ਨਵੀਂ ਦਿੱਲੀ: Amazon 'ਤੇ ਵਿਕਰੀ ਦੌਰਾਨ, ਸਮਾਰਟਫੋਨ, ਸਮਾਰਟਵਾਚਸ, ਉਪਕਰਣ, ਲੈਪਟਾਪ ਤੇ ਟੈਬਲੇਟ ਆਦਿ 'ਤੇ ਆਫਰ ਆਉਂਦੇ ਹਨ। ਐਪਲ ਡੇਅਸ ਸੇਲ 'ਤੇ ਆਈਫੋਨ ਮਾਡਲ 'ਤੇ 23,000 ਰੁਪਏ ਤੱਕ ਦੀ ਛੂਟ ਹੈ। ਦੂਜੇ ਪਾਸੇ Oppo Reno 10x Zoom Edition ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਦੂਜੇ ਫੋਨਾਂ 'ਤੇ ਐਕਸਚੇਂਜ ਛੂਟ ਦਾ ਆਫਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਲਈ ਦੱਸ ਦੇਈਏ ਕਿ ਦੋਵੇਂ ਸੈੱਲ 15 ਨਵੰਬਰ ਤੱਕ ਚੱਲਣਗੀਆਂ।


Amazon Apple Days Sale

ਐਮਜ਼ੋਨ ਇੰਡੀਆ ਨੇ ਦੱਸਿਆ ਕਿ ਗਾਹਕ ਐਪਲ ਡੇਅ ਸੇਲ ਦੌਰਾਨ ਆਈਫੋਨ ਮਾਡਲਾਂ 'ਤੇ 23,000 ਰੁਪਏ ਦੀ ਛੂਟ ਪ੍ਰਾਪਤ ਕਰਨਗੇ। HDFC Bank ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਈਐਮਆਈ ਟ੍ਰਾਂਜੈਕਸ਼ਨਾਂ ਵਾਲੇ ਗਾਹਕਾਂ ਨੂੰ iPhone 11 Pro Max ਨਾਲ 7,000 ਰੁਪਏ ਦਾ ਤੁਰੰਤ ਛੂਟ ਮਿਲੇਗੀ, ਜਦਕਿ iPhone 11 ਤੇ iPhone 11 Pro 'ਤੇ 6,000 ਰੁਪਏ ਦੀ ਛੋਟ ਹੋਵੇਗੀ। ਤੁਸੀਂ ਐਮਜ਼ੋਨ ਇੰਡੀਆ 'ਤੇ ਵੱਖਰੇ ਐਪਲ ਡੇਅਸ ਸੇਲ ਪੇਜ 'ਤੇ ਜਾ ਕੇ ਐਪਲ ਦੇ ਸਾਰੇ ਆਫਰਸ ਦੇਖ ਸਕਦੇ ਹੋ।

Oppo Fantastic Days Sale

ਓਪੋ ਫੈਨਟੈਸਟਿਕ ਡੇਅ ਸੇਲ 'ਚ ਓਪੋ ਰੇਨੋ 10ਐਕਸ ਜ਼ੂਮ ਐਡੀਸ਼ਨ ਦਾ 8 ਜੀਬੀ ਰੈਮ ਤੇ 256 ਜੀਬੀ ਸਟੋਰੇਜ ਵੇਰੀਐਂਟ 39,990 ਰੁਪਏ 'ਚ ਉਪਲੱਬਧ ਹੈ। ਓਪੋ ਰੇਨੋ 10ਐਕਸ ਜ਼ੂਮ ਐਡੀਸ਼ਨ ਭਾਰਤ '49,990 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗਾਹਕਾਂ ਦੀ ਸਹੂਲਤ ਲਈ 9 ਮਹੀਨਿਆਂ ਤੱਕ ਦੀ ਕੋਈ ਨੋ ਈਐਮਆਈ ਦੀ ਸਹੂਲਤ ਦਿੱਤੀ ਗਈ ਹੈ।