ਆਈਫੋਨ 11 ਪ੍ਰੋ 'ਤੇ ਵੱਡਾ ਡਿਸਕਾਉਂਟ, ਨਾਲ ਹੀ ਮਿਲਣਗੇ ਇਹ ਆਫਰ
ਏਬੀਪੀ ਸਾਂਝਾ | 26 Feb 2020 12:15 PM (IST)
ਐਮਾਜ਼ੌਨ ਆਪਣੇ ਦੂਸਰੇ ਸ਼ੌਪਿੰਗ ਫੈਸਟੀਵਲ 'ਚ ਕੁਝ ਪ੍ਰੀਮੀਅਮ ਸਮਾਰਟਫੋਨਸ 'ਤੇ ਵੱਡਾ ਡਿਸਕਾਉਂਟ ਦੇਵੇਗਾ। 26 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸ਼ੌਪਿੰਗ ਫੈਸਟੀਵਲ 'ਚ ਸੈਮਸੰਗ, ਐਪਲ, ਵਨਪਲੱਸ, ਸ਼ਿਓਮੀ ਤੇ ਹੋਰ ਸਮਾਰਟਫੋਨ ਬ੍ਰੈਂਡਾਂ 'ਤੇ ਕਈ ਆਫਰ ਤੇ ਡਿਸਕਾਉਂਟ ਮਿਲਣਗੇ।
ਨਵੀਂ ਦਿੱਲੀ: ਐਮਾਜ਼ੌਨ ਆਪਣੇ ਦੂਸਰੇ ਸ਼ੌਪਿੰਗ ਫੈਸਟੀਵਲ 'ਚ ਕੁਝ ਪ੍ਰੀਮੀਅਮ ਸਮਾਰਟਫੋਨਸ 'ਤੇ ਵੱਡਾ ਡਿਸਕਾਉਂਟ ਦੇਵੇਗਾ। 26 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸ਼ੌਪਿੰਗ ਫੈਸਟੀਵਲ 'ਚ ਸੈਮਸੰਗ, ਐਪਲ, ਵਨਪਲੱਸ, ਸ਼ਿਓਮੀ ਤੇ ਹੋਰ ਸਮਾਰਟਫੋਨ ਬ੍ਰੈਂਡਾਂ 'ਤੇ ਕਈ ਆਫਰ ਤੇ ਡਿਸਕਾਉਂਟ ਮਿਲਣਗੇ। ਇਹ ਫੈਸਟੀਵਲ 29 ਫਰਵਰੀ ਤੱਕ ਰਹੇਗਾ। ਇਸ ਸ਼ੌਪਿੰਗ ਫੈਸਟੀਵਲ 'ਚ ਸਮਾਰਟਫੋਨ 'ਤੇ ਡਿਸਕਾਉਂਟ ਤੋਂ ਇਲਾਵਾ ਨਵੇਂ ਗਾਹਕਾਂ ਨੂੰ ਐਕਸਚੇਂਜ ਆਫਰ ਵੀ ਦਿੱਤਾ ਜਾਵੇਗਾ। ਇਸ ਤਹਿਤ ਗਾਹਕ 10,000 ਰੁਪਏ ਤੱਕ ਦਾ ਡਿਸਕਾਉਂਟ ਪਾ ਸਕਦੇ ਹਨ। ਇਸ ਦੇ ਨਾਲ ਹੀ ਆਈਸੀਆਈਸੀਆਈ ਬੈਂਕ ਤੇ ਕੋਟਕ ਮਹਿੰਦਰਾ ਬੈਂਕ ਕ੍ਰੈਡਿਟ ਕਾਰਡ 'ਤੇ ਗਾਹਕਾਂ ਨੂੰ 1500 ਰੁਪਏ ਤੇ 10 ਫੀਸਦ ਤਤਕਾਲ ਡਿਸਕਾਉਂਟ ਮਿਲੇਗਾ। ਫੈਸਟੀਵਲ 'ਚ ਹਾਲ ਹੀ 'ਚ ਲਾਂਚ ਆਈਫੋਨ 11 ਪ੍ਰੋ 96,000 ਰੁਪਏ 'ਚ ਉਪਲਬਧ ਹੋਵੇਗਾ, ਜਦਕਿ ਇਸ ਦਾ ਮਾਰਕਿਟ ਪ੍ਰਾਈਜ਼ 99900 ਰੁਪਏ ਹੈ।