ਨਵੀਂ ਦਿੱਲੀ: ਟੈਕ ਕੰਪਨੀ Apple ਦੇ ਪ੍ਰਸ਼ੰਸਕਾਂ ਦੀ ਉਡੀਕ ਅੱਜ ਖ਼ਤਮ ਹੋਣ ਜਾ ਰਹੀ ਹੈ। ਐਪਲ ਅੱਜ ਆਪਣਾ ਇਵੈਂਟ ਕਰਨ ਜਾ ਰਿਹਾ ਹੈ, ਜਿਸ ਨੂੰ 'Spring Loaded' ਟੈਗ ਲਾਈਨ ਦਿੱਤੀ ਗਈ ਹੈ। ਇਹ ਇਵੈਂਟ 10am PDT ਤੇ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ। ਤੁਸੀਂ ਐਪਲ ਦੀ ਅਧਿਕਾਰਤ ਵੈੱਬਸਾਈਟ ਤੇ ਕੰਪਨੀ ਦੇ ਸੋਸ਼ਲ ਮੀਡੀਆ ਚੈਨਲਾਂ ’ਤੇ ਇਸ ਦਾ ਸਿੱਧਾ ਪ੍ਰਸਾਰਣ ਵੇਖ ਸਕਦੇ ਹੋ। ਇਸ ‘ਚ ਕੰਪਨੀ ਆਪਣੇ ਪ੍ਰੋਡਕਟਸ ਪੇਸ਼ ਕਰ ਸਕਦੀ ਹੈ।


ਵਰਚੁਅਲ ਹੋਵੇਗਾ ਇਵੈਂਟ


ਅੱਜ ਦਾ Apple Event 2021 ਵਰਚੁਅਲ ਹੋਵੇਗਾ। ਇਸ ਦਾ ਮਤਲਬ ਹੈ ਕਿ ਤੁਸੀਂ ਇਸ ’ਚ ਹਿੱਸਾ ਨਹੀਂ ਲੈ ਸਕੋਗੇ। ਸਿਰਫ਼ ਤੁਸੀਂ ਇਸ ਦਾ ਲਾਈਵਟ ਟੈਲੀਕਾਸਟ ਵੇਖ ਸਕਦੇ ਹੋ। ਇਹ ਇਵੈਂਟ ਕੈਲੀਫੋਰਨੀਆ ’ਚ ਐਪਲ ਦੇ ਕੈਂਪਸ ’ਚ ਹੋਵੇਗਾ। ਜੇ ਤੁਸੀਂ ਇਸ ਈਵੈਂਟ ਨੂੰ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵੇਖ ਸਕਦੇ ਹੋ।


ਇਹ ਪ੍ਰੋਡਕਟਸ ਲਾਂਚ ਕੀਤੇ ਜਾ ਸਕਦੇ ਹਨ


ਇਸ ਈਵੈਂਟ 'ਤੇ ਲਾਂਚ ਕੀਤੇ ਜਾਣ ਵਾਲੇ ਪ੍ਰੋਡਕਟਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ, ਪਰ ਲੀਕ ਹੋਈਆਂ ਖਬਰਾਂ ਅਨੁਸਾਰ Apple Event 2021 'ਚ ਕੰਪਨੀ iPad Pro, AirPods, Apple TV ਤੇ ਮੋਟਸ ਅਵੇਟਿਡ ਰੀਡਿਜ਼ਾਈਨ iMac ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਦੀ ਟਰੈਕਰ ਡਿਵਾਈਸ AirTags ਵੀ ਲਾਂਚ ਕੀਤੀ ਜਾ ਸਕਦੀ ਹੈ।


WWDC 2021 ਦਾ ਵੀ ਕੀਤਾ ਐਲਾਨ


ਉੱਥੇ ਹੀ Apple ਨੇ ਅਧਿਕਾਰਤ ਤੌਰ 'ਤੇ ਆਪਣੇ ਆਉਣ ਵਾਲੇ ਈਵੈਂਟ WWDC 2021 ਦੀ ਵੀ ਘੋਸ਼ਣਾ ਕਰ ਦਿੱਤੀ ਹੈ। ਇਹ ਇਵੈਂਟ 7 ਜੂਨ ਤੋਂ 11 ਜੂਨ ਤਕ ਕੀਤਾ ਜਾਵੇਗਾ। ਇਸ ਇਵੈਂਟ ’ਚ ਐਪਲ ਦੇ ਕਈ ਡਿਵਾਈਸ ਲਾਂਚ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ iOS 15 ਤੇ Macos ਨੂੰ ਵੀ ਇਸ 'ਚ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਨੇ ਹਾਲੇ ਇਹ ਨਹੀਂ ਦੱਸਿਆ ਹੈ ਕਿ ਇਸ ’ਚ ਕਿਹੜੇ ਉਤਪਾਦ ਲਾਂਚ ਕੀਤੇ ਜਾ ਸਕਦੇ ਹਨ।


ਇਹ ਵੀ ਪੜ੍ਹੋ: 12 ਸਾਲਾ ਬੱਚੇ ਦੀ ਜਨਮ ਦਿਨ ਪਾਰਟੀ 'ਚ ਅੰਨ੍ਹੇਵਾਹ ਫਾਇਰਿੰਗ, 9 ਬੱਚੇ ਜ਼ਖ਼ਮੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904