ਨਵੀਂ ਦਿੱਲੀ: Apple ਦੀ ਲੇਟੇਸਟ ਸੀਰੀਜ਼ iPhone 12 ਅਧੀਨ ਲਾਂਚ ਹੋਏ iPhone 12 Mini ਕਮਾਈ ਦੇ ਮਾਮਲੇ ’ਚ ਕੋਈ ਬਹੁਤਾ ਵਧੀਆ ਨਹੀਂ ਰਿਹਾ। ਇਸ ਫ਼ੋਨ ਉੱਤੇ ਐਪਲ ਵੱਲੋਂ ਹੁਣ ਲਗਪਗ 6,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

 

ਈ-ਕਾਮਰਸ ਪਲੇਟਫ਼ਾਰਮ ਐਮੇਜ਼ੌਨ ਉੱਤੇ ਇਸ ਫ਼ੋਨ ਨੂੰ ਤੁਸੀਂ 66,900 ਰੁਪਏ ਦੀ ਥਾਂ 60,900 ਰੁਪਏ ਵਿੱਚ ਆਰਡਰ ਕਰ ਸਕਦੇ ਹੋ। ਇਸ ਆਫ਼ਰ ਦਾ ਲਾਹਾ ਲੈਣ ਲਈ ਤੁਹਾਨੂੰ HDFC ਕਾਰਡ ਨਾਲ ਭੁਗਤਾਨ ਕਰਨਾ ਹੋਵੇਗਾ; ਇਹ ਡਿਸਕਾਊਂਟ ਤਦ ਹੀ ਮਿਲੇਗਾ।

 


 

iPhone 12 Mini ’ਚ 5.4 ਇੰਚ ਦੀ ਸੁਪਰ ਰੈਟਿਨਾ XDR OLED ਡਿਸਪਲੇਅ ਦਿੱਤਾ ਗਿਆ ਹੈ। ਇਹ ਫ਼ੋਨ ਡਿਊਏਲ–ਸਿਮ ਸਪੋਰਟ ਨਾਲ ਆਉਂਦਾ ਹੈ। ਤੁਸੀਂ ਇਸ ਵਿੱਚ ਨੈਨੋ ਤੇ ਈ-ਸਿਮ ਵਰਤ ਸਕਦੇ ਹੋ। ਇਹ ਆਈਫ਼ੋਨ iOS 14 ਸਾਫ਼ਟਵੇਅਰ ਉੱਤੇ ਕੰਮ ਕਰਦਾ ਹੈ। ਇਸ ਵਿੱਚ A14 ਬਾਇਓਨਿਕ ਚਿਪ ਦਿੱਤੀ ਗਈ ਹੈ।

 

ਫ਼ੋਟੋਗ੍ਰਾਫ਼ੀ ਲਈ ਫ਼ੋਨ ਵਿੱਚ ਡਿਊਏਲ ਰੀਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਸੈਂਸਰ 12 ਮੈਗਾ-ਪਿਕਸਲ ਦਾ ਅਲਟ੍ਰਾ-ਵਾਈਡ ਹੈ। ਦੂਜਾ 12 ਮੈਗਾ-ਪਿਕਸਲ ਦਾ ਵਾਈਡ ਸੈਂਸਰ ਹੈ। ਆਈਫ਼ੋਨ 12 ਮਿੰਨੀ ਦੇ ਕੈਮਰੇ ਵਿੱਚ ਨਾਈਟ ਮੋਡ, ਡੀਪ ਫ਼ਿਊਜ਼ਨ, ਸਮਾਰਟ HDR 3, 4K ਨਾਈਟ ਮੋਡ, 4K Dolby Vision HDR ਰਿਕਾਰਡਿੰਗ ਜਿਹੇ ਕਈ ਸ਼ਾਨਦਾਰ ਫ਼ੀਚਰਜ਼ ਦਿੱਤੇ ਗਏ ਹਨ।