ਮਸ਼ਹੂਰ ਈ-ਕਾਮਰਸ ਵੈੱਬਸਾਈਟ ਐਮਾਜ਼ਾਨ 'ਤੇ ਚੱਲ ਰਹੀ ਮੋਬਾਈਲ ਸੇਵਿੰਗ ਡੇਅਜ਼ ਸੇਲ ਦਾ ਅੱਜ ਆਖਰੀ ਦਿਨ ਹੈ। ਅੱਜ ਤੁਹਾਡੇ ਲਈ ਸਸਤਾ ਭਾਅ 'ਤੇ ਆਪਣੇ ਮਨਪਸੰਦ ਫੋਨ ਨੂੰ ਘਰ ਲਿਆਉਣ ਦਾ ਆਖਰੀ ਦਿਨ ਹੈ। ਐਮਾਜ਼ਾਨ ਦੀ ਇਸ ਵਿਕਰੀ ਵਿੱਚ ਬਹੁਤ ਸਾਰੇ ਮੋਬਾਈਲ ਫੋਨਾਂ ਤੇ ਸਭ ਤੋਂ ਵਧੀਆ ਡੀਲ ਮਿਲ ਰਹੀ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ Xiaomi Redmi Note 10S 'ਤੇ ਉਪਲੱਬਧ ਆਫਰਸ ਬਾਰੇ। 5000mAh ਦੀ ਬੈਟਰੀ ਤੇ ਸ਼ਾਨਦਾਰ ਕੈਮਰਾ ਵਿਸ਼ੇਸ਼ਤਾਵਾਂ ਨਾਲ ਲੈਸ, ਤੁਸੀਂ ਇਸ ਫੋਨ ਨੂੰ ਘੱਟ ਕੀਮਤ 'ਤੇ ਆਰਡਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ, ਕੀਮਤ ਤੇ ਇਸ 'ਤੇ ਉਪਲਬਧ ਪੇਸ਼ਕਸ਼ਾਂ ਬਾਰੇ।
ਜਾਣੋ ਕੀਮਤ ਅਤੇ ਆਫਰਸ ਬਾਰੇ
Redmi Note 10S ਸਮਾਰਟਫੋਨ ਦੇ 6 GB ਤੇ 64 GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ, ਜਦੋਂ ਕਿ 6 GB ਰੈਮ ਤੇ 128 GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਜੇਕਰ ਅਸੀਂ ਆਫਰ ਦੀ ਗੱਲ ਕਰੀਏ ਤਾਂ ਇਸ ਫੋਨ 'ਤੇ HDFC ਬੈਂਕ ਤੋਂ 750 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਮੇਜ਼ਨ ਪੇਅ ਦੁਆਰਾ 500 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਸ ਰੈੱਡਮੀ ਫੋਨ 'ਤੇ 11100 ਰੁਪਏ ਤੱਕ ਦੀ ਐਕਸਚੇਂਜ ਆਫਰ ਮਿਲ ਰਹੀ ਹੈ। ਫੋਨ ਉਤੇ ਨੋ-ਕੋਸਟ EMI ਵਿਕਲਪ ਵੀ ਫੋਨ ਉਤੇ ਉਪਲਬਧ ਹੈ। ਇਹ ਫੋਨ ਤਿੰਨ ਰੰਗਾਂ ਦੇ ਵਿਕਲਪਾਂ ਦੀਪ ਸੀ ਬਲੂ, ਫਰੌਸਟ ਵ੍ਹਾਈਟ ਅਤੇ ਸ਼ੈਡੋ ਬਲੈਕ ਵਿੱਚ ਉਪਲਬਧ ਹੈ।
ਸਪੈਸੀਫਿਕੇਸ਼ਨ
Redmi Note 10S 'ਚ 6.43 ਇੰਚ ਦੀ ਫੁੱਲ ਐਚਡੀ ਪਲੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਵਿੱਚ ਕੋਰਨਿੰਗ ਗੋਰਿਲਾ ਗਲਾਸ 3 ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਇਹ ਫੋਨ Android 11 ਦੇ ਨਾਲ MIUI 12.5 'ਤੇ ਚੱਲੇਗਾ। ਫੋਨ 'ਚ octa-core MediaTek Helio G95 ਚਿਪਸੈੱਟ ਦਿੱਤਾ ਗਿਆ ਹੈ। Redmi Note 10S 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ 33 W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਸਾਈਡ ਮਾਉਂਟਡ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ। ਇਸ ਫੋਨ ਦਾ ਭਾਰ 178.8 ਗ੍ਰਾਮ ਹੈ।
ਕੈਮਰਾ
Redmi Note 10S 'ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਹੀ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਜ਼, 2 ਮੈਗਾਪਿਕਸਲ ਦਾ ਮੈਕਰੋ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਇੰਨਾ ਨਾਲ ਮੁਕਾਬਲਾ
Redmi Note 10s ਦਾ ਮੁਕਾਬਲਾ 15 ਹਜ਼ਾਰ ਦੀ ਰੇਂਜ ਵਿੱਚ ਫੋਨਾਂ ਨਾਲ ਹੋਵੇਗਾ। ਇਨ੍ਹਾਂ ਵਿੱਚ Samsung, Oppo, Poco ਅਤੇ Realme ਦੇ ਫੋਨ ਸ਼ਾਮਲ ਹਨ। ਇਸ ਰੇਂਜ ਵਿਚ ਤੁਹਾਨੂੰ ਸ਼ਾਨਦਾਰ 64 ਐਮਪੀ ਕੈਮਰੇ ਵਾਲੇ ਫੋਨ ਮਿਲ ਜਾਣਗੇ।