ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਅਮੇਜ਼ਨ ਨੇ ਐਲਾਨ ਕੀਤਾ ਕਿ ਅਮੇਜ਼ਨ ਫ੍ਰੀਡਮ ਸੇਲ 9 ਅਗਸਤ ਤੋਂ ਸ਼ੁਰੂ ਹੋਏਗੀ। ਸੇਲ ਰਾਤ 12 ਵਜੇ ਤੋਂ ਸ਼ੁਰੂ ਹੋ ਕੇ 12 ਅਗਸਤ ਤਕ ਚੱਲੇਗੀ। ਕੰਪਨੀ ਮੁਤਾਬਕ ਇਸ ਸੇਲ ਵਿੱਚ ਲਗਪਗ 20 ਹਜ਼ਾਰ ਵਸਤਾਂ ’ਤੇ ਡੀਲਜ਼ ਦਿੱਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਸਮਾਰਟ ਫ਼ੋਨ, ਇਲੈਕਟ੍ਰੋਨਿਕ, ਫੈਸ਼ਨ, ਟੀਵੀ ਆਦਿ ਚੀਜ਼ਾਂ ਸ਼ਾਮਲ ਹਨ। ਸਟੇਟ ਬੈਂਕ ਯੂਜ਼ਰਸ ਨੂੰ ਕ੍ਰੈਡਿਟ ਤੇ ਡੈਬਿਟ ਕਾਰਡ ’ਤੇ 10 ਫ਼ੀਸਦੀ ਦੀ ਵਾਧੂ ਛੋਟ ਦਿੱਤੀ ਜਾਏਗੀ। ਸੇਲ ਦੀ ਖਾਸ ਗੱਲ ਇਹ ਹੈ ਕਿ ਉਤਪਾਦਾਂ ’ਤੇ ਈਐਮਆਈ ਦੀ ਸਹੂਲਤ ਵੀ ਦਿੱਤੀ ਜਏਗੀ। ਸੇਲ ਦੌਰਾਨ ਮੋਬਾਈਲ ’ਤੇ 40 ਫ਼ੀਸਦੀ ਦੀ ਛੋਟ ਮਿਲੇਗੀ ਤੇ ਅਸੈਸੋਰੀਜ਼ ’ਤੇ 50 ਫ਼ੀਸਦੀ ਦਾ ਡਿਸਕਾਊਂਟ ਮਿਲੇਗਾ। ਆਨਲਾਈਨ ਮਾਰਕਿਟ ਪਲੇਸ ਵਿੱਚ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਸਮਾਰਟ ਫ਼ੋਨਜ਼ ਦੇ ਮਾਡਲਾਂ ’ਤੇ ਐਕਸਚੇਂਜ ਆਫਰ ਦੀ ਸਹੂਲਤ ਵੀ ਹੈ। ਇਨ੍ਹਾਂ ਮਾਡਲਾਂ ਵਿੱਚ ਵਨਪਲੱਸ 6, ਰੀਅਲ ਮੀ 1 (6GB), ਆਨਰ 7 X, ਮੋਟੋ G6, ਸੈਮਸੰਗ ਗੈਲੇਕਸੀ ਨੋਟ 8, ਹੁਵਾਵੇ ਪੀ-20 ਲਾਈਟ, ਆਨਰ 7ਸੀ, ਮੋਟੋ ਈ5+, ਸੈਮਸੰਗ ਗੈਲੇਕਸੀ ਆਨ 7 ਪ੍ਰਾਈਮ, ਵੀਵੋ ਨੈਕਸ, ਨੋਕੀਆ 6.1, ਓਪੋ ਐਫ 5, ਐਲਡੀ ਵੀ30+ ਤੇ ਓਪੋ ਐਫ 7 ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨਵਾਂ ਸੈਮਸੰਗ ਗੈਲੇਕਸੀ ਨੋਟ 9 ਵੀ ਸੇਲ ਵਿੱਚ ਸ਼ਾਮਲ ਕੀਤਾ ਗਿਆ ਹੈ। ਸੇਲ ਵਿੱਚ ਪਾਵਰ ਬੈਂਕ ’ਤੇ 75 ਫ਼ੀਸਦੀ ਛੋਟ ਦਿੱਤੀ ਜਾਏਗੀ। ਫ਼ੋਨਜ਼ ਦੇ ਕੇਸ ’ਤੇ 80 ਫ਼ੀਸਦੀ ਦੀ ਛੋਟ ਦਿੱਤੀ ਜਾਏਗੀ। ਚਾਰਜਰ ’ਤੇ 50 ਫ਼ੀਸਦੀ ਤੇ ਬਲੂਟੁੱਥ ਹੈੱਡਸੈੱਟ ’ਤੇ ਵੀ 20 ਫ਼ੀਸਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਹਾਰਡ ਡਰਾਈਵ, ਮੈਮਰੀ ਕਾਰਡ, ਪੈੱਨ ਡਰਾਈਨ, ਬਲੂਟੁੱਥ ਸਪੀਕਰ ਤੇ ਨੈਟਵਰਕਿੰਗ ਡਿਵਾਈਸਿਜ਼ ’ਤੇ ਵੀ 50 ਫ਼ੀਸਦੀ ਛੋਟ ਮਿਲੇਗੀ। ਇਸ ਦੇ ਨਾਲ ਹੀ ਟੀਵੀ ਖਰੀਦਣ ਵਾਲਿਆਂ ਨੂੰ 40 ਫ਼ੀਸਦੀ ਤਕ ਦੀ ਛੋਟ ਦਿੱਤੀ ਜਾਏਗੀ।