ਮਾਰਕੀਟ ਵਿੱਚ ਜੀਓ ਦੇ ਮੰਥਲੀ ਪੋਸਟਪੇਡ ਫੋਨ ਪਲੈਨ ਨਾਲ ਮੁਕਾਬਲਾ ਕਰਨ ਲਈ ਏਅਰਟੈਲ ਨੇ ਵੀ ਇੱਕ ਪੋਸਟਪੇਡ ਪਲੈਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 399 ਰੁਪਏ ਹੈ। ਹਾਲਾਂਕਿ, ਏਅਰਟੈਲ ਦਾ ਇਹ ਪਲੈਨ ਪਹਿਲਾਂ ਹੀ ਕੁਝ ਸ਼ਹਿਰਾਂ ਵਿੱਚ ਉਪਲਬਧ ਸੀ, ਪਰ ਹੁਣ ਕੰਪਨੀ ਨੇ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਹੈ।
ਏਅਰਟੈਲ ਦਾ 399 ਰੁਪਏ ਦਾ ਪਲੈਨ:
ਏਅਰਟੈਲ ਦੇ 399 ਰੁਪਏ ਦੇ ਮੰਥਲੀ ਪੋਸਟਪੇਡ ਪਲੈਨ 'ਚ ਗਾਹਕਾਂ ਨੂੰ 40 ਜੀਬੀ ਡਾਟਾ ਮਿਲ ਰਿਹਾ ਹੈ। ਇਸ ਪਲੈਨ ਵਿੱਚ ਹਰ ਮਹੀਨੇ ਅਨਲਿਮਿਟਿਡ ਕਾਲਿੰਗ ਤੇ 100 ਐਸਐਮਐਸ ਮਿਲ ਰਹੇ ਹਨ। ਏਅਰਟੈੱਲ ਐਕਸਟ੍ਰੀਮ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਦੇ ਨਾਲ ਵਿੰਕ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਇੱਕ ਸਾਲ ਲਈ ਮਿਲ ਰਹੀ ਹੈ ਤੇ ਸ਼ਾ ਅਕੈਡਮੀ ਦੀ ਸਬਸਕ੍ਰਿਪਸ਼ਨ ਵੀ ਮਿਲ ਰਹੀ ਹੈ। ਇਸ ਪਲੈਨ ਵਿੱਚ 200 ਜੀਬੀ ਦਾ ਇੱਕ ਰੋਲਓਵਰ ਹੈ, ਇਸ ਦਾ ਅਰਥ ਹੈ ਕਿ ਜੇ ਤੁਹਾਡਾ ਡੇਟਾ ਇੱਕ ਮਹੀਨੇ ਵਿੱਚ ਖਰਚ ਨਹੀਂ ਹੁੰਦਾ ਹੈ, ਤਾਂ ਇਹ ਅਗਲੇ ਮਹੀਨੇ ਵਿੱਚ ਜੋੜ ਦਿੱਤਾ ਜਾਵੇਗਾ।
ਜੀਓ ਦਾ 399 ਰੁਪਏ ਦਾ ਪੋਸਟਪੇਡ ਪਲੈਨ:
ਜੀਓ ਦੇ 399 ਰੁਪਏ ਦੇ ਮੰਥਲੀ ਪਲੈਨ ਵਿੱਚ ਅਨਲਿਮਿਟਿਡ ਕਾਲਿੰਗ ਅਤੇ ਅਨਲਿਮਿਟਿਡ ਐਸਐਮਐਸ ਦੀ ਸਹੂਲਤ ਹੈ। ਇਸ ਯੋਜਨਾ ਵਿੱਚ 75 ਜੀਬੀ ਡੇਟਾ ਹੈ ਤੇ 200 ਜੀਬੀ ਤੱਕ ਦੇ ਡਾਟਾ ਰੋਲਓਵਰ ਦਾ ਵੀ ਪਲੈਨ ਹੈ, ਇਸ ਦਾ ਅਰਥ ਹੈ ਕਿ ਜੇ ਤੁਹਾਡਾ ਡੇਟਾ ਇੱਕ ਮਹੀਨੇ ਵਿੱਚ ਖਰਚ ਨਹੀਂ ਹੁੰਦਾ ਹੈ, ਤਾਂ ਇਹ ਅਗਲੇ ਮਹੀਨੇ ਵਿੱਚ ਜੋੜ ਦਿੱਤਾ ਜਾਵੇਗਾ। ਜੀਓ ਦੇ 399 ਰੁਪਏ ਦੇ ਮੰਥਲੀ ਪਲੈਨ ਵਿੱਚ ਡਿਜ਼ਨੀ ਪਲੱਸ ਹੌਟਸਟਾਰ, ਨੈੱਟਫਲਿਕਸ, ਪ੍ਰਾਈਮ ਵੀਡੀਓ ਸਬਸਕ੍ਰਿਪਸ਼ਨ ਤੇ ਜੀਓ ਐਪ ਸਬਸਕ੍ਰਿਪਸ਼ਨ ਵੀ ਹੈ।