਚ ਸ਼ਾਮਿਲ ਹਨ। ਅਕਸ਼ਰ ਪਟੇਲ ਦੀ ਟਾਪ 10 'ਚ ਐਂਟਰੀ ਹੋਣ ਦੇ ਨਾਲ ਹੁਣ ਅਫਗਾਨਿਸਤਾਨ ਦੇ ਮੋਹੰਮਦ ਨਬੀ 11ਵੇਂ ਨੰਬਰ 'ਤੇ ਖਿਸਕ ਗਏ ਹਨ। ਟਾਪ 10 'ਚ ਹੋਰ ਕੋਈ ਬਦਲਾਅ ਨਹੀਂ ਹੋਇਆ ਹੈ। ਅਕਸ਼ਰ ਪਟੇਲ ਨੇ ਨਿਊਜ਼ੀਲੈਂਡ ਖਿਲਾਫ ਖੇਡੇ 5 ਮੈਚਾਂ 'ਚ 43.1 ਓਵਰਾਂ 'ਚ 186 ਰਨ ਦੇਕੇ 4 ਵਿਕਟ ਝਟਕੇ ਸਨ। ਅਕਸ਼ਰ ਪਟੇਲ ਦੀ ਔਸਤ ਸਿਰਫ 4.30 ਦੀ ਰਹੀ ਸੀ। ਅਕਸ਼ਰ ਪਟੇਲ ਜਾਦਾ ਵਿਕਟ ਤਾਂ ਨਹੀਂ ਹਾਸਿਲ ਕਰ ਸਕੇ ਪਰ ਇਸ ਗੇਂਦਬਾਜ਼ ਦੀ ਸਟੀਕ ਗੇਂਦਬਾਜ਼ੀ ਨੇ ਕੀਵੀ ਟੀਮ ਦੇ ਬੱਲੇਬਾਜ਼ਾਂ ਨੂੰ ਖੂਬ ਪਰੇਸ਼ਾਨ ਕੀਤਾ ਸੀ। 
Axar_Patel  TH07AXAR_2270493f
 
ICC - ਟਾਪ 10 ਗੇਂਦਬਾਜ਼ 
ਰੈਂਕ  ਖਿਡਾਰੀ  ਪਾਇੰਟਸ 
1. ਟਰੈਂਟ ਬੋਲਟ 735
2. ਸੁਨੀਲ ਨਰੇਨ 725
3. ਇਮਰਾਨ ਤਾਹਿਰ 712
4. ਮਿਚਲ ਸਟਾਰਕ 690
5. ਮੈਟ ਹੈਨਰੀ 661
6. ਸ਼ਾਕਿਬ ਅਲ ਹਸਨ 660
7. ਆਦਿਲ ਰਾਸ਼ਿਦ 655
8. ਕਾਗਿਸੋ ਰਬਾਡਾ 628
9. ਅਕਸ਼ਰ ਪਟੇਲ 624
10. ਮਸ਼ਰਫੇ ਮੋਰਤਾਜਾ 623
Published at : 31 Oct 2016 03:35 PM (IST) Tags: Ranking New Zealand Team India
Follow Sports News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Cricket Team: ਦਿੱਗਜ ਖਿਡਾਰੀ 'ਤੇ ਲੱਗੇਗਾ ਬੈਨ! ਮੈਦਾਨ 'ਤੇ ਹੰਗਾਮੇ ਤੋਂ ਬਾਅਦ ਕ੍ਰਿਕਟ ਬੋਰਡ ਲਵੇਗਾ ਫੈਸਲਾ 

Cricket Team: ਦਿੱਗਜ ਖਿਡਾਰੀ 'ਤੇ ਲੱਗੇਗਾ ਬੈਨ! ਮੈਦਾਨ 'ਤੇ ਹੰਗਾਮੇ ਤੋਂ ਬਾਅਦ ਕ੍ਰਿਕਟ ਬੋਰਡ ਲਵੇਗਾ ਫੈਸਲਾ 

Sports News: ਦਿੱਗਜ ਖਿਡਾਰੀ ਨੂੰ ਯਾਦ ਕਰ ਫੈਨਜ਼ ਦੀਆਂ ਅੱਖਾਂ ਹੋਈਆਂ ਨਮ, ਦਲੀਪ ਟਰਾਫੀ ਤੋਂ ਪਹਿਲਾਂ ਤੋੜਿਆ ਦਮ

Sports News: ਦਿੱਗਜ ਖਿਡਾਰੀ ਨੂੰ ਯਾਦ ਕਰ ਫੈਨਜ਼ ਦੀਆਂ ਅੱਖਾਂ ਹੋਈਆਂ ਨਮ, ਦਲੀਪ ਟਰਾਫੀ ਤੋਂ ਪਹਿਲਾਂ ਤੋੜਿਆ ਦਮ

Indian Hockey Team: ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਹਾਕੀ ਟੀਮ, ਮਲੇਸ਼ੀਆ ਨੂੰ 8-1 ਨਾਲ ਚਟਾਈ ਧੂੜ

Indian Hockey Team: ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਹਾਕੀ ਟੀਮ, ਮਲੇਸ਼ੀਆ ਨੂੰ 8-1 ਨਾਲ ਚਟਾਈ ਧੂੜ

W,W,W,W,W...ਕਾਊਂਟੀ 'ਚ ਚਮਕੇ ਯੁਜਵੇਂਦਰ ਚਾਹਲ, 5 ਗੇਂਦਾਂ 'ਚ 5 ਵਿਕਟਾਂ ਲੈ ਰਚਿਆ ਨਵਾਂ ਇਤਿਹਾਸ, ਅੰਗਰੇਜ਼ਾਂ ਨੂੰ ਕੀਤਾ ਢੇਰ

W,W,W,W,W...ਕਾਊਂਟੀ 'ਚ ਚਮਕੇ ਯੁਜਵੇਂਦਰ ਚਾਹਲ, 5 ਗੇਂਦਾਂ 'ਚ 5 ਵਿਕਟਾਂ ਲੈ ਰਚਿਆ ਨਵਾਂ ਇਤਿਹਾਸ, ਅੰਗਰੇਜ਼ਾਂ ਨੂੰ ਕੀਤਾ ਢੇਰ

IPL 2025 ਲਈ ਇਨ੍ਹਾਂ ਖਿਡਾਰੀਆਂ ਦੀ ਟੀਮ 'ਚ ਬਦਲਾਅ, ਰੋਹਿਤ ਪੰਜਾਬ, ਸੂਰਿਆ-ਰਾਹੁਲ RCB ਅਤੇ ਪੰਤ CSK ਲਈ ਖੇਡਣਗੇ!

IPL 2025 ਲਈ ਇਨ੍ਹਾਂ ਖਿਡਾਰੀਆਂ ਦੀ ਟੀਮ 'ਚ ਬਦਲਾਅ, ਰੋਹਿਤ ਪੰਜਾਬ, ਸੂਰਿਆ-ਰਾਹੁਲ RCB ਅਤੇ ਪੰਤ CSK ਲਈ ਖੇਡਣਗੇ!

ਪ੍ਰਮੁੱਖ ਖ਼ਬਰਾਂ

Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ

Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ

AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?

AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?

Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ

Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ

Bank Holidays: ਲਗਾਤਾਰ ਛੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ

Bank Holidays: ਲਗਾਤਾਰ ਛੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ