ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਕਾਰਨ ਦੇਸ਼ ‘ਚ ਲੌਕਡਾਊਨ ਹੁਣ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਦੇਸ਼ ਦੇ ਸੂਬਿਆਂ ਨੂੰ ਰੈੱਡ, ਗ੍ਰੀਨ ਤੇ ਔਰੇਂਜ ਜ਼ੋਨ (zones in india) ਵਿੱਚ ਵੰਡਿਆ ਗਿਆ ਹੈ। ਭਾਰਤ ਸਰਕਾਰ (Indian Governmnet) ਦਾ ਹਦਾਇਤਾਂ ਮੁਤਾਬਕ ਦੇਸ਼ ‘ਚ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ। ਹੁਣ ਗ੍ਰੀਨ ਤੇ ਓਰੇਂਜ ਜ਼ੋਨ ਵਿਚ ਗੈਰ-ਜ਼ਰੂਰੀ ਚੀਜ਼ਾਂ ਦੀ ਵਿਕਰੀ ਈ-ਕਾਮਰਸ ਸਾਈਟ (e-commerce) ਵੱਲੋਂ ਸ਼ੁਰੂ ਹੋਵੇਗੀ।
ਗ੍ਰੀਨ ਤੇ ਓਰੇਂਜ ਜ਼ੋਨਾਂ ਵਿੱਚ ਸਮਾਰਟਫੋਨ, ਫਰਿੱਜ ਤੇ ਸਮਾਰਟ ਟੀਵੀ ਦੀ ਵਿਕਰੀ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਜ਼ੋਨਾਂ ‘ਚ ਪ੍ਰਚੂਨ ਸਟੋਰ ਵੀ ਖੋਲ੍ਹੇ ਜਾਣਗੇ। ਸਰਕਾਰ ਦੀ ਨਵੀਂ ਦਿਸ਼ਾ-ਨਿਰਦੇਸ਼ ਮੁਤਾਬਕ, ਗੈਰ-ਜ਼ਰੂਰੀ ਚੀਜ਼ਾਂ ਦੀ ਸਪੁਰਦਗੀ ਅੱਜ ਤੋਂ ਈ-ਕਾਮਰਸ ਵੈੱਬਸਾਈਟ ‘ਤੇ ਸ਼ੁਰੂ ਹੋਵੇਗੀ। ਗ੍ਰੀਨ ਤੇ ਓਰੇਂਜ ਜ਼ੋਨਾਂ ਵਿੱਚ ਵਿਕਰੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗੀ।
ਸਰਕਾਰ ਦੇ ਅਨੁਸਾਰ, ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ, ਪੁਣੇ, ਬੰਗਲੁਰੂ ਤੇ ਅਹਿਮਦਾਬਾਦ ਵਰਗੇ ਸ਼ਹਿਰਾਂ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ, ਕਿਉਂਕਿ ਇੱਥੇ ਕੋਰੋਨਾਵਾਇਰਸ ਦੇ ਮਾਮਲੇ ਸਭ ਤੋਂ ਵੱਧ ਹਨ ਜੋ ਰੁਕਣ ਦਾ ਨਾਂ ਨਹੀਂ ਲੈ ਰਹੇ। ਇਨ੍ਹਾਂ ਸ਼ਹਿਰਾਂ ਦੇ ਰੈਡ ਜ਼ੋਨ ਖੇਤਰਾਂ ‘ਚ ਗੈਰ-ਜ਼ਰੂਰੀ ਚੀਜ਼ਾਂ ਦੀ ਆਨਲਾਈਨ ਸਪੁਰਦਗੀ ਨਹੀਂ ਕੀਤੀ ਜਾਏਗੀ। ਨਾਲ ਹੀ, ਈ-ਕਾਮਰਸ ਕੰਪਨੀਆਂ ਦੀ ਵਿਕਰੀ ਦਾ 60 ਪ੍ਰਤੀਸ਼ਤ ਅਨੁਮਾਨ ਲਾਇਆ ਗਿਆ ਹੈ।
ਐਮਜ਼ੋਨ ਤੇ ਫਲਿੱਪਕਾਰਟ ਤੋਂ ਵੀ ਹਟਿਆ ਲੌਕਡਾਊਨ, ਅੱਜ ਤੋਂ ਸਮਾਰਟਫੋਨ ਤੇ ਇਲੈਕਟ੍ਰਾਨਿਕ ਚੀਜ਼ਾਂ ਦੀ ਸੇਲ
ਏਬੀਪੀ ਸਾਂਝਾ
Updated at:
04 May 2020 03:51 PM (IST)
ਭਾਰਤ ਸਰਕਾਰ ਦੇ ਅਨੁਸਾਰ, ਕੁਝ ਪ੍ਰਚੂਨ ਸਟੋਰ ਸਮਾਰਟਫੋਨ ਸਟੋਰਾਂ ਸਣੇ ਗ੍ਰੀਨ ਤੇ ਔਰੇਂਜ ਜ਼ੋਨਾਂ ਵਿੱਚ ਖੁੱਲ੍ਹਣਗੇ। ਜਿੱਥੇ ਦੇਸ਼ ‘ਚ ਰੈਡ ਜ਼ੋਨ ਹਨ, ਉੱਥੇ ਸਿਰਫ ਲੋੜੀਂਦੀਆਂ ਚੀਜ਼ਾਂ ਹੀ ਦਿੱਤੀਆਂ ਜਾਣਗੀਆਂ।
- - - - - - - - - Advertisement - - - - - - - - -