ਏਅਰਟੈੱਲ ਨੇ ਫਿਰ ਮਾਰੀ ਬਾਜ਼ੀ, ਬੈਸਟ ਡਾਊਨਲੋਡਿੰਗ ਤੇ ਬਿਹਤਰ ਵੀਡੀਓ ਐਕਸਪੀਰੀਅੰਸ ਦੇ ਮਾਮਲੇ ‘ਚ ਸਭ ਤੋਂ ਅੱਗੇ
ABP Live Focus | 30 Apr 2020 08:52 PM (IST)
ਏਅਰਟੈੱਲ ਫੇਰ ਬਣਿਆ ਨੰਬਰ ਵਨ, ਡਾਊਨਲੋਡ ਤੇ ਵੀਡੀਓ ਐਕਸਪੀਰੀਅੰਸ ਦੇ ਮਾਮਲੇ ‘ਚ ਟੌਪ ਕੰਪਨੀ।
ਨਾ ਸਿਰਫ ਵੀਡੀਓ ਐਕਸਪੀਰੀਅੰਸ, ਏਅਰਟੈੱਲ ਆਡੀਓ ਕਾਲਾਂ ‘ਚ ਵੀ ਸਭ ਤੋਂ ਅੱਗੇ, ਓਐਸਆਰ ਦੀ ਰਿਪੋਰਟ ‘ਚ ਦਾਅਵਾ।
ਨਵੀਂ ਦਿੱਲੀ: ਸਾਰਾ ਸੰਸਾਰ ਕੋਰੋਨਾਵਾਇਰਸ ਦੀ ਜਕੜ ‘ਚ ਹੈ। ਇਸ ਵਾਇਰਸ ਵਿਰੁੱਧ ਲੜਾਈ ਵਿੱਚ ਦੇਸ਼ ਦੇ ਨਾਗਰਿਕ ਵੀ ਲੌਕਡਾਊਨ ਦਾ ਪਾਲਣ ਕਰਕੇ ਅਹਿਮ ਯੋਗਦਾਨ ਪਾ ਰਹੇ ਹਨ। ਹਾਲਾਂਕਿ, ਲੌਕਡਾਊਨ ਹੋਣ ਕਰਕੇ ਸਮਾਰਟਫੋਨਜ਼ ‘ਤੇ ਲੋਕਾਂ ਦੀ ਨਿਰਭਰਤਾ ਵਿੱਚ ਕਾਫ਼ੀ ਵਾਧਾ ਹੋਇਆ ਹੈ। ਰਿਸ਼ਤੇਦਾਰਾਂ ਨਾਲ ਜੁੜੇ ਰਹਿਣ ਲਈ, ਜ਼ਿਆਦਾਤਰ ਸਮਾਰਟਫੋਨ ਉਪਭੋਗਤਾ ਵੱਧ ਤੋਂ ਵੱਧ ਵੀਡੀਓ ਕਾਲ ਕਰ ਰਹੇ ਹਨ। ਅਜਿਹੇ ਸਮੇਂ, ਉਨ੍ਹਾਂ ਉਪਭੋਗਤਾਵਾਂ ਦਾ ਤਜ਼ਰਬਾ ਸਭ ਤੋਂ ਵਧੀਆ ਰਿਹਾ ਜਿਨ੍ਹਾਂ ਕੋਲ ਏਅਰਟੈਲ ਕੁਨੈਕਸ਼ਨ ਹੈ। ਇਹ ਦਾਅਵਾ ਓਪਨਸਿਗਨਲ ਦੀ ਤਾਜ਼ਾ ਰਿਪੋਰਟ ‘ਚ ਕੀਤਾ ਗਿਆ ਹੈ। ਓਪਨਸਿਗਨਲ ਰਿਪੋਰਟ ਉਪਭੋਗਤਾ ਦੇ ਮੋਬਾਈਲ ਤਜ਼ਰਬੇ ਦਾ ਵਿਸ਼ਲੇਸ਼ਣ ਕਰਨ ਵਾਲੀ ਸੁਤੰਤਰ ਗਲੋਬਲ ਰਿਪੋਰਟ ਹੈ। ਏਅਰਟੈਲ ਵੀਡੀਓ ਦੇ ਲਿਹਾਜ਼ ਨਾਲ ਸਭ ਤੋਂ ਵਧੀਆ ਤਜ਼ਰਬਾ ਦੇ ਰਿਹਾ ਹੈ: ਓਪਨਸਿਗਨਲ ਦੀ ਰਿਪੋਰਟ ਦਾ ਮਤਲਬ ਇਹ ਹੈ ਕਿ ਏਅਰਟੈੱਲ ਦੇ ਯੂਜ਼ਰਸ ਨੂੰ ਵੀਡੀਓ ਦੇਖਣ ਦਾ ਵਧੀਆ ਤਜ਼ਰਬਾ ਮਿਲ ਰਿਹਾ ਹੈ। ਏਅਰਟੈਲ ਦੇ ਕੁਨੈਕਸ਼ਨ ‘ਤੇ ਵੀਡੀਓ ਹੋਰ ਕੰਪਨੀਆਂ ਦੇ ਮੁਕਾਬਲੇ ਤੇਜ਼ੀ ਨਾਲ ਚੱਲ ਰਹੇ ਹਨ। ਸਿਰਫ ਇਹੀ ਨਹੀਂ, ਏਅਰਟੈੱਲ ਉਪਭੋਗਤਾ ਵੀਡੀਓ ਨੂੰ ਵੇਖਦੇ ਸਮੇਂ ਕਿਸੇ ਵੀ ਰੁਕਾਵਟ ਜਾਂ ਬਫਰਿੰਗ ਦਾ ਸਾਹਮਣਾ ਨਹੀਂ ਕਰ ਰਹੇ। ਦੂਜੇ ਪਾਸੇ, ਕੁਝ ਵੱਡੇ ਨੈਟਵਰਕ ਪ੍ਰੋਵਾਈਡਰਸ ਦੀ ਗੱਲ ਕਰੀਏ, ਉਨ੍ਹਾਂ ਨੂੰ ਓਪਨਸਿਗਨਲ ਰਿਪੋਰਟ ‘ਚ ਫੇਅਰ ਕੈਟਾਗਿਰੀ ‘ਚ ਰੱਖਿਆ ਗਿਆ ਹੈ। ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਹੋਰ ਕੰਪਨੀਆਂ ਦੇ ਉਪਭੋਗਤਾਵਾਂ ਨੂੰ ਹਾਈ ਕੁਆਲਟੀ ਵੀਡੀਓ ਕੰਟੈਂਟ ਵੇਖਦੇ ਹੋਏ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਿਪੋਰਟ ਮੁਤਾਬਕ, ਏਅਰਟੈੱਲ ਸਭ ਤੋਂ ਵਧੀਆ ਵੀਡੀਓ ਤਜ਼ਰਬੇ ਦੇ ਲਿਹਾਜ਼ ਨਾਲ ਦੂਜਿਆਂ ‘ਤੇ ਭਾਰੀ ਪੈ ਗਿਆ ਹੈ। ਰਿਪੋਰਟ ‘ਚ ਏਅਰਟੈੱਲ ਨੂੰ ਫੇਅਰ (40-55) ਤੋਂ ਗੁੱਡ (55-65) ਦੀ ਕੈਟਾਗਿਰੀ ‘ਚ ਪ੍ਰਮੋਟ ਕੀਤਾ ਗਿਆ ਹੈ। ਓਪਨਸਿਗਨਲ ਦੀ ਰਿਪੋਰਟ ਕਹਿੰਦੀ ਹੈ ਕਿ ਕਿਸੇ ਵੀ ਟੈਲੀਕਾਮ ਅਪਰੇਟਰ ਦੁਆਰਾ ਇਹ ਸਭ ਤੋਂ ਵੱਡੀ ਛਾਲ ਹੈ। ਵਾਈਸ ਕਾਲਾਂ ‘ਚ ਵੀ ਏਅਰਟੈੱਲ ਮੋਹਰੀ: ਇਸ ਕੈਟਾਗਿਰੀ ‘ਚ ਵੀ, ਓਪਨਸਿੰਗਲ ਨੇ ਏਅਰਟੈੱਲ ਨੂੰ ਸਭ ਤੋਂ ਬੈਸਟ ਦੱਸਿਆ ਹੈ। 75.5 ਅੰਕਾਂ ਨਾਲ ਏਅਰਟੈੱਲ ਹੋਰ ਕੰਪਨੀਆਂ ਦੇ ਮੁਕਾਬਲੇ ਵਧੀਆ ਵਾਈਸ ਤਜ਼ਰਬਾ ਪੇਸ਼ ਕਰ ਰਿਹਾ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਏਅਰਟੈੱਲ ਦੇ ਯੂਜ਼ਰਸ ਨੂੰ ਵਾਇਸ ਕਾਲ ਦੀ ਕੁਆਲਟੀ ਬਾਰੇ ਕੋਈ ਸ਼ਿਕਾਇਤ ਨਹੀਂ। ਇਸ ਕੈਟਾਗਿਰੀ ਦੇ ਹੋਰ ਪ੍ਰਮੁੱਖ ਨੈੱਟਵਰਕ ਪ੍ਰਦਾਤਾਵਾਂ ਨੂੰ ਮਾੜੀ ਰੇਟਿੰਗ ਵਿੱਚ ਰੱਖਿਆ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਕੰਪਨੀਆਂ ਦੇ ਯੂਜਰਜ਼ ਵਾਇਸ ਕਾਲ ਦੀ ਸਰਵਿਸ ਨਾਲ ਖੁਸ਼ ਨਹੀਂ ਹਨ। ਇਨ੍ਹਾਂ ਯੂਜਰਜ਼ ਨੂੰ ਵਾਈਸ ਕਾਲ ਦੌਰਾਨ ਲਗਾਤਾਰ ਕਿਸੇ ਨਾਕਿਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਡਾਊਨਲੋਡ ਸਪੀਡ 'ਚ ਏਅਰਟੈਲ ਸਪੀਡ ਦਾ ਤਜਰਬਾ ਸਭ ਤੋਂ ਬਿਹਤਰ: ਡਾਊਨਲੋਡ ਸਪੀਡ ਵਿੱਚ ਏਅਰਟੈਲ ਦੇ ਯੂਜਰਜ਼ ਦਾ ਤਜਰਬਾ ਸਭ ਤੋਂ ਬੇਹਤਰੀਨ ਸਾਬਤ ਹੋਇਆ ਹੈ। ਓਪਨ ਸਿਗਨਲ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਏਅਰਟੈੱਲ ਦੇ ਯੂਜਰਜ਼ ਨੂੰ 10.1 Mbps ਦੀ ਸਪੀਡ ਮਿਲ ਰਹੀ ਹੈ ਤੇ ਇਸ ਕੈਟੇਗਿਰੀ ਵਿੱਚ ਏਅਰਟੈੱਲ ਸਾਰੇ ਨੈੱਟਵਰਕਾਂ ਵਿੱਚੋਂ ਸਭ ਤੋਂ ਬੇਹਤਰੀਨ ਰੂਪ ਨਾਲ ਆਪਣੇ ਯੂਜਰ ਲਈ ਕੰਮ ਕਰ ਰਿਹਾ ਹੈ। ਲੇਟੈਂਸੀ ਐਸਪੀਰੀਐਂਸ: ਲੇਟੈਂਸੀ ਉਸ ਦੇਰੀ ਨੂੰ ਕਹਿੰਦੇ ਹਨ ਜੋ ਯੂਜਰ ਦੇ ਐਕਸ਼ਨ ਤੇ ਵੈੱਬ ਐਪਲੀਕੇਸ਼ਨ ਦੀ ਪ੍ਰਕ੍ਰਿਆ ਦੇ ਵਿਚਾਲੇ ਹੁੰਦਾ ਹੈ। ਇਸ ਦਾ ਮਤਲਬ ਜਿੰਨੀ ਘੱਟ ਲੇਟੈਂਸੀ, ਓਨਾ ਚੰਗਾ ਤੁਹਾਡਾ ਨੈੱਟਵਰਕ। ਇਸ ਕੈਟੇਗਿਰੀ ਵਿੱਚ ਵੀ ਏਅਰਟੈੱਲ ਨੇ ਬਾਜ਼ੀ ਮਾਰੀ ਹੈ। ਇਸ ਦਾ ਔਸਤ ਰਿਸਪਾਂਸ ਟਾਈਮ 54.1 ਮਿਲੀ ਸੈਕਿੰਡ ਰਿਹਾ। ਇਸ ਮਾਮਲੇ ਦੂਜੇ ਦਰਜੇ ਦੇ ਸਰਵਿਸ ਪ੍ਰੋਵਾਈਡਰ ਦਾ 56.3 ਮਿਲੀ ਸੈਕਿੰਡ ਦਾ ਔਸਤ ਰਿਸਪਾਂਸ ਟਾਈਮ ਰਿਹਾ। ਤੀਜੇ ਦਰਜੇ ਦਾ ਸਕੋਰ 60.6 ਮਿਲੀ ਸੈਕਿੰਡ ਰਿਹਾ। ਇਹ ਸਭ ਪੜ੍ਹਨ ਮਗਰੋਂ ਜਾਇਜ਼ ਹੈ ਕਿ ਤੁਸੀਂ ਉਸ ਨੈੱਟਵਰਕ ਨੂੰ ਚੁਣੋ ਜੋ ਤੁਹਾਨੂੰ ਕਈ ਮਾਅਨਿਆਂ ਵਿੱਚ ਸਭ ਤੋਂ ਬਿਹਤਰ ਸਰਵਿਸ ਦੇਵੇ। ਓਪਨ ਸਿਗਨਲ ਦੀ ਰਿਪੋਰਟ ਦੇ ਹਿਸਾਬ ਨਾਲ ਏਅਰਟੈੱਲ ਕਈ ਤਰ੍ਹਾਂ ਦੇ ਦੂਜੇ ਨੈੱਟਵਰਕ ਪ੍ਰੋਵਾਈਡਰਜ਼ ਤੋਂ ਅੱਗੇ ਹੈ।