ਮੁੰਬਈ: ਬਾਲੀਵੁੱਡ ਦੀ ਇੱਕ ਅਭਿਨੇਤਰੀ ਨੂੰ ਮੁੰਬਈ 'ਚ ਆਪਣੇ ਜਨਮ ਦਿਨ 'ਤੇ ਡਰੱਗਸ ਨਾਲ ਪਾਰਟੀ ਕਰਨਾ ਮਹਿੰਗਾ ਪਿਆ। ਜਦੋਂ ਪਾਰਟੀ ਆਪਣੇ ਸਿਖਰ 'ਤੇ ਸੀ, ਉਦੋਂ ਹੀ ਪੁਲਿਸ ਨੂੰ ਕੁਝ ਖੁਫੀਆ ਜਾਣਕਾਰੀ ਦਿੱਤੀ ਗਈ। ਇਸ ਦੇ ਅਧਾਰ 'ਤੇ ਪੁਲਿਸ ਟੀਮ ਨੇ ਦੇਰ ਰਾਤ ਹੋਟਲ 'ਤੇ ਛਾਪਾ ਮਾਰਿਆ ਤੇ ਅਭਿਨੇਤਰੀ ਨੂੰ ਉਸ ਦੇ ਦੋਸਤ ਸਮੇਤ ਗ੍ਰਿਫਤਾਰ ਕਰ ਲਿਆ। ਅਭਿਨੇਤਰੀ ਦੀ ਪਛਾਣ ਨਾਇਰਾ ਨੇਹਲ ਸ਼ਾਹ ਵਜੋਂ ਹੋਈ ਹੈ।


 


ਮਾਮਲਾ ਮੁੰਬਈ ਦੇ ਸਾਂਤਾਕਰੂਜ਼ ਥਾਣਾ ਖੇਤਰ ਦਾ ਹੈ। ਜਿੱਥੇ ਬਾਲੀਵੁੱਡ ਅਭਿਨੇਤਰੀ ਨੇਹਲ ਸ਼ਾਹ ਫਾਈਵ ਸਟਾਰ ਹੋਟਲ ਵਿੱਚ ਆਪਣਾ ਜਨਮ ਦਿਨ ਮਨਾ ਰਹੀ ਸੀ। ਪੁਲਿਸ ਨੇ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਟਲ 'ਤੇ ਛਾਪਾ ਮਾਰ ਕੇ ਮਾਮਲੇ ਦਾ ਖੁਲਾਸਾ ਕੀਤਾ।


 


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 3 ਵਜੇ ਫਾਈਵ ਸਟਾਰ ਹੋਟਲ ਵਿੱਚ ਛਾਪਾ ਮਾਰਿਆ ਗਿਆ। ਉਥੇ ਬਾਲੀਵੁੱਡ ਵਿੱਚ ਛੋਟੇ ਰੋਲ ਕਰਨ ਵਾਲੀ ਅਭਿਨੇਤਰੀ ਤੇ ਉਸ ਦੇ ਸਾਥੀਆਂ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।


 


ਸੈਂਟਾਕਰੂਜ਼ ਪੁਲਿਸ ਨੇ ਇਸ ਸਬੰਧ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੈਂਟਾਕਰੂਜ਼ ਪੁਲਿਸ ਦੇ ਸੀਨੀਅਰ ਅਧਿਕਾਰੀ ਗਿਆਨੇਸ਼ਵਰ ਗਨੌਰ ਨੂੰ ਇੱਕ ਗੁਪਤਾ ਇਨਪੁਟ ਮਿਲਿਆ ਸੀ ਕਿ ਇੱਕ ਬਾਲੀਵੁੱਡ ਅਭਿਨੇਤਰੀ ਇੱਕ ਫਾਈਵ ਸਟਾਰ ਹੋਟਲ ਵਿੱਚ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਹੀ ਸੀ ਜਿਸ ਵਿੱਚ ਨਸ਼ੇ ਵਰਤੇ ਜਾ ਰਹੇ ਹਨ।


 


ਇਸ ਜਾਣਕਾਰੀ ਦੇ ਅਧਾਰ 'ਤੇ ਮੁੰਬਈ ਪੁਲਿਸ ਦੀ ਟੀਮ ਫਾਈਵ ਸਟਾਰ ਹੋਟਲ ਪਹੁੰਚੀ ਅਤੇ ਬਾਲੀਵੁੱਡ ਅਭਿਨੇਤਰੀ ਦੀ ਪਾਰਟੀ 'ਤੇ ਛਾਪਾ ਮਾਰਿਆ। ਜਿਥੇ ਉਹ ਆਪਣੇ ਦੋਸਤਾਂ ਨਾਲ ਆਪਣਾ ਜਨਮਦਿਨ ਮਨਾ ਰਹੀ ਸੀ। ਪੁਲਿਸ ਅਨੁਸਾਰ ਅਭਿਨੇਤਰੀ ਨੇਹਲ ਸ਼ਾਹ ਵੀ ਇੱਕ ਹੋਟਲ ਦੇ ਕਮਰੇ ਵਿੱਚ ਚਰਸ ਦੀ ਵਰਤੋਂ ਕਰ ਰਹੀ ਸੀ। ਪੁਲਿਸ ਨੇ ਤੁਰੰਤ ਪਾਰਟੀ ਵਿੱਚ ਮੌਜੂਦ ਅਦਾਕਾਰਾ ਨੇਹਲ ਤੇ ਉਸ ਦੇ ਦੋਸਤ ਆਸ਼ਿਕ ਹੁਸੈਨ ਨੂੰ ਗ੍ਰਿਫਤਾਰ ਕਰ ਲਿਆ। ਦੋਵੇਂ ਉੱਥੇ ਚਰਸ ਲੈ ਰਹੇ ਸਨ।


 


ਸੈਂਟਾਕਰੂਜ਼ ਪੁਲਿਸ ਨੇ ਸੋਮਵਾਰ ਨੂੰ ਪਹਿਲੇ ਦਿਨ ਹੀ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਦੋਵਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਇਰਾ ਨੇਹਲ ਸ਼ਾਹ ਦੋ ਤੇਲਗੂ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ।